ਹਾਲੀਵੁੱਡ ਫਿਲਮ ਹੈਰੀ ਪੌਟਰ ਦੀ ਲੇਖਿਕਾ ਨੇ ਦੱਸਿਆ, ਇੰਝ ਹਰਾਇਆ ਕੋਰੋਨਾ ਨੂੰ
Thursday, Apr 09, 2020 - 01:09 AM (IST)
ਵਾਸ਼ਿੰਗਟਨ (ਏਜੰਸੀ)- ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ, ਜਿਸ ਕਾਰਨ ਹੁਣ ਤੱਕ 87,617 ਮੌਤਾਂ ਹੋ ਚੁੱਕੀਆਂ ਹਨ ਅਤੇ 1496,335 ਲੋਕ ਇਸ ਵਾਇਰਸ ਨਾਲ ਪੀੜਤ ਹਨ, ਜਦੋਂ ਕਿ 319,160 ਲੋਕ ਠੀਕ ਵੀ ਹੋ ਚੁੱਕੇ ਹਨ।ਇਸ ਵਾਇਰਸ ਨੂੰ ਮਾਤ ਪਾਉਣ ਵਾਲੇ ਕੁਝ ਲੋਕਾਂ ਨੇ ਕੁਝ ਗੱਲਾਂ ਸ਼ੇਅਰ ਕੀਤੀਆਂ ਹਨ ਤਾਂ ਜੋ ਲੋਕਾਂ ਵਿਚ ਹਿੰਮਤ ਬਣੀ ਰਹੇ ਅਤੇ ਪੀੜਤ ਲੋਕ ਆਸਾਨੀ ਨਾਲ ਇਸ ਦਾ ਮੁਕਾਬਲਾ ਕਰ ਸਕਣ। ਇਸੇ ਤਰ੍ਹਾਂ ਹੈਰੀ ਪੌਟਰ ਦੀ ਲੇਖਿਕਾ ਜੇ.ਕੇ. ਰੋਲਿੰਗ ਨੇ ਵੀ ਕੁਝ ਗੱਲਾਂ ਸ਼ੇਅਰ ਕੀਤੀਆਂ ਹਨ।
ਇਕ ਅਖਬਾਰ ਵਿਚ ਛਪੀ ਖਬਰ ਮੁਤਾਬਕ ਰੋਲਿੰਗ ਨੇ ਦੱਸਿਆ ਕਿ ਉਹ ਦੋ ਹਫਤਿਆਂ ਤੋਂ ਬੀਮਾਰ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਹੈ। ਉਸ ਵਿਚ ਕੋਵਿਡ-19 ਦੇ ਲੱਛਣ ਸਨ। ਰੋਲਿੰਗ ਨੇ ਟਵਿੱਟਰ 'ਤੇ ਦੱਸਿਆ ਕਿ 2 ਹਫਤਿਆਂ ਤੋਂ ਉਨ੍ਹਾਂ ਨੂੰ ਕੋਵਿਡ-19 ਦੇ ਸਾਰੇ ਲੱਛਣ ਸਨ ਹਾਲਾਂਕਿ ਉਨ੍ਹਾਂ ਨੇ ਆਪਣਾ ਟੈਸਟ ਨਹੀਂ ਕਰਵਾਇਆ ਪਰ ਉਹ ਪੂਰੀ ਤਰ੍ਹਾਂ ਠੀਕ ਹੈ। ਸਾਹ ਲੈਣ ਦੀ ਇਕ ਖਾਸ ਤਕਨੀਕ ਸਾਰਿਆਂ ਦੇ ਕੰਮ ਆ ਸਕਦੀ ਹੈ। ਇਸ ਨਾਲ ਕਾਫੀ ਮਦਦ ਮਿਲਦੀ ਹੈ। ਪੂਰਬੀ ਲੰਡਨ ਦੇ ਰੋਮਫੋਰਡ ਵਿਚ ਕਵੀਨਸ ਹਸਪਤਾਲ ਦੇ ਡਾ. ਸਰਫਰਾਜ਼ ਮੁੰਸ਼ੀ ਨੇ ਵੀ ਇਸ ਤਕਨੀਕ ਦੀ ਵੀਡੀਓ ਜਾਰੀ ਕੀਤੀ ਹੈ। ਉਨ੍ਹਾਂ ਮੁਤਾਬਕ ਸਾਹ ਲੈਣ ਦੀ ਇਹ ਤਕਨੀਕ ਗੰਭੀਰ ਰੋਗੀਆਂ ਦੀ ਦੇਖਭਾਲ ਵਿਚ ਅਪਣਾਈ ਜਾਂਦੀ ਹੈ।
ਇਸ ਤਕਨੀਕ ਨਾਲ ਹੋਈ ਰੋਲਿੰਗ ਠੀਕ
1 ਪੰਜ ਵਾਰ ਲੰਬੇ ਸਾਹ ਲਓ ਅਤੇ ਉਸ ਨੂੰ ਪੰਜ ਸੈਕਿੰਡ ਤੱਕ ਰੋਕ ਕੇ ਰੱਖੋ।
2 6ਵੀਂ ਵਾਰ ਲੰਬਾ ਸਾਹ ਲਓ, ਮੂੰਹ ਨੂੰ ਢੱਕ ਕੇ ਜ਼ੋਰ ਨਾਲ ਖੰਘੋ, ਅਜਿਹਾ 2 ਵਾਰ ਕਰੋ।
3 ਦੋ ਵਾਰ ਇਸ ਨੂੰ ਦੁਹਰਾਓ ਅਤੇ ਬਾਅਦ ਵਿਚ ਸਿਰਹਾਣੇ ਨੂੰ ਡਿੱਢ ਹੇਠਾਂ ਰੱਖ ਕੇ ਉਲਟਾ ਲੇਟ ਜਾਓ ਅਤੇ 10 ਮਿੰਟ ਤੱਕ ਲੰਬੇ ਸਾਹ ਲਓ।