ਤੁਰਕੀ ''ਚ ਕੋਰੋਨਾ ਕਾਰਨ ਹੁਣ ਤੱਕ 3,397 ਲੋਕਾਂ ਦੀ ਮੌਤ
Monday, May 04, 2020 - 09:33 AM (IST)

ਅੰਕਾਰਾ- ਤੁਰਕੀ ਦੀ ਸਿਹਤ ਮੰਤਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ 61 ਮੌਤਾਂ ਹੋਈਆਂ ਹਨ, ਜੋ ਪਿਛਲੇ ਇੱਕ ਮਹੀਨੇ ਵਿਚ ਸਭ ਤੋਂ ਘੱਟ ਗਿਣਤੀ ਵਿਚ ਹਨ। ਦੇਸ਼ ਵਿੱਚ ਹੁਣ ਤੱਕ ਕੁੱਲ 3,397 ਵਿਅਕਤੀਆਂ ਦੀ ਮੌਤ ਇਸ ਜਾਨਲੇਵਾ ਵਾਇਰਸ ਕਾਰਨ ਹੋ ਚੁੱਕੀ ਹੈ। ਸਿਹਤ ਮੰਤਰੀ ਫਹਰੇਟਿਨ ਕੋਕਾ ਨੇ ਕਿਹਾ ਕਿ ਦੇਸ਼ ਵਿਚ 1,670 ਹੋਰ ਮਾਮਲਿਆਂ ਦੀ ਜਾਂਚ ਕੀਤੀ ਗਈ ਹੈ ਅਤੇ ਕੋਰੋਨਾ ਪੀੜਤਾਂ ਦੀ ਗਿਣਤੀ 12,6,045 ਹੋ ਗਈ ਹੈ।
ਦੱਸ ਦਈਏ ਕਿ ਤੁਰਕੀ ਵਿਚ ਐਤਵਾਰ ਨੂੰ ਰੋਜ਼ਾਨਾ ਕੋਰੋਨਾ ਪੀੜਤਾਂ ਦਾ ਮਾਮਲਾ ਇਕ ਮਹੀਨੇ ਵਿਚ ਸਭ ਤੋਂ ਘੱਟ ਇਸ ਲਈ ਦਰਜ ਹੋਇਆ ਕਿਉਂਕਿ ਇੱਥੇ ਕੋਰੋਨਾ ਟੈਸਟ ਵਿਚ ਕਾਫੀ ਕਮੀ ਆਈ ਹੈ। ਜਾਨਸ ਹੌਪਕਿੰਸ ਯੂਨੀਵਰਸਿਟੀ ਮੁਤਾਬਕ ਤੁਰਕੀ ਕੋਰੋਨਾ ਪੀੜਤਾਂ ਦੀ ਗਿਣਤੀ ਦੇ ਹਿਸਾਬ ਨਾਲ ਅੱਠਵੇਂ ਸਥਾਨ 'ਤੇ ਹੈ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਮਾਮਲੇ ਇਸ ਤੋਂ ਕਿਤੇ ਵੱਧ ਹਨ।