ਕੋਰੋਨਾ ਸੰਕਟ : ਹੁਣ ਦੁਨੀਆ ’ਚ ਹੋਈ ਕੰਡੋਮ ਦੀ ਭਾਰੀ ਕਮੀ
Saturday, Mar 28, 2020 - 08:50 PM (IST)
ਕੁਆਲਾਲੰਪੁਰ– ਕੋਰੋਨਾ ਲਾਕਡਾਊਨ ਕਾਰਨ ਕੰਡੋਮ ਦੀ ਸੇਲ ’ਚ ਭਾਰੀ ਵਾਧਾ ਹੋਇਆ ਹੈ, ਕਰੀਬ 3 ਅਰਬ ਲੋਕ ਲਾਕਡਾਊਨ ’ਚ ਹਨ। ਵਿਸ਼ਵ ਦੇ ਸਭ ਤੋਂ ਵੱਡੇ ਕੰਡੋਮ ਉਤਪਾਦਕ ਨੇ ਕਿਹਾ ਕਿ ਕੋਰੋਨਾ ਵਾਇਰਸ ਲਾਕਡਾਊਨ ਨੇ ਉਨ੍ਹਾਂ ਨੂੰ ਉਤਪਾਦਨ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਹੈ, ਜਿਸ ਕਾਰਨ ਕੰਡੋਮ ਦੀ ਭਾਰੀ ਕਮੀ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ 100 ਮਿਲੀਅਨ ਕੰਡੋਮ ਦੀ ਕਮੀ ਹੈ, ਜਿਸ ਨੂੰ ਆਮ ਤੌਰ ’ਤੇ ਡੂਰੈਕਸ ਵਰਗੇ ਬ੍ਰਾਂਡਾਂ ਵਲੋਂ ਅੰਤਰਰਾਸ਼ਟਰੀ ਪੱਧਰ ’ਤੇ ਸਪਲਾਈ ਕੀਤੀ ਜਾਂਦੀ ਹੈ। ਕੰਪਨੀ ਅਨੁਸਾਰ ਸ਼ੁੱਕਰਵਾਰ ਨੂੰ ਉਤਪਾਦਨ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਇਜ਼ਾਜਤ ਦਿੱਤੀ ਗਈ ਸੀ ਪਰ ਸਿਰਫ 50 ਫੀਸਦੀ ਵਰਕਫੋਰਸ ਦੇ ਨਾਲ, ਉਹ ਵੀ ਸਪੈਸ਼ਲ ਉਦਯੋਗਾਂ ਲਈ ਵਿਸ਼ੇਸ਼ ਛੋਟ ਦੇ ਤਹਿਤ। ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਕਾਰਖਾਨਿਆਂ ਨੂੰ ਤੇਜ਼ੀ ’ਚ ਲਿਆਉਣ ਲਈ ਥੋੜ੍ਹਾ ਸਮਾਂ ਲੱਗੇਗਾ ਅਤੇ ਅਸੀਂ ਅੱਧੀ ਡਿਮਾਂਡ ਨੂੰ ਸਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ।
ਉਨ੍ਹਾਂ ਕਿਹਾ ਅਫਰੀਕਾ ’ਚ ਇਹ ਕਮੀ ਸਿਰਫ 2 ਹਫਤਿਆਂ ਜਾਂ ਇਕ ਮਹੀਨੇ ਦੀ ਨਹੀਂ ਹੋਵੇਗੀ ਇਹ ਕਮੀ ਕਈ ਮਹੀਨੇ ਚੱਲ ਸਕਦੀ ਹੈ। ਮਲੇਸ਼ੀਆ ਦੱਖਣੀ-ਪੂਰਬੀ ਏਸ਼ੀਆ ਦਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ, ਜਿਸ ’ਚ 2161 ਵਿਅਕਤੀ ਕੋਰੋਨਾ ਵਾਇਰਸ ਪੀੜਤ ਅਤੇ 26 ਮੌਤਾਂ ਹੋਈਆਂ ਹਨ। ਮਲੇਸ਼ੀਆ ’ਚ ਲਾਕਡਾਊਨ ਘੱਟ ਤੋਂ ਘੱਟ 14 ਅਪ੍ਰੈਲ ਤਕ ਰਹੇਗਾ।
Related News
ਡਰਾਈਵਿੰਗ ਲਾਇਸੈਂਸ ਨਿਯਮਾਂ 'ਚ ਵੱਡੀ ਤਬਦੀਲੀ: 40 ਤੋਂ 60 ਸਾਲ ਵਾਲਿਆਂ ਨੂੰ ਮਿਲੀ ਵੱਡੀ ਰਾਹਤ, ਹੁਣ ਮੈਡੀਕਲ ਸਰਟੀਫਿਕੇ
