ਪਾਕਿਸਤਾਨ ''ਚ ਚੀਨੀ ਨਾਗਰਿਕਾਂ ''ਤੇ ਹਮਲੇ ਦੀ ਸਾਜ਼ਿਸ਼ ਨਾਕਾਮ, ਸ਼ੱਕੀ ਦੀ ਮੌਤ
Thursday, May 11, 2023 - 06:07 PM (IST)
ਇਸਲਾਮਾਬਾਦ - ਸੁਰੱਖਿਆ ਬਲਾਂ ਨੇ ਕਰਾਚੀ ਵਿਚ ਇਕ ਗੋਦੀ 'ਤੇ ਕੰਮ ਕਰ ਰਹੇ ਚੀਨੀ ਨਾਗਰਿਕਾਂ 'ਤੇ ਘਾਤਕ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਇਕ ਸ਼ੱਕੀ ਆਤਮਘਾਤੀ ਹਮਲਾਵਰ ਨੂੰ ਮਾਰ ਦਿੱਤਾ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਬੁੱਧਵਾਰ ਨੂੰ ਉਦੋਂ ਵਾਪਰੀ ਜਦੋਂ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇਕ ਸ਼ੱਕੀ ਪਾਕਿਸਤਾਨ ਦੇ ਬੰਦਰਗਾਹ ਸ਼ਹਿਰ ਕਰਾਚੀ ਦੇ ਪੋਰਟ ਕਾਸਿਮ 'ਤੇ ਗੋਦੀ 'ਤੇ ਕੰਮ ਕਰ ਰਹੇ ਚੀਨੀ ਨਾਗਰਿਕਾਂ 'ਤੇ ਆਤਮਘਾਤੀ ਹਮਲੇ ਦੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ : ਭਾਰਤ ਦਾ ਓਪੇਕ ਤੋਂ ਕੱਚੇ ਤੇਲ ਦਾ ਆਯਾਤ ਅਪ੍ਰੈਲ 'ਚ ਘੱਟ ਕੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ
ਸੀਨੀਅਰ ਪੁਲਿਸ ਸੁਪਰਡੈਂਟ ਹਸਨ ਸਰਦਾਰ ਨੇ ਕਿਹਾ ਕਿ ਜਵਾਨਾਂ ਨੇ ਸ਼ੱਕੀ ਅੱਤਵਾਦੀ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਕਿਹਾ, ''ਪੁਲਿਸ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਇਕ ਪਾਬੰਦੀਸ਼ੁਦਾ ਸੰਗਠਨ ਮੰਗਲਵਾਰ ਨੂੰ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਿਹਾ ਹੈ, ਜਿਸ ਤੋਂ ਬਾਅਦ ਵਿਦੇਸ਼ੀ ਕਰਮਚਾਰੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਅਤੇ ਇਸ ਦੌਰਾਨ ਅੱਤਵਾਦੀ ਨੂੰ ਮਾਰ ਦਿੱਤਾ ਗਿਆ।'' ਸਰਦਾਰ ਦੇ ਮੁਤਾਬਕ ਜਦੋਂ ਸ਼ੱਕੀ ਵਿਅਕਤੀ ਨੂੰ ਗੋਦੀ ਵਿਚ ਵਿਦੇਸ਼ੀ ਨਾਗਰਿਕ ਵੱਲ ਵਧਦੇ ਹੋਏ ਦੇਖਿਆ ਗਿਆ ਤਾਂ ਸੁਰੱਖਿਆ ਬਲਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਮੁਕਾਬਲੇ 'ਚ ਸ਼ੱਕੀ ਨੇ ਵੀ ਗੋਲੀ ਚਲਾ ਦਿੱਤੀ। ਬਾਅਦ ਵਿਚ ਉਸ ਨੂੰ ਜਵਾਨਾਂ ਨੇ ਗੋਲੀ ਮਾਰ ਦਿੱਤੀ। ਪੁਲਿਸ ਨੂੰ ਸ਼ੱਕੀ ਦੀ ਲਾਸ਼ ਦੇ ਕੋਲ ਇੱਕ ਆਤਮਘਾਤੀ ਵੇਸਟ, ਵਿਸਫੋਟਕ, ਇੱਕ ਡੈਟੋਨੇਟਰ ਅਤੇ ਇੱਕ ਕਲਾਸ਼ਨੀਕੋਵ ਰਾਈਫਲ ਅਤੇ ਕਾਰਤੂਸ ਮਿਲੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਤੋਂ 13 ਗੁਣਾ ਵੱਧ ਸੋਨਾ ਹੈ ਭਾਰਤ ਕੋਲ, ਜਾਣੋ ਅਮਰੀਕਾ ਕੋਲ ਕਿੰਨਾ ਹੈ Gold
ਸਰਦਾਰ ਨੇ ਕਿਹਾ, ''ਅੱਤਵਾਦੀ ਨੇ ਗੋਲੀਬਾਰੀ ਵੀ ਕੀਤੀ ਜਿਸ 'ਚ ਇਕ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ।'' ਪਾਕਿਸਤਾਨ 'ਚ ਕੰਮ ਕਰ ਰਹੇ ਚੀਨੀ ਨਾਗਰਿਕਾਂ ਨੂੰ ਅੱਤਵਾਦੀਆਂ ਅਤੇ ਵੱਖਵਾਦੀਆਂ ਵੱਲੋਂ ਨਿਸ਼ਾਨਾ ਬਣਾਏ ਜਾਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਅਪ੍ਰੈਲ 2022 ਵਿੱਚ, ਬਲੋਚਿਸਤਾਨ ਵਿੱਚ ਇੱਕ ਵੱਖਵਾਦੀ ਸੰਗਠਨ ਦੀ ਇੱਕ ਮਹਿਲਾ ਆਤਮਘਾਤੀ ਹਮਲਾਵਰ ਨੇ ਕਰਾਚੀ ਯੂਨੀਵਰਸਿਟੀ ਵਿੱਚ ਤਿੰਨ ਚੀਨੀ ਅਧਿਆਪਕਾਂ ਨੂੰ ਲਿਜਾ ਰਹੇ ਇੱਕ ਵਾਹਨ ਉੱਤੇ ਆਤਮਘਾਤੀ ਹਮਲਾ ਕੀਤਾ ਸੀ। ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਲਈ ਸੈਂਕੜੇ ਚੀਨੀ ਕਰਮਚਾਰੀ ਪਾਕਿਸਤਾਨ ਵਿੱਚ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : EV ਚਾਰਜਿੰਗ ਸਟੇਸ਼ਨ ਲਈ ਸਰਕਾਰ ਨੇ ਨਿਰਧਾਰਤ ਕੀਤੇ ਨਿਯਮ, ਬਿਜਲੀ ਦਰਾਂ ਲਈ ਜਾਰੀ ਕੀਤੇ ਇਹ ਆਦੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝ ਕਰੋ।