ਪਾਕਿਸਤਾਨ 'ਚ ਰਾਮ-ਸੀਤਾ ਮੰਦਰ ਨੂੰ ਬਣਾ ਦਿੱਤਾ ਚਿਕਨ ਸ਼ਾਪ, ਹਿੰਦੂ ਭਾਈਚਾਰੇ ਦੇ ਲੋਕਾਂ ਦਾ ਭੜਕਿਆ ਗੁੱਸਾ
Saturday, Dec 16, 2023 - 08:34 PM (IST)
ਪਾਕਿਸਤਾਨ : ਇੱਥੋਂ ਦੇ ਅਹਿਮਦਪੁਰ ਸਿਆਲ 'ਚ ਸਥਿਤ ਰਾਮ-ਸੀਤਾ ਮੰਦਰ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਹਿੰਦੂ ਮੰਦਰ ਨੂੰ ਚਿਕਨ ਸ਼ਾਪ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮੰਦਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਗੁੱਸਾ ਭੜਕ ਗਿਆ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਕਈ ਮੰਦਰਾਂ ਦੇ ਧਰਮ ਪਰਿਵਰਤਨ ਦਾ ਵੀਡੀਓ ਵਾਇਰਲ ਹੋ ਚੁੱਕਾ ਹੈ। ਕਈ ਥਾਵਾਂ 'ਤੇ ਮੰਦਰਾਂ ਨੂੰ ਮਸਜਿਦਾਂ 'ਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਕਈ ਥਾਵਾਂ 'ਤੇ ਮੰਦਰ ਨੂੰ ਪਸ਼ੂਆਂ ਦੇ ਤਬੇਲੇ ਬਣਾ ਦਿੱਤਾ ਗਿਆ ਹੈ। ਹੁਣ ਰਾਮ ਸੀਤਾ ਮੰਦਰ ਦਾ ਇਹ ਵੀਡੀਓ ਵਾਇਰਲ ਹੋਇਆ ਹੈ।
ਸੀਤਾ ਰਾਮ ਮੰਦਰ ਪਾਕਿਸਤਾਨ ਦੇ ਅਹਿਮਦਪੁਰ ਸਿਆਲ ਵਿੱਚ ਇਕ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਵਾਲਾ ਮੰਦਰ ਹੈ। ਇਹ ਇਕ ਸਦੀ ਪੁਰਾਣਾ ਹੈ। ਇਹ ਮੰਦਰ ਇਲਾਕੇ ਦੇ ਹਿੰਦੂ ਭਾਈਚਾਰੇ ਲਈ ਪੂਜਾ ਸਥਾਨ ਸੀ। ਮੰਦਰ ਦੀ ਸੁੰਦਰ ਨੱਕਾਸ਼ੀ ਅਤੇ ਪਵਿੱਤਰ ਚਿੰਨ੍ਹਾਂ ਨਾਲ ਸ਼ਿੰਗਾਰੀ ਇਸ ਦੀ ਆਰਕੀਟੈਕਚਰ ਧਾਰਮਿਕ ਸੀਮਾਵਾਂ ਤੋਂ ਪਰ੍ਹੇ ਇਕ ਅਮੀਰ ਸੱਭਿਆਚਾਰਕ ਵਿਰਾਸਤ ਦੀ ਕਹਾਣੀ ਬਿਆਨ ਕਰਦੀ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਪੁਲਸ ਐਨਕਾਊਂਟਰ, ਦੋਵਾਂ ਪਾਸਿਓਂ ਚੱਲੀਆਂ ਗੋਲ਼ੀਆਂ, ਕਤਲ ਕੇਸ 'ਚ ਭਗੌੜੇ ਦੇ ਵੱਜੀ ਗੋਲ਼ੀ
ਪਾਕਿਸਤਾਨ 'ਚ ਰਾਮ-ਸੀਤਾ ਨੂੰ ਚਿਕਨ ਸ਼ਾਪ 'ਚ ਤਬਦੀਲ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜੋ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਅਤੇ ਸੱਭਿਆਚਾਰਕ ਵਿਭਿੰਨਤਾ ਦੀ ਘੋਰ ਅਣਦੇਖੀ ਵੀ ਹੈ। ਮੰਦਰ ਦੇ ਵਾਇਰਲ ਹੋਏ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਗ੍ਹਾ-ਜਗ੍ਹਾ 'ਓਮ' ਲਿਖਿਆ ਹੋਇਆ ਹੈ।
ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਕਈ ਮੰਦਰਾਂ ਦੇ ਇਤਰਾਜ਼ਯੋਗ ਵੀਡੀਓ ਵਾਇਰਲ ਹੋ ਚੁੱਕੇ ਹਨ। ਕਈ ਮੰਦਰਾਂ ਨੂੰ ਮਸਜਿਦਾਂ 'ਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਕਈ ਥਾਵਾਂ 'ਤੇ ਮੰਦਰ ਨੂੰ ਪਸ਼ੂਆਂ ਦੇ ਤਬੇਲੇ ਬਣਾ ਦਿੱਤਾ ਗਿਆ ਹੈ। ਤਾਜ਼ਾ ਮਾਮਲਾ ਰਾਮ-ਸੀਤਾ ਮੰਦਰ ਦਾ ਹੈ। ਕੁਝ ਸਮਾਂ ਪਹਿਲਾਂ ਸ਼੍ਰੀ ਕ੍ਰਿਸ਼ਨ ਮੰਦਰ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਮੰਦਰ ਨੂੰ ਪਸ਼ੂਆਂ ਦੇ ਤਬੇਲੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮੰਦਰ 'ਚ ਮੱਝਾਂ ਅਤੇ ਬੱਕਰੀਆਂ ਨੂੰ ਬੰਨ੍ਹਣ ਦਾ ਵੀਡੀਓ ਵਾਇਰਲ ਹੋਇਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8