ਅਮਰੀਕਾ ''ਚ ਕੋਰੋਨਾ ਦਾ ਕਹਿਰ, 1.92 ਲੱਖ ਤੋਂ ਪਾਰ ਹੋਈ ਮਰਨ ਵਾਲਿਆਂ ਦੀ ਗਿਣਤੀ
Saturday, Sep 12, 2020 - 09:17 AM (IST)
ਵਾਸ਼ਿੰਗਟਨ- ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿਚ 1.92 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿਚ ਇਹ ਮਹਾਮਾਰੀ ਭਿਆਨਕ ਰੂਪ ਲੈ ਚੁੱਕੀ ਹੈ ਅਤੇ ਹੁਣ ਤੱਕ 64 ਲੱਖ ਤੋਂ ਵੱਧ ਲੋਕ ਇਸ ਨਾਲ ਪੀੜਤ ਹੋ ਚੁੱਕੇ ਹਨ ।
ਅਮਰੀਕਾ ਦੀ ਜੌਹਨ ਹਾਪਿੰਕਸ ਯੂਨੀਵਰਸਿਟੀ ਵਲੋਂ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਕਾਰਨ ਅਮਰੀਕਾ ਵਿਚ ਮਰਨ ਵਾਲਿਆਂ ਦੀ ਗਿਣਤੀ 1,92,936 ਹੋ ਗਈ ਹੈ ਜਦਕਿ ਪੀੜਤਾਂ ਦੀ ਗਿਣਤੀ 64 ਲੱਖ ਤੋਂ ਪਾਰ ਹੋ ਕੇ 64,42,557 ਹੋ ਗਈ ਹੈ।
ਅਮਰੀਕਾ ਦਾ ਨਿਊਯਾਰਕ, ਨਿਊਜਰਸੀ ਅਤੇ ਕੈਲੀਫੋਰਨੀਆ ਸੂਬਾ ਕੋਰੋਨਾ ਵਾਇਰਸ ਕਾਰਨ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਕੱਲੇ ਨਿਊਯਾਰਕ ਵਿਚ ਕੋਰੋਨਾ ਵਾਇਰਸ ਕਾਰਨ 33,019 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ, ਨਿਊਜਰਸੀ ਵਿਚ ਹੁਣ ਤੱਕ 16,023 ਕੋਰੋਨਾ ਕਾਰਨ ਜਾਨ ਗੁਆ ਚੁੱਕੇ ਹਨ। ਕੈਲੀਫੋਰਨੀਆ ਵਿਚ 14,428, ਟੈਕਸਾਸ ਵਿਚ 14,201, ਜਦਕਿ ਫਲੋਰੀਡਾ ਵਿਚ 12,502 ਲੋਕਾਂ ਦੀ ਜਾਨ ਕੋਰੋਨਾ ਲੈ ਚੁੱਕਾ ਹੈ।
ਇਸ ਦੇ ਇਲਾਵਾ ਮੈਸਾਚੁਸੇਟਸ, ਇਲਿਨਾਇਸ ਅਤੇ ਪੈਨਸਿਲਵੇਨੀਆ ਵਰਗੇ ਸੂਬੇ ਵੀ ਕੋਰੋਨਾ ਵਾਇਰਸ ਦਾ ਪ੍ਰਕੋਪ ਝੱਲ ਰਹੇ ਹਨ। ਇਨ੍ਹਾਂ ਤਿੰਨਾਂ ਸੂਬਿਆਂ ਵਿਚ 7 ਹਜ਼ਾਰ ਤੋਂ ਵੱਧ ਲੋਕਾਂ ਦ ਮੌਤ ਹੋਈ ਹੈ।