ਕੰਸਾਸ ਦੇ ਪੇਂਡੂ ਇਲਾਕੇ ''ਤੇ ਕੋਰੋਨਾ ਦਾ ਕਹਿਰ, ਕ੍ਰਿਸਮਿਸ ਦਾ ਜਸ਼ਨ ਰੱਦ
Wednesday, Nov 25, 2020 - 03:06 PM (IST)
ਬੇਲੇ ਪਲੇਨ- ਅਮਰੀਕਾ ਦੇ ਕੰਸਾਸ ਦਾ ਇਕ ਦੂਰ-ਦੁਰਾਡੇ ਦਾ ਇਲਾਕਾ ਨਾਰਕਾਟੂਰ, ਜਿਸ ਨੂੰ ਨਕਸ਼ੇ 'ਤੇ ਲੱਭ ਸਕਣਾ ਮੁਸ਼ਕਲ ਹੈ, ਉਹ ਵੀ ਕੋਰੋਨਾ ਵਾਇਰਸ ਦੀ ਲਪੇਟ ਤੋਂ ਬਚ ਨਹੀਂ ਸਕਿਆ ਅਤੇ ਇਸ ਕਾਰਨ ਇੱਥੇ ਕ੍ਰਿਸਮਿਸ ਨਾਲ ਜੁੜੀਆਂ ਸਾਰੀਆਂ ਪਰੰਪਰਾਵਾਂ ਨੂੰ ਇਸ ਸਾਲ ਨਾ ਮਨਾਉਣ ਦਾ ਫੈਸਲਾ ਲਿਆ ਗਿਆ ਹੈ।
ਇਸ ਪੇਂਡੂ ਬਸਤੀ ਵਿਚ ਵਧੇਰੇ ਕੁਝ ਨਹੀਂ ਹੈ, ਸਿਰਫ ਅਨਾਜ ਭੰਡਾਰ ਕਰਨ ਲਈ ਥਾਂ ਹੈ, ਇਕ ਛੋਟਾ ਅਜਾਇਬ ਘਰ ਅਤੇ ਵੀਕਐਂਡ ਲਈ ਸਮਾਂ ਬਤੀਤ ਕਰਨ ਦੀ ਥਾਂ ਹੈ। ਇੰਨਾ ਕੁ ਥਾਂ ਹੈ, ਜਿੱਥੇ ਸਥਾਨਕ ਲੋਕ ਪੂਲ ਖੇਡ ਸਕਦੇ ਹਨ, ਪਿੱਜ਼ਾ ਖਾ ਸਕਦੇ ਹਨ ਅਤੇ ਬੀਅਰ ਪੀ ਸਕਦੇ ਹਨ। ਸਕੂਲ ਦਹਾਕੇ ਪਹਿਲਾਂ ਤੋਂ ਬੰਦ ਹੋ ਚੁੱਕੇ ਹਨ ਅਤੇ ਉੱਚ ਸਕੂਲਾਂ ਦੀਆਂ ਇਮਾਰਤਾਂ ਸ਼ਹਿਰ ਦੇ ਦਫ਼ਤਰਾਂ ਵਜੋਂ ਵਰਤੀਆਂ ਜਾ ਰਹੀਆਂ ਹਨ।
ਇੱਥੋਂ ਦੀ ਆਬਾਦੀ ਵੀ ਲਗਭਗ 150 ਹੀ ਹੈ ਅਤੇ ਇੱਥੇ ਵੀ ਵਾਇਰਸ ਆਪਣੇ ਪੈਰ ਪਸਾਰ ਚੁੱਕਾ ਹੈ। ਇਸੇ ਲਈ ਇਸ ਖੇਤਰ ਨੇ ਕ੍ਰਿਸਮਿਸ ਦਾ ਜਸ਼ਨ ਰੱਦ ਕਰਨ ਦਾ ਫੈਸਲਾ ਲਿਆ ਹੈ। ਜਿਹੜੇ ਲੋਕ ਕੋਰੋਨਾ ਨਾਲ ਪੀੜਤ ਪਾਏ ਗਏ ਹਨ, ਉਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।