ਕੋਰੋਨਾ ਕਾਲ ’ਚ ਵੀ ਘੁੰਮਣ ਜਾ ਸਕਦੇ ਹੋ ਰੂਸ, ਸਪੂਤਨਿਕ-ਵੀ ਦੇ ਦੋ ਸ਼ਾਟਸ ਨਾਲ 1.3 ਲੱਖ ਆਏਗਾ ਖਰਚਾ

Wednesday, May 19, 2021 - 10:44 PM (IST)

ਇੰਟਰਨੈਸ਼ਨਲ ਡੈਸਕ : ਇਨ੍ਹੀਂ ਦਿਨੀਂ ਭਾਰਤ ਤੇ ਮਾਸਕੋ ’ਚ ਆਕਸੀਜਨ ਤੇ ਵੈਕਸੀਨ ਟੂਰਿਜ਼ਮ ਦੀ ਮੰਗ ਕਾਫੀ ਤੇਜ਼ੀ ਨਾਲ ਵਧ ਰਹੀ ਹੈ। ਦਿੱਲੀ ਦੀ ਇਕ ਟ੍ਰੈਵਲ ਏਜੰਸੀ ਨੇ 24 ਦਿਨਾਂ ਦੇ ਟੂਰ ਪੈਕੇਜ ਦੀ ਪੇਸ਼ਕਸ਼ ਕੀਤੀ ਹੈ, ਜਿਸ ਦੀ ਕੀਮਤ 1.3 ਲੱਖ ਰੁਪਏ ਰੱਖੀ ਗਈ ਹੈ। ਇਸ ਪੈਕੇਜ ’ਚ ਯਾਤਰੀਆਂ ਨੂੰ ਸਪੂਤਨਿਕ-ਵੀ ਦੇ ਦੋ ਸ਼ਾਟਸ ਲਾਉਣ ਲਈ ਮਾਸਕੋ ਲਿਜਾਇਆ ਜਾਏਗਾ। ਪਹਿਲੀ ਡੋਜ਼ ਤੋਂ ਬਾਅਦ ਦੂਜੀ ਡੋਜ਼ ਨੂੰ 21 ਦਿਨਾਂ ਦਾ ਸਮਾਂ ਲੱਗੇਗਾ, ਜਿਸ ਵਿਚਾਲੇ ਯਾਤਰੀਆਂ ਨੂੰ ਦੇਖਣਯੋਗ ਥਾਵਾਂ ਦੀ ਯਾਤਰਾ ਕਰਵਾਈ ਜਾਏਗੀ।
ਜਾਣਕਾਰੀ ਲਈ ਦੱਸ ਦੇਈਏ ਕਿ ਮਾਸਕੋ ਪਹੁੰਚਣ ਤੋਂ ਬਾਅਦ ਅਗਲੇ ਦਿਨ ਪਹਿਲਾ ਸ਼ਾਟ ਦਿੱਤਾ ਜਾਂਦਾ ਹੈ। ਟ੍ਰੈਵਲ ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਦੇ ਪਹਿਲੇ ਬੈਚ ’ਚ 30 ਲੋਕ ਸ਼ਾਮਲ ਸਨ, ਜਿਨ੍ਹਾਂ ਨੂੰ 15 ਮਈ ਨੂੰ ਰਵਾਨਾ ਕੀਤਾ ਸੀ। ਇਸ ਵਿਚ ਜ਼ਿਆਦਾਤਰ ਗੁਰੂਗ੍ਰਾਮ ਦੇ ਡਾਕਟਰ ਸ਼ਾਮਲ ਸਨ, ਜਿਨ੍ਹਾਂ ਨੂੰ ਉਥੇ ਪਹੁੰਚਣ ਦੇ ਅਗਲੇ ਦਿਨ ਹੀ ਸਪੂਤਨਿਕ-ਵੀ ਦਾ ਪਹਿਲਾ ਸ਼ਾਟ ਮਿਲ ਚੁੱਕਾ ਹੈ।

ਦੂਜੇ ਬੈਚ ਦੀ ਵੀ ਹੋ ਚੁੱਕੀ ਹੈ ਬੁਕਿੰਗ
ਉਨ੍ਹਾਂ ਦੱਸਿਆ ਕਿ 29 ਮਈ ਨੂੰ ਦੂਜਾ ਬੈਚ ਵੀ ਬੁੱਕ ਕੀਤਾ ਜਾ ਚੁੱਕਾ ਹੈ। ਇਸ ਵਿਚ ਜ਼ਿਆਦਾਤਰ ਦਿੱਲੀ ਦੇ ਡਾਕਟਰ ਹਨ, ਜਿਨ੍ਹਾਂ ਨੇ ਇਕ ਗਰੁੱਪ ’ਚ ਬੁਕਿੰਗ ਕਰਵਾਈ ਹੋਈ ਹੈ। ਇਨ੍ਹਾਂ ਤੋਂ ਇਲਾਵਾ ਜੂਨ ’ਚ ਇਕ ਹੋਰ ਬੈਚ ਤਿਆਰ ਕੀਤਾ ਜਾ ਰਿਹਾ ਹੈ। 

ਜਾਣੋ ਟੂਰ ਪੈਕੇਜ ’ਚ ਕੀ-ਕੀ ਕੀਤਾ ਗਿਆ ਹੈ ਸ਼ਾਮਲ
ਇਸ ਪੈਕੇਜ ’ਚ ਦਿੱਲੀ ਤੋਂ ਏਅਰੋਫਲੋਟ ਉਡਾਣਾਂ ’ਤੇ ਹਵਾਈ ਟਿਕਟ ਦੀ ਲਾਗਤ, ਨਾਸ਼ਤਾ, ਡਿਨਰ ਤੇ ਕੁਝ ਦਿਨਾਂ ਲਈ ਲੋਕਲ ਲੋਕੇਸ਼ਨਾਂ ’ਚ ਲਿਜਾਣਾ ਸ਼ਾਮਲ ਹੈ ਪਰ ਇਸ ਪੈਕੇਜ ’ਚ 10000 ਰੁਪਏ ਦੀ ਵੀਜ਼ਾ ਫੀਸ ਅਲੱਗ ਤੋਂ ਲੱਗੇਗੀ। ਦੱਸ ਦੇਈਏ ਕਿ ਰੂਸ ਇਸ ਸਮੇਂ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੈ, ਜੋ ਭਾਰਤੀਆਂ ਨੂੰ ਵੈਕਸੀਨ ਅਵਕਾਸ਼ ਲਈ ਉਡਾਣਾਂ ਭਰਨ ਦੀ ਆਗਿਆ ਦੇ ਰਿਹਾ ਹੈ। ਤੁਹਾਨੂੰ ਕੇਵਲ ਇਕ ਨੈਗੇਟਿਵ ਪੀ. ਸੀ. ਆਰ. ਰਿਪੋਰਟ ਦੇ ਨਾਲ ਰੂਸ ’ਚ ਦਾਖਲਾ ਮਿਲ ਜਾਂਦਾ ਹੈ, ਕੁਆਰੰਟਾਈਨ ਹੋਣ ਦੀ ਵੀ ਲੋੜ ਨਹੀਂ।


Manoj

Content Editor

Related News