ਕੋਰੋਨਾ : ਪੁਰਤਗਾਲ ਨੇ ਐਮਰਜੰਸੀ ਕੀਤੀ ਖਤਮ, ਖੁਲਣਗੀਆਂ ਦੁਕਾਨਾਂ

05/03/2020 9:41:27 PM

ਲਿਸਬਨ - ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਦੇਖਿਆ ਜਾ ਸਕਦਾ ਹੈ। ਜਿਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ ਅਤੇ ਯੂਰਪ ਵਿਚ ਦਰਜ ਕੀਤਾ ਗਿਆ। ਉਥੇ ਹੀ 18 ਮਾਰਚ ਨੂੰ ਐਮਰਜੰਸੀ ਲਾਗੂ ਕਰਨ ਵਾਲੇ ਪੁਰਤਗਾਲ ਨੇ ਐਮਰਜੰਸੀ ਹਟਾਉਣ ਦਾ ਫੈਸਲਾ ਕੀਤਾ ਅਤੇ ਨਾਲ ਹੀ ਪਾਬੰਦੀਆਂ ਵਿਚ ਕੁਝ ਢਿੱਲ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸੋਮਵਾਰ ਤੋਂ ਉਥੇ ਛੋਟੇ ਸਟੋਰ ਖੋਲ੍ਹੇ ਜਾਣਗੇ ਪਰ ਦੂਜੇ ਪਾਸੇ ਵੱਡੀਆਂ ਦੁਕਾਨਾਂ ਨੂੰ 1 ਜੂਨ ਤੋਂ ਬਾਅਦ ਖੋਲੇ ਜਾਣ ਦਾ ਇੰਤਜ਼ਾਰ ਕਰਨਾ ਹੋਵੇਗਾ।

Coronavirus fears pressure Portugal's tourism-dependent economy ...

ਸਹੀ ਵੇਲੇ ਲਾਕਡਾਊਨ ਲਾਗੂ ਕਰਨ ਕਾਰਨ ਹੀ ਪੁਰਤਗਾਲ ਦੀ ਸਥਿਤੀ ਗੁਆਂਢੀ ਦੇਸ਼ ਸਪੇਨ ਦੇ ਮੁਕਾਬਲੇ ਕਾਫੀ ਸਹੀ ਮੰਨੀ ਗਈ ਹੈ। ਉਥੇ ਹੀ ਸਪੇਨ ਵਿਚ 25,264 ਲੋਕਾਂ ਦੀ ਵਾਇਰਸ ਕਾਰਨ ਜਾਨ ਜਾ ਚੁੱਕੀ ਹੈ ਤਾਂ ਦੂਜੇ ਪਾਸੇ ਸਹੀ ਵੇਲੇ ਲਾਕਡਾਊਨ ਲਾਗੂ ਕਰਨ ਕਾਰਨ ਇਥੇ ਮੌਤਾਂ ਦੀ ਗਿਣਤੀ 1043 ਦਰਜ ਕੀਤੀ ਗਈ ਹੈ। ਇਨਾਂ ਅੰਕੜਿਆਂ ਨੂੰ ਦੇਖ ਕੇ ਇਹ ਆਖਿਆ ਜਾ ਸਕਦਾ ਹੈ ਕਿ ਜੇਕਰ ਪੁਰਤਗਾਲ ਵਾਂਗ ਸਪੇਨ ਨੇ ਵੀ ਸਹੀ ਟਾਈਮ 'ਤੇ ਲਾਕਡਾਊਨ ਲਾਗੂ ਕਰ ਦਿੱਤਾ ਹੁੰਦਾ ਤਾਂ ਸ਼ਾਇਦ ਸਪੇਨ ਵਿਚ ਇੰਨੇ ਲੋਕਾਂ ਦੀ ਮੌਤ ਨਾ ਹੁੰਦੀ।

Portugal Set to Extend Coronavirus Lockdown Till May 1 | World ...

ਪੁਰਤਗਾਲ ਨੇ ਐਮਰਜੰਸੀ ਦੇ ਐਲਾਨ ਤੋਂ ਪਹਿਲਾਂ ਹੀ ਸਕੂਲਾਂ, ਕਾਲਜਾਂ, ਨਾਈਟ ਕਲੱਬਾਂ ਨੂੰ ਬੰਦ ਕਰ ਦਿੱਤਾ ਸੀ ਅਤੇ ਲੋਕਾਂ ਦੇ ਇਕ ਥਾਂ ਦੇ ਇਕੱਠੇ ਹੋਣ 'ਤੇ ਸਖਤ ਪਾਬੰਦੀ ਲਾਈ ਸੀ। ਪੁਰਤਗਾਲ ਨੇ ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਆਪਣੀਆਂ ਸਰਹੱਦਾਂ ਬੰਦ ਕਰ ਦੇਣ ਦੇ ਨਾਲ, ਇਟਲੀ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਰੋਕ ਦਿੱਤਾ ਸੀ ਅਤੇ ਸਪੇਨ ਤੋਂ ਸੈਲਾਨੀਆਂ ਦੇ ਆਉਣ 'ਤੇ ਪਾਬੰਦੀ ਲਾ ਦਿੱਤੀ ਸੀ। ਦੱਸ ਦਈਏ ਕਿ ਪੁਰਤਗਾਲ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 25,282 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 1,043 ਦੀ ਮੌਤ ਹੋ ਚੁੱਕੀ ਅਤੇ 1,689 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।

Portugal's coronavirus cases grow, half a million workers at risk ...


Khushdeep Jassi

Content Editor

Related News