ਕੋਰੋਨਾ ਸੰਕਟ : ਅੰਤਰਰਾਸ਼ਟਰੀ ਉਡਾਣਾਂ 14 ਅਪ੍ਰੈਲ ਤਕ ਮੁਅੱਤਲ

Thursday, Mar 26, 2020 - 08:29 PM (IST)

ਕੋਰੋਨਾ ਸੰਕਟ : ਅੰਤਰਰਾਸ਼ਟਰੀ ਉਡਾਣਾਂ 14 ਅਪ੍ਰੈਲ ਤਕ ਮੁਅੱਤਲ

ਨਵੀਂ ਦਿੱਲੀ—ਦੇਸ਼ ਭਰ 'ਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ 'ਤੇ ਲਗਾਮ ਲਗਾਉਣ ਲਈ ਅੰਤਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਨੂੰ ਵਧਾ ਕੇ 14 ਅਪ੍ਰੈਲ ਤਕ ਕਰ ਦਿੱਤਾ ਗਿਆ ਹੈ। ਸ਼ਹਿਰੀ ਹਵਾਈਬਾਜ਼ੀ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਰਟੀ ਉਡਾਣਾਂ 'ਤੇ ਇਕ ਹਫਤੇ ਤਕ ਲਗਾਈ ਗਈ ਪਾਬੰਦੀ ਨੂੰ ਅਗੇ ਵਧਾ ਕੇ 14 ਅਪ੍ਰੈਲ ਤਕ ਕਰ ਦਿੱਤਾ ਗਿਆ ਹੈ।

PunjabKesari

ਇਹ ਪਾਬੰਦੀ ਮਾਲਵਾਹਕ ਜਹਾਜ਼ਾਂ ਅਤੇ ਉਨ੍ਹਾਂ ਜਹਾਜ਼ਾਂ 'ਤੇ ਲਾਗੂ ਨਹੀਂ ਹੋਵੇਗੀ ਜਿਸ ਨੂੰ ਡੀ.ਜੀ.ਸੀ.ਏ. ਤੋਂ ਵਿਸ਼ੇਸ਼ ਮਨਜ਼ੂਰੀ ਮਿਲੀ ਹੈ। ਮਹਾਮਾਰੀ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 21 ਦਿਨਾਂ ਲਈ ਦੇਸ਼ ਭਰ 'ਚ ਲਾਕਡਾਊਨ ਦਾ ਐਲਾਨ ਕੀਤਾ ਹੈ। ਘਰੇਲੂ ਉਡਾਣਾਂ 'ਤੇ 31 ਮਾਰਚ ਤਕ ਪਾਬੰਦੀ ਰਹੇਗੀ। ਪ੍ਰਭਾਵ ਨੂੰ ਰੋਕਣ ਲਈ ਟਰੇਨਾਂ, ਬੱਸਾਂ ਅਤੇ ਆਵਾਜਾਈ ਦੇ ਸਾਧਨਾਂ ਨੂੰ ਪਹਿਲੇ ਹੀ ਬੰਦ ਕਰ ਦਿੱਤਾ ਗਿਆ ਹੈ।

PunjabKesari

ਦੇਸ਼ਭਰ 'ਚ ਕੋਰੋਨਾਵਾਇਰਸ ਦੇ ਮਾਮਲੇ ਦੀ ਗਿਣਤੀ 700 ਤੋਂ ਪਾਰ ਹੋ ਚੁੱਕੀ ਹੈ। ਦੇਸ਼ਭਰ 'ਚ ਕੋਰੋਨਾਵਾਇਰਸ ਮਹਾਮਾਰੀ ਕਾਰਣ ਦੇਸ਼ਾਂ ਦੁਆਰਾ ਆਪਣੀਆਂ ਸੇਵਾਵਾਂ ਬੰਦ ਕਰਨ ਅਤੇ ਸੈਰ ਸਪਾਟਾ ਉਦਯੋਗ 'ਤੇ ਤਾਲਾ ਲਗਾਉਣ ਨਾਲ ਜਹਾਜ਼ ਉਦਯੋਗ 'ਤੇ ਬਹੁਤ ਮਾੜਾ ਅਸਰ ਪਿਆ ਹੈ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਈ ਇਹ ਮਹਾਮਾਰੀ ਹੁਣ ਤਕ  ਦੁਨੀਆਭਰ 'ਚ 20 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਲੈ ਚੁੱਕੀ ਹੈ ਅਤੇ 4 ਲੱਖ 90 ਹਜ਼ਾਰ ਤੋਂ ਵਧੇਰੇ ਲੋਕ ਇਸ ਨਾਲ ਪ੍ਰਭਾਵਿਤ ਹਨ।


author

Karan Kumar

Content Editor

Related News