ਪਿਏਰੇ ਪੋਲੀਵਰ ਚੁਣੇ ਗਏ ਕੰਜ਼ਰਵੇਟਿਵ ਪਾਰਟੀ ਦੇ ਨੇਤਾ, ਟਰੂਡੋ ਨਾਲ  ਹੋਵੇਗਾ ਮੁਕਾਬਲਾ

Sunday, Sep 11, 2022 - 10:32 PM (IST)

ਪਿਏਰੇ ਪੋਲੀਵਰ ਚੁਣੇ ਗਏ ਕੰਜ਼ਰਵੇਟਿਵ ਪਾਰਟੀ ਦੇ ਨੇਤਾ, ਟਰੂਡੋ ਨਾਲ  ਹੋਵੇਗਾ ਮੁਕਾਬਲਾ

ਓਟਾਵਾ– 2025 ਦੀਆਂ ਚੋਣਾਂ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੁੱਖ ਵਿਰੋਧੀ 43 ਸਾਲਾ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਪਿਏਰੇ ਪੋਲੀਵਰ ਹੋਣਗੇ। ਪਿਏਰੇ ਪੋਲੀਵਰ ਨੇ ਸ਼ਨੀਵਾਰ ਸ਼ਾਮ ਨੂੰ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੀ ਦੌੜ ਜਿੱਤੀ ਲਈ ਹੈ। ਪਿਏਰੇ ਪੋਲੀਵਰ ਨੇ 68.15% ਵੋਟਾਂ ਪ੍ਰਾਪਤ ਕਰਨ ਤੋਂ ਬਾਅਦ 16.07% ਵੋਟਾਂ ਨਾਲ ਉਪ ਜੇਤੂ ਜੀਨ ਚਾਰੇਸਟ ਨੂੰ ਪਛਾੜ ਦਿੱਤਾ। ਪੋਲੀਵਰ ਪਿਛਲੇ 7 ਮਹੀਨਿਆਂ ਤੋਂ ਮੁਹਿੰਮ ਚਲਾ ਰਹੇ ਸਨ ਅਤੇ ਵੱਡੇ ਪੱਧਰ ’ਤੇ ਸਭ ਤੋਂ ਅੱਗੇ ਉਨ੍ਹਾਂ ਦਾ ਨਾਂ ਆ ਰਿਹਾ ਸੀ।

ਇਹ ਵੀ ਪੜ੍ਹੋ : ASI ਸਤੀਸ਼ ਕੁਮਾਰ ਖ਼ੁਦਕੁਸ਼ੀ ਮਾਮਲੇ ’ਚ ਪੰਜਾਬ ਪੁਲਸ ਦੀ ਵੱਡੀ ਕਾਰਵਾਈ


author

Rakesh

Content Editor

Related News