ਯੂਰਪ 'ਚ ਕੋਰੋਨਾ ਦੇ ਮਾਮਲੇ 7.5 ਲੱਖ ਪਾਰ, ਜਾਣੋ ਕਿਸ ਦੇਸ਼ 'ਚ ਕਿੰਨੇ ਮਾਮਲੇ

04/08/2020 8:30:43 PM

ਪੈਰਿਸ- ਯੂਰਪ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਮਾਮਲੇ 7.5 ਲੱਖ ਪਾਰ ਕਰ ਗਏ ਹਨ। ਏ.ਐਫ.ਪੀ. ਨੇ ਅੰਤਰਰਾਸ਼ਟਰੀ ਸਮੇਂ ਮੁਤਾਬਕ ਸਵੇਰੇ 11 ਵਜੇ ਅਧਿਕਾਰਿਤ ਸੂਤਰਾਂ ਤੋਂ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਇਹ ਗਿਣਤੀ ਦੱਸੀ ਹੈ। ਇਹ ਗਿਣਤੀ ਦੁਨੀਆਭਰ ਵਿਚ ਹੁਣ ਤੱਕ ਪਲਾ ਲੱਗੇ ਮਾਮਲਿਆਂ ਦੀ ਗਿਣਤੀ ਦਾ ਅੱਧੇ ਤੋਂ ਵੀ ਵਧੇਰੇ ਹੈ। ਹਾਲਾਂਕਿ ਅਧਿਕਾਰਿਤ ਅੰਕੜੇ ਅਸਲ ਗਿਣਤੀ ਦੇ ਇਕ ਹਿੱਸੇ ਨੂੰ ਹੀ ਦਰਸਾਉਂਦੇ ਹਨ।

ਦੁਨੀਆ ਭਰ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 14,38,291 ਮਾਮਲੇ ਦਰਜ ਕੀਤੇ ਗਏ ਹਨ ਤੇ 82,726 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਬੁਰੀ ਤਰ੍ਹਾਂ ਇਟਲੀ ਪ੍ਰਭਾਵਿਤ ਹੋਇਆ ਹੈ, ਜਿਥੇ ਹੁਣ ਤੱਕ ਕੁੱਲ 1,35,586 ਲੋਕ ਇਨਫੈਕਟਡ ਹੋਏ ਹਨ ਜਦਕਿ 17,127 ਲੋਕਾਂ ਦੀ ਮੌਤ ਹੋਈ ਹੈ। ਉਥੇ ਸਪੇਨ ਵਿਚ 1,46,690 ਮਾਮਲੇ ਦਰਜ ਕੀਤੇ ਗਏ ਹਨ ਤੇ 14,555 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਯੂਰਪ ਦੇ ਇਹਨਾਂ ਦੇਸ਼ਾਂ ਵਿਚ ਸਾਹਮਣੇ ਆ ਚੁੱਕੇ ਹਨ ਕਈ ਮਾਮਲੇ-

 

   ਦੇਸ਼    ਮਾਮਲੇ ਮੌਤਾਂ
ਜਰਮਨੀ         1,09,178                  2,066         
ਇਟਲੀ 1,35,586 17,127
ਯੂਕੇ 55,242 6,159
ਸਪੇਨ 1,46,690 14,555
ਫਰਾਂਸ 1,09,069 10,328
ਨੀਦਰਲੈਂਡ 20,549 2,248
ਪੁਰਤਗਾਲ 13,141 380
ਯੂਨਾਨ 1,832 81
ਸਵਿਟਜ਼ਰਲੈਂਡ 22,789 858
ਪੋਲੈਂਡ 5,000 91
ਸਵੀਡਨ 8,419 687
ਆਸਟਰੀਆ 12,852 273
ਬੈਲਜੀਅਮ 23,403 2,240
ਡੈਨਮਾਰਕ 5,386 218
ਜ਼ੈਚੀਆ 5,033 91
ਕ੍ਰੋਏਸ਼ੀਆ 1,343 19
ਫਿਨਲੈਂਡ 2,487 40
ਰੋਮਾਨੀਆ 4,761 215
ਆਈਸਲੈਂਡ 1,616 6
ਹੰਗਰੀ 895 58
ਲਕਜ਼ਮਬਰਗ 2,970 44
ਸਲੋਵੇਨੀਆ 1,091 40
ਸਾਈਪ੍ਰਸ 494 9
ਸਾਈਬੇਰੀਆ 2,666 65
ਬੇਲਾਰੂਸ 1,066 13
ਮੋਲਦੋਵਾ 1,056 24
ਬੋਸਨੀਆ ਐਂਡ ਹਰਜ਼ੇਗੋਵਿਨਾ 794 13











 


Baljit Singh

Content Editor

Related News