ਚੀਨ ਤੋਂ ਨਹੀਂ ਹੋਈ ਕੋਰੋਨਾ ਦੀ ਸ਼ੁਰੂਆਤ, ਇਹ ਕਹਿਣਾ ਕਾਫੀ ਮੁਸ਼ਕਲ : WHO

11/28/2020 9:33:50 PM

ਜਿਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ। ਸੰਸਥਾ ਦੇ ਟੌਪ ਐਕਸਪਰਟ ਮਾਈਕ ਰਿਆਨ ਨੇ ਕਿਹਾ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਬੀਮਾਰੀ ਚੀਨ ਤੋਂ ਨਹੀਂ ਆਈ। ਖਾਸ ਗੱਲ ਹੈ ਕਿ ਚੀਨ ਦੇ ਉੱਤੇ ਕੋਰੋਨਾ ਵਾਇਰਸ ਫੈਲਾਉਣ ਦੇ ਦੋਸ਼ ਲੱਗਦੇ ਰਹੇ ਹਨ। ਉੱਥੇ, ਡਬਲਯੂ.ਐੱਚ.ਓ. ਵੀ ਜਾਣਕਾਰੀ ਨਾ ਦੇਣ ਦੇ ਦੋਸ਼ਾਂ ਨਾਲ ਘਿਰ ਰਿਹਾ ਹੈ। ਕੋਰੋਨਾ ਵਾਇਰਸ ਨਾਲ ਹੋਣ ਵਾਲੀ ਬੀਮਾਰੀ ਕੋਵਿਡ-19 ਦਾ ਪਹਿਲਾ ਮਰੀਜ਼ ਚੀਨ ਤੋਂ ਹੀ ਸਾਹਮਣੇ ਆਇਆ ਸੀ।

ਇਹ ਵੀ ਪੜ੍ਹੋ:-ਇਹ ਕੰਪਨੀ ਕਰੇਗੀ ਹੋਰ 32 ਹਜ਼ਾਰ ਕਰਮਚਾਰੀਆਂ ਦੀ ਛਾਂਟੀ

ਜਿਨੇਵਾ 'ਚ ਵਰਚੁਅਲ ਬ੍ਰੀਫਿੰਗ 'ਚ ਸ਼ਾਮਲ ਹੋਏ ਮਾਈਕ ਰਿਆਨ ਤੋਂ ਸਵਾਲ ਕੀਤਾ ਗਿਆ ਕਿ ਕੀ ਅਜਿਹਾ ਹੋ ਸਕਦਾ ਹੈ ਕਿ ਕੋਵਿਡ-19 ਪਹਿਲੇ ਚੀਨ ਤੋਂ ਇਲਾਵਾ ਕਿਤੋਂ ਹੋਰ ਆਇਆ ਸੀ? ਇਸ 'ਤੇ ਰਿਆਨ ਨੇ ਕਿਹਾ ਕਿ 'ਇਹ ਕਹਿਣਾ ਸਾਡੇ ਲਈ ਬਹੁਤ ਹੀ ਮੁਸ਼ਕਲ ਹੈ ਕਿ ਬੀਮਾਰੀ ਚੀਨ ਤੋਂ ਨਹੀਂ ਆਈ ਹੈ।' ਕੋਰੋਨਾ ਵਾਇਰਸ ਦੀ ਜਾਣਕਾਰੀ ਨੂੰ ਲੈ ਕੇ ਡਬਲਯੂ.ਐੱਚ.ਓ. ਨੂੰ ਵੀ ਕਈ ਦੇਸ਼ਾਂ ਵੱਲੋਂ ਸਖਤ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਡਬਲਯੂ.ਐੱਚ.ਓ. ਤੋਂ ਵੱਖ ਕਰ ਲਿਆ ਸੀ। ਸ਼ੁੱਕਰਵਾਰ ਨੂੰ ਵਿਸ਼ਵ ਸਿਹਤ ਸੰਗਠਨ ਦੀ ਟੈਕਨੀਕਲ ਪ੍ਰਮੁੱਖ ਮਾਰੀਆ ਵੇਨ ਕਵਕਹੋਵ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ 'ਚ ਕੋਰੋਨਾ ਦੇ ਮਾਮਲੇ ਘੱਟ ਹੋ ਰਹੇ ਹਨ ਉਨ੍ਹਾਂ ਨੂੰ ਅਜੇ ਵੀ ਸਾਵਧਾਨ ਰਹਿਣਾ ਹੋਵੇਗਾ।

ਇਹ ਵੀ ਪੜ੍ਹੋ:-ਯੂਰਪ ਸਮੇਤ ਕਈ ਦੇਸ਼ਾਂ 'ਚ ਠੱਪ ਹੋਇਆ ਮਿਊਜ਼ਿਕ ਸਟ੍ਰੀਮਿੰਗ ਐਪ Spotify

ਚੀਨ ਨੇ ਦੂਜੇ ਦੇਸ਼ਾਂ 'ਤੇ ਲਾਇਆ ਦੋਸ਼
ਹਾਲ ਹੀ 'ਚ ਚੀਨ 'ਚ ਸਰਕਾਰ ਦੇ ਅਧੀਨ ਕੰਮ ਕਰਨ ਵਾਲੀਆਂ ਕਈ ਮੀਡੀਆ 'ਚ ਖਬਰਾਂ ਆ ਰਹੀਆਂ ਹਨ ਕਿ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਫੂਡ ਪ੍ਰੋਡਕਟਸ 'ਚ ਕੋਵਿਡ-19 ਦੇ ਅੰਸ਼ ਮਿਲੇ ਹਨ। ਇਨ੍ਹਾਂ ਰਿਪੋਰਟਸ ਮੁਤਾਬਕ ਭਾਰਤ ਤੋਂ ਜਾਣ ਵਾਲੀਆਂ ਮੱਛੀਆਂ ਦੀ ਖੇਪ 'ਚ ਵੀ ਕੋਰੋਨਾ ਵਾਇਰਸ ਪਾਇਆ ਗਿਆ ਹੈ। ਇਨ੍ਹਾਂ ਰਿਪੋਰਟਸ ਰਾਹੀਂ ਚੀਨ 'ਚ ਵਿਦੇਸ਼ੀ ਰੈਸਟੋਰੈਂਟ ਰਾਹੀਂ ਕੋਰੋਨਾ ਵਾਇਰਸ ਆਉਣ ਦਾ ਦੋਸ਼ ਲਾਇਆ ਗਿਆ ਹੈ। ਸ਼ੁੱਕਰਵਾਰ ਨੂੰ ਚੀਨ ਨੇ ਦਾਅਵਾ ਕੀਤਾ ਹੈ ਕਿ ਕੋਵਿਡ-19 ਦਾ ਪਹਿਲਾ ਮਾਮਲਾ ਵੁਹਾਨ 'ਚ ਮਿਲਣ ਦਾ ਮਤਲਬ ਇਹ ਨਹੀਂ ਕਿ ਇਹ ਵਾਇਰਸ ਚੀਨ ਤੋਂ ਫੈਲਿਆ।


Karan Kumar

Content Editor

Related News