ਕੋਰੋਨਾ : ਪਾਕਿਸਤਾਨ ’ਚ ਅਸ਼ਲੀਲਤਾ ਦੀਆਂ ਹੱਦਾਂ ਪਾਰ

04/03/2020 10:55:20 PM

ਇਸਲਾਮਾਬਾਦ– ਪਾਕਿਸਤਾਨ ’ਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਲੜ ਰਹੀਆਂ ਫੀਮੇਲ ਡਾਕਟਰਾਂ ਤੋਂ ਸੈਕਸ ਦੀ ਮੰਗ ਕਰਨ ਵਾਲਿਆਂ ਨੇ ਅਸ਼ਲੀਲਤਾ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਨੂੰ ਆਨਲਾਈਨ ਟ੍ਰੋਲ ਅਤੇ ਅਸ਼ਲੀਲ ਅਤੇ ਭੱਦੇ ਕੁਮੈਂਟਸ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਾਕਿਸਤਾਨ ’ਚ ਕੋਰੋਨਾ ਪੀੜਤਾਂ ਦੀ ਮਦਦ ਕਰਨ ਲਈ ਬਣਾਏ ਗਏ ਐਪਸ ’ਤੇ ਆਨਲਾਈਨ ਸੇਵਾ ਦੇ ਰਹੀਆਂ ਮਹਿਲਾ ਡਾਕਟਰਾਂ, ਨਰਸਾਂ ਅਤੇ ਮੈਡੀਕਲ ਸਟਾਫ ਨੇ ਆਪਣੇ ਤਜਰਬੇ ਸਾਂਝੇ ਕੀਤੇ ਹਨ। ਇਨ੍ਹਾਂ ਨਾਲ ਇਤਰਾਜ਼ਯੋਗ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਕਈ ਵਾਰ ਅਸ਼ਲੀਲ ਤਸਵੀਰਾਂ ਅਤੇ ਪੋਰਨ ਸਾਈਟਸ ਦੇ ਲਿੰਕ ਵੀ ਭੇਜੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ’ਚੋਂ ਕਈ ਐਪਸ ਪਹਿਲਾਂ ਫ੍ਰੀ ਨਹੀਂ ਹੁੰਦੇ ਸਨ। ਯਾਨੀ ਇਹ ਲੋਕ ਪੈਸੇ ਦੇ ਕੇ ਅਪੁਆਇੰਟਮੈਂਟਸ ਬੁੱਕ ਕਰਦੇ ਸਨ ਅਤੇ ਫਿਰ ਅਸ਼ਲੀਲ ਮੈਸੇਜ ਕਰਦੇ ਸਨ। ਕਦੀ ਉਮਰ ਪੁੱਛਦੇ ਸਨ, ਕਦੀ ਮੈਰੀਟਲ ਸਟੇਟਸ ਅਤੇ ਕਦੀ ਸਿੱਧਾ ਸੈਕਸ ਦੀ ਮੰਗ ਕਰਦੇ ਸਨ। ਇਨ੍ਹਾਂ ਦੀ ਰਿਪੋਰਟ ਕੀਤੀ ਗਈ ਅਤੇ ਐਪ ’ਚ ਕਈ ਚੈੱਕ ਵੀ ਲਗਾਏ ਗਏ। ਇਸ ਨਾਲ ਇਨ੍ਹਾਂ ਘਟਨਾਵਾਂ ’ਚ ਤਾਂ ਕਮੀ ਆਈ ਹੈ ਪਰ ਹਾਲੇ ਵੀ ਸਮੱਸਿਆ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ। ਇਸ ਨਾਲ ਸਭ ਤੋਂ ਵੱਡਾ ਨੁਕਸਾਨ ਉਨ੍ਹਾਂ ਮਹਿਲਾ ਡਾਕਟਰਾਂ ਦਾ ਹੋ ਰਿਹਾ ਹੈ ਜਿਨ੍ਹਾਂ ਨੇ ਕਈ ਮੁਸ਼ਕਲਾਂ ਤੋਂ ਬਾਅਦ ਇਸ ਫੀਲਡ ’ਚ ਵਾਪਸ ਕਦਮ ਰੱਖੇ ਸਨ। ਵਿਆਹ ਤੋਂ ਬਾਅਦ ਕਈ ਮਹਿਲਾ ਡਾਕਟਰ ਪ੍ਰੈਕਟਿਸ ਬੰਦ ਕਰ ਦਿੰਦੀਆਂ ਹਨ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਦੇ ਪਰਿਵਾਰਾਂ ਤੱਕ ਨੂੰ ਮਨਾਉਣਾ ਪੈਂਦਾ ਹੈ।


Gurdeep Singh

Content Editor

Related News