ਟਰੰਪ ਦੇ ਲਗਾਤਾਰ ਟਵੀਟ ਕਰਨ ਨਾਲ ਮੈਨੂੰ ਕੰਮ ''ਚ ਪਰੇਸ਼ਾਨੀ ਹੋ ਰਹੀ : ਅਟਾਰਨੀ ਜਨਰਲ

Sunday, Feb 16, 2020 - 02:59 AM (IST)

ਟਰੰਪ ਦੇ ਲਗਾਤਾਰ ਟਵੀਟ ਕਰਨ ਨਾਲ ਮੈਨੂੰ ਕੰਮ ''ਚ ਪਰੇਸ਼ਾਨੀ ਹੋ ਰਹੀ : ਅਟਾਰਨੀ ਜਨਰਲ

ਵਾਸ਼ਿੰਗਟਨ - ਦੁਨੀਆ ਦੇ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੈ ਕੇ ਉਨ੍ਹਾਂ ਦੇ ਹੀ ਕਰੀਬੀ ਵੱਲੋਂ ਦਿੱਤੇ ਗਏ ਬਿਆਨ ਨਾਲ ਵਿਰੋਧੀਆਂ ਨੂੰ ਨਵਾਂ ਮੁੱਦਾ ਮਿਲ ਗਿਆ ਹੈ। ਟਰੰਪ ਦੇ ਕਰੀਬੀ ਅਟਾਰਨੀ ਜਨਰਲ ਵਿਲੀਅਮ ਬਰ ਨੇ ਟਰੰਪ 'ਤੇ ਬੇਤੁਕੇ ਬਿਆਨ ਅਤੇ ਬਿਨਾਂ ਕਿਸੇ ਕਾਰਨ ਟਵੀਟ ਕਰਨ ਦਾ ਦੋਸ਼ ਲਗਾਇਆ ਹੈ। ਵੀਰਵਾਰ ਨੂੰ ਅਟਾਰਨੀ ਜਨਰਲ ਵਿਲੀਅਮ ਬਰ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇਕ ਇੰਟਰਵਿਊ ਵਿਚ ਟਰੰਪ ਦੇ ਬਿਆਨਾਂ ਅਤੇ ਉਨ੍ਹਾਂ ਦੇ ਲਗਾਤਾਰ ਟਵੀਟ ਕਰਨ ਦੀ ਆਦਤ ਨਾਲ ਉਨ੍ਹਾਂ ਨੂੰ ਹੁਣ ਪਰੇਸ਼ਾਨੀ ਹੋਣ ਲੱਗੀ ਹੈ। ਬਰ ਨੇ ਆਖਿਆ ਕਿ ਜੇਕਰ ਰਾਸ਼ਟਰਪਤੀ ਟਵੀਟ ਕਰਨਾ ਬੰਦ ਕਰਨ ਤਾਂ ਅਸੀਂ ਕੁਝ ਕਰ ਸਕਣਗੇ। ਉਨ੍ਹਾਂ ਆਖਿਆ ਕਿ ਟਰੰਪ ਵੱਲੋਂ ਨਿਆਂ ਵਿਭਾਗ ਦੇ ਕੰਮਾਂ ਨੂੰ ਲੈ ਕੇ ਬਿਆਨ ਦੇਣ ਅਤੇ ਟਵੀਟ ਕਰਨ ਨਾਲ ਉਨ੍ਹਾਂ ਦੇ ਕੰਮ ਵਿਚ ਪਰੇਸ਼ਾਨੀ ਹੋ ਰਹੀ ਹੈ। ਉਥੇ, ਅਟਾਰਨੀ ਜਨਰਲ ਵਿਲੀਅਮ ਬਰ ਨੇ ਰਾਸ਼ਟਰਪਤੀ ਟਰੰਪ ਨੂੰ ਜਨਤਕ ਰੂਪ ਨਾਲ ਸੰਵੇਦਨਸ਼ੀਲ ਜਾਂਚ 'ਤੇ ਟਿੱਪਣੀ ਕਰਨ ਲਈ ਫੱਟਕਾਰ ਲਗਾਈ।

ਬਰ ਨੇ ਜ਼ੋਰ ਦਿੰਦੇ ਹੋਏ ਆਖਿਆ ਕਿ ਨਿਆਇਕ ਵਿਭਾਗ ਨੇ ਅਭਿਯੋਜਕਾਂ ਦੇ ਅਸਤੀਫੇ ਤੋਂ ਬਾਅਦ ਉਚਿਤ ਕਾਰਵਾਈ ਕਰਦੇ ਹੋਏ ਇਸ ਹਫਤੇ ਰੋਜ਼ਰ ਸਟੋਨ ਦੇ ਮਾਮਲੇ ਨੂੰ ਸੰਭਾਲਿਆ ਸੀ। ਦੱਸ ਦਈਏ ਕਿ ਟਰੰਪ 'ਤੇ ਸਾਬਕਾ ਸਲਾਹਕਾਰ ਰੋਜ਼ਰ ਸਟੋਨ ਦੀ ਸਿਫਾਰਸ਼ ਵਿਚ ਹੇਰਫੇਰ ਦਾ ਦੋਸ਼ ਲੱਗਾ ਸੀ। ਜਿਸ ਤੋਂ ਬਾਅਦ ਨਿਆਂ ਵਿਭਾਗ ਦੇ ਚਾਰ ਅਭਿਯੋਜਕਾਂ ਨੂੰ ਅਸਤੀਫਾ ਦੇਣਾ ਪਿਆ ਸੀ। ਬਰ ਹੀ ਇਕੱਲੇ ਵਿਅਕਤੀ ਹਨ, ਜੋ ਟਰੰਪ ਦੇ ਬਚਾਅ ਵਿਚ ਖਡ਼੍ਹੇ ਹਨ। ਉਹ ਅਗਲੇ ਮਹੀਨੇ ਕਾਂਗਰਸ ਵਿਚ ਗਵਾਹੀ ਦੇਣਗੇ। ਉਹ ਸਟੋਨ ਲਈ ਘੱਟ ਸਜ਼ਾ ਦੀ ਮੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਜਦ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਰਾਸ਼ਟਰਪਤੀ ਤੁਹਾਡੇ ਕੰਮ ਵਿਚ ਦਖਲਅੰਦਾਜ਼ੀ ਕਰ ਰਹੇ ਹਨ ਤਾਂ ਉਨ੍ਹਾਂ ਨੇ ਇਨਕਾਰ ਕੀਤਾ ਸੀ ਪਰ ਹੁਣ ਉਹ ਖੁਦ ਉਨ੍ਹਾਂ 'ਤੇ ਦਖਲਅੰਦਾਜ਼ੀ ਦਾ ਦੋਸ਼ ਲਾ ਰਹੇ ਹਨ। ਇਸ ਦੇ ਚੱਲਦੇ ਅਮਰੀਕੀ ਸਦਨ ਦੇ ਡੈਮੋਕ੍ਰੇਟਸ ਮੈਂਬਰਾਂ ਨੇ ਟਰੰਪ ਖਿਲਾਫ ਸਖਤ ਰੁਖ ਅਪਣਾ ਲਿਆ ਹੈ।


author

Khushdeep Jassi

Content Editor

Related News