ਕੋਰੋਨਾ ਤੋਂ ਬਚਣ ਲਈ ਪਾ ਰਹੇ ਹੋ ਘਰ ਦੇ ਬਣੇ ਮਾਸਕ ਤਾਂ ਸੁਣੋ ਮਾਹਰਾਂ ਦੀ ਸਲਾਹ

Tuesday, Oct 13, 2020 - 01:06 PM (IST)

ਕੋਰੋਨਾ ਤੋਂ ਬਚਣ ਲਈ ਪਾ ਰਹੇ ਹੋ ਘਰ ਦੇ ਬਣੇ ਮਾਸਕ ਤਾਂ ਸੁਣੋ ਮਾਹਰਾਂ ਦੀ ਸਲਾਹ

ਮੈਲਬੌਰਨ- ਪਿਛਲੇ ਕਈ ਅਧਿਐਨਾਂ ਵਿਚ ਸੋਧਕਾਰਾਂ ਨੇ ਇਹ ਦਾਅਵਾ ਕੀਤਾ ਹੈ ਕਿ ਕੱਪੜੇ ਦਾ ਬਣਿਆ ਮਾਸਕ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਵਧੇਰੇ ਸੁਰੱਖਿਅਤ ਹੈ। ਹੁਣ ਇਕ ਹੋਰ ਅਧਿਐਨ ਵਿਚ ਪਤਾ ਲੱਗਾ ਹੈ ਕਿ ਕੱਪੜੇ ਦਾ ਮਾਸਕ ਤਦ ਹੀ ਕਾਰਗਾਰ ਹੈ ਜਦ ਇਕ ਵਾਰ ਇਸਤੇਮਾਲ ਕਰਨ ਦੇ ਬਾਅਦ ਇਸ ਨੂੰ ਗਰਮ ਪਾਣੀ ਵਿਚ ਚੰਗੀ ਤਰ੍ਹਾਂ ਸਾਫ ਕੀਤਾ ਜਾਵੇ। 
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਰੈਨਾ ਮੈਕਇੰਟਾਇਰ ਨੇ ਕਿਹਾ ਕਿ ਇਹ ਸਹੀ ਗੱਲ ਹੈ ਕਿ ਕੱਪੜੇ ਦਾ ਮਾਸਕ ਸਾਰਸ- ਸੀ. ਓ. ਵੀ. -2 ਦੇ ਵਾਇਰਸ ਨੂੰ ਘੱਟ ਕਰਦਾ ਹੈ। ਭਾਵੇਂ ਕੱਪੜੇ ਦਾ ਮਾਸਕ ਹੋਵੇ ਜਾਂ ਸਰਜੀਕਲ ਮਾਸਕ ਦੋਵਾਂ ਨੂੰ ਵਰਤੋਂ ਤੋਂ ਬਾਅਦ ਦੂਸ਼ਿਤ ਮੰਨਿਆ ਜਾਣਾ ਚਾਹੀਦਾ ਹੈ। ਸਰਜੀਕਲ ਮਾਸਕ ਨੂੰ ਇਕ ਵਾਰ ਦੀ ਵਰਤੋਂ ਦੇ ਬਾਅਦ ਸੁੱਟ ਦਿੱਤਾ ਜਾਂਦਾ ਹੈ ਪਰ ਕਈ ਲੋਕ ਕੱਪੜੇ ਦਾ ਮਾਸਕ ਬਿਨਾ ਧੋਏ ਹੀ ਦੁਬਾਰਾ ਵਰਤ ਲੈਂਦੇ ਹਨ,ਜੋ ਨੁਕਸਾਨਦਾਇਕ ਹੈ। 


ਕੱਪੜੇ ਦੇ ਮਾਸਕ ਦੀ ਵਾਰ-ਵਾਰ ਵਰਤੋਂ ਕੀਤੀ ਜਾ ਸਕਦੀ ਹੈ, ਬਸ਼ਰਤੇ ਇਸ ਨੂੰ ਗਰਮ ਪਾਣੀ ਵਿਚ ਉਬਾਲ ਕੇ ਤੇ ਸਾਫ ਕਰਕੇ ਦੁਬਾਰਾ ਵਰਤਿਆ ਜਾਣਾ ਚਾਹੀਦਾ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜਦ ਤਕ ਕੋਰੋਨਾ ਤੋਂ ਬਚਾਅ ਦਾ ਟੀਕਾ ਨਹੀਂ ਆਉਂਦਾ ਤਦ ਤੱਕ ਮਾਸਕ ਹੀ ਟੀਕਾ ਸਮਝੋ ਤੇ ਆਪਣਾ ਮੂੰਹ ਤੇ ਨੱਕ ਚੰਗੀ ਤਰ੍ਹਾਂ ਢੱਕ ਕੇ ਰੱਖੋ। 


author

Lalita Mam

Content Editor

Related News