ਕੀ ਸਿਹਤਮੰਦ ਲੋਕਾਂ ਦੇ ਪਲਾਜ਼ਮਾ ਨਾਲ ਰੁਕ ਸਕਦੈ ਕੋਰੋਨਾ? ਮਾਹਰ ਕਰ ਰਹੇ ਅਧਿਐਨ
Friday, Jun 12, 2020 - 06:22 PM (IST)
ਵਾਸ਼ਿੰਗਟਨ- ਕੋਵਿਡ-19 ਨਾਲ ਸਿਹਤਮੰਦ ਹੋਏ ਕਈ ਲੋਕ ਕੋਰੋਨਾ ਵਾਇਰਸ ਦੇ ਹੋਰ ਰੋਗੀਆਂ ਨੂੰ ਠੀਕ ਕਰਨ ਵਿਚ ਮਦਦ ਕਰਨ ਲਈ ਆਪਣੇ ਖੂਨ ਪਲਾਜ਼ਮਾ ਨੂੰ ਦਾਨ ਕਰਨ ਦੀ ਪੇਸ਼ਕਸ਼ ਕਰ ਰਹੇ ਹਨ। ਹਾਲਾਂਕਿ ਇਸ ਬਾਰੇ ਅਜੇ ਪ੍ਰਮਾਣਕ ਨਤੀਜੇ ਵੀ ਨਹੀਂ ਆਏ। ਵਿਗਿਆਨੀ ਹੁਣ ਇਸ ਗੱਲ ਦੀ ਪੜਤਾਲ ਕਰ ਰਹੇ ਹਨ ਕਿ ਕੀ ਪਲਾਜ਼ਮਾ ਦਾਨ ਨਾਲ ਕਿਸੇ ਵਿਅਕਤੀ ਵਿਚ ਪਹਿਲਾਂ ਹੀ ਵਾਇਰਸ ਦੀ ਰੋਕਥਾਮ ਹੋ ਸਕਦੀ ਹੈ। ਦੁਨੀਆ ਭਰ ਦੇ ਹਸਪਤਾਲਾਂ ਵਿਚ ਹਜ਼ਾਰਾਂ ਕੋਰੋਨਾ ਰੋਗੀਆਂ ਦਾ ਇਲਾਜ ਸਿਹਤਮੰਦ ਮਰੀਜ਼ਾਂ ਦੇ ਪਲਾਜ਼ਮਾ ਨਾਲ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਿਸ ਵਿਚ ਅਮਰੀਕਾ ਦੇ 20 ਹਜ਼ਾਰ ਤੋਂ ਵੱਧ ਲੋਕ ਹਨ।
ਹਾਲਾਂਕਿ ਇਸ ਬਾਰੇ ਅਜੇ ਬਹੁਤ ਜ਼ਿਆਦਾ ਸਬੂਤ ਨਹੀਂ ਮਿਲੇ। ਚੀਨ ਵਿਚ ਹਾਲ ਹੀ ਵਿਚ ਹੋਏ ਇਕ ਅਧਿਐਨ ਵਿਚ ਵੀ ਇਸ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ, ਉੱਥੇ ਹੀ ਨਿਊਯਾਰਕ ਵਿਚ ਹੋਏ ਇਕ ਹੋਰ ਅਧਿਐਨ ਵਿਚ ਲਾਭ ਦਾ ਸੰਕੇਤ ਲੈ ਕੇ ਕਈ ਤਰ੍ਹਾਂ ਦੇ ਅਧਿਐਨ ਚੱਲ ਰਹੇ ਹਨ, ਇਸ ਵਿਚਕਾਰ ਸ਼ੋਹਮ ਨੇ ਇਕ ਰਾਸ਼ਟਰੀ ਪੱਧਰ ਦਾ ਅਧਿਐਨ ਸ਼ੁਰੂ ਕੀਤਾ ਹੈ, ਜਿਸ ਵਿਚ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਬਹੁਤ ਰਿਸਕ ਹੋਣ ਦੇ ਤਤਕਾਲ ਬਾਅਦ ਸਿਹਤਮੰਦ ਹੋਏ ਲੋਕਾਂ ਦੇ ਪਲਾਜ਼ਮਾ ਨਾਲ ਸਾਹਮਣੇ ਵਾਲੇ ਵਿਅਕਤੀ ਵਿਚ ਪਹਿਲਾਂ ਹੀ ਬੀਮਾਰੀ ਦੀ ਰੋਕਥਾਮ ਹੋ ਸਕਦੀ ਹੈ।
ਹੌਪਿੰਕਸ ਅਤੇ ਹੋਰ 15 ਸੰਸਥਾਵਾਂ ਦੇ ਮਾਹਰ ਸਿਹਤ ਕਾਮਿਆਂ, ਬੀਮਾਰ ਲੋਕਾਂ ਦੇ ਜੀਵਨਸਾਥੀਆਂ ਅਤੇ ਨਰਸਿੰਗ ਹੋਮਜ਼ ਦੇ ਲੋਕਾਂ ਨੂੰ ਅਧਿਐਨ ਵਿਚ ਸ਼ਾਮਲ ਕਰਨਗੇ।