ਕਾਂਗੋ ''ਚ 11ਵੀਂ ਵਾਰ ਫੈਲਿਆ ਇਬੋਲਾ ਦਾ ਪ੍ਰਕੋਪ, 4 ਲੋਕਾਂ ਦੀ ਮੌਤ

06/02/2020 6:20:06 PM

ਕਿਨਹਾਸਾ (ਬਿਊਰੋ): ਕੋਰੋਨਾਵਾਇਰਸ ਦੇ ਕਹਿਰ ਦੇ ਵਿਚ ਕਾਂਗੋ ਦੇਸ਼ ਵਿਚ ਇਕ ਹੋਰ ਭਿਆਨਕ ਬੀਮਾਰੀ ਫੈਲਣੀ ਸ਼ੁਰੂ ਹੋਈ ਹੈ। ਇਸ ਵਾਰ ਡੈਮੋਕ੍ਰੈਟਿਕ ਰੀਪਬਲਿਕ ਆਫ ਕਾਂਗੋ (DCR) ਦੇ ਪੱਛਮੀ ਸ਼ਹਿਰ ਵਿਚ ਫੈਲੀ ਇਬੋਲਾ ਮਹਾਮਾਰੀ ਕਾਰਨ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 2 ਲੋਕ ਹਾਲੇ ਵੀ ਇਲਾਜ ਅਧੀਨ ਹਨ। ਕਾਂਗੋ ਵਿਚ ਫੈਲੀ ਇਸ ਬੀਮਾਰੀ ਨੂੰ ਲੈਕੇ ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਨੇ ਵੀ ਪੁਸ਼ਟੀ ਕੀਤੀ ਹੈ।

PunjabKesari

ਕਾਂਗੋ ਦੇ ਪੱਛਮੀ ਇਲਾਕੇ ਵਿਚ ਸਥਿਤ ਬਾਂਡਾਕਾ ਸ਼ਹਿਰ ਵਿਚ ਇਬੋਲਾ ਮਹਾਮਾਰੀ ਫੈਲਣੀ ਸ਼ੁਰੂ ਹੋ ਗਈ ਹੈ। ਸਾਲ 2018 ਦੇ ਬਾਅਦ ਹੁਣ ਫਿਰ ਇਹ ਮਹਾਮਾਰੀ ਦੇਸ਼ ਦੇ ਦੂਜੇ ਹਿੱਸਿਆਂ ਵੱਲ ਵੱਧ ਰਹੀ ਹੈ। ਇਸ ਤੋਂ ਪਹਿਲਾਂ ਇਬੋਲਾ ਨਾਲ ਸਿਰਫ ਪੂਰਬੀ ਇਲਾਕਾ ਪ੍ਰਭਾਵਿਤ ਸੀ। ਬਾਂਡਾਕਾ ਸ਼ਹਿਰ ਵਿਚ 6 ਲੋਕ ਇਬੋਲਾ ਦੇ ਰੋਗੀ ਪਾਏ ਗਏ। ਇਹਨਾਂ ਵਿਚੋਂ 4 ਦੀ ਮੌਤ ਹੋ ਚੁੱਕੀ ਹੈ। ਬਾਂਡਾਕਾ ਇਕ ਵਪਾਰਕ ਸ਼ਹਿਰ ਹੈ। ਇੱਥੇ ਕਰੀਬ 15 ਲੱਖ ਲੋਕ ਰਹਿੰਦੇ ਹਨ। ਇਹ ਸ਼ਹਿਰ ਕਾਂਗੋ ਨਦੀ ਦੇ ਕਿਨਾਰੇ ਵਸਿਆ ਹੈ। ਬਾਂਡਾਕਾ ਸ਼ਹਿਰ ਪੂਰਬੀ ਇਲਾਕੇ ਵਿਚ ਵਸੇ ਸ਼ਹਿਰ ਕਿਬੂ ਤੋਂ ਕਰੀਬ 1000 ਕਿਲੋਮੀਟਰ ਦੀ ਦੂਰੀ 'ਤੇ ਹੈ। ਉੱਤਰੀ ਕਿਬੂ ਸ਼ਹਿਰ ਯੁਗਾਂਡਾ ਦੀ ਸੀਮਾ ਦੇ ਨੇੜੇ ਹੈ। ਇੱਥੇ ਫੈਲੇ ਇਬੋਲਾ ਕਾਰਨ ਹੁਣ ਤੱਕ 2200 ਲੋਕਾ ਮਾਰੇ ਜਾ ਚੁੱਕੇ ਹਨ।

PunjabKesari

ਸਾਲ 1976 ਵਿਚ ਕਾਂਗੋ ਵਿਚ ਇਬੋਲਾ ਦਾ ਪਹਿਲਾ ਇਨਫੈਕਸ਼ਨ ਫੈਲਿਆ ਸੀ। ਉਸ ਦੇ ਬਾਅਦ ਤੋਂ ਪਿਛਲੇ 44 ਸਾਲਾਂ ਵਿਚ ਇਬੋਲਾ ਨੇ ਕਾਂਗੋ ਦੇਸ਼ ਵਿਚ 11 ਵਾਰ ਹਮਲਾ ਕੀਤਾ ਅਤੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਚੁੱਕਾ ਹੈ।ਬਾਂਡਾਕਾ ਵਿਚ ਇਬੋਲਾ ਪਹਿਲੀ ਵਾਰ 2018 ਵਿਚ ਸਾਹਮਣੇ ਆਇਆ ਸੀ। 

PunjabKesari

ਕਾਂਗੇ ਦੇ ਸਿਹਤ ਮਤਰੀ ਇਟੇਨੀ ਲੋਂਗੋਂਡੋ ਨੇ ਦੱਸਿਆ ਕਿ ਬਹੁਤ ਜਲਦੀ ਬਾਂਡਾਕਾ ਸ਼ਹਿਰ ਵਿਚ ਵੈਕਸੀਨ ਅਤੇ ਦਵਾਈਆਂ ਭੇਜੀਆਂ ਜਾ ਰਹੀਆਂ ਹਨ। ਇਬੋਲਾ ਵਾਇਰਸ ਕਾਰਨ ਇਨਸਾਨ ਨੂੰ ਹੇਮੋਰੇਜਿਕ ਫੀਵਰ (Hemorhagic Fever) ਹੋਣ ਲੱਗਦਾ ਹੈ। ਇਸ ਦੇ ਬਾਅਦ ਮਰੀਜ਼ ਨੂੰ ਲਗਾਤਾਰ ਉਲਟੀਆਂ ਹੁੰਦੀਆਂ ਹਨ ਅਤੇ ਉਹ ਡਾਈਰੀਆ ਦਾ ਸ਼ਿਕਾਰ ਹੋ ਜਾਂਦਾ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਤੇ ਬ੍ਰਿਟੇਨ ਨੇ ਜੀ-7 'ਚ ਰੂਸ ਦੀ ਵਾਪਸੀ ਦੇ ਪੱਖ 'ਚ ਨਹੀਂ ਦਿੱਤਾ ਸਮਰਥਨ

ਕਾਂਗੋ ਵਿਚ ਇਸ ਸਮੇਂ ਮੀਜਲਸ ਅਤੇ ਕੋਰੋਨਾਵਾਇਰਸ ਵੀ ਫੈਲਿਆ ਹੋਇਆ ਹੈ। ਮੀਜਲਸ ਦੇ ਕਾਰਨ 6 ਹਜ਼ਾਰ ਅਤੇ ਕੋਰੋਨਾ ਦੇ ਕਾਰਨ 71 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਕਾਰਨ ਇਸ ਦੇਸ਼ ਵਿਚ ਕਰੀਬ 3000 ਲੋਕ ਬੀਮਾਰ ਹਨ। ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਟੇਡ੍ਰੋਸ ਅਧਨਾਮ ਘੇਬੇਰਸਿਅਸ ਨੇ ਕਾਂਗੋ ਵਿਚ ਇਬੋਲਾ ਫੈਲਣ ਦੀ ਪੁਸ਼ਟੀ ਕਰਦਿਆਂ ਕਿਹਾ,''ਇਹ ਬਹੁਤ ਖਤਰਨਾਰਕ ਸਥਿਤੀ ਹੈ। ਜਦਕਿ ਇੱਥੇ ਪਹਿਲਾਂ ਹੀ ਕਈ ਬੀਮਾਰੀਆਂ ਨੇ ਗੜ੍ਹ ਬਣਾਇਆ ਹੋਇਆ ਹੈ। ਕਾਂਗੋ ਵਿਚ ਇਬੋਲਾ ਮਹਾਮਾਰੀ ਦੀ ਫਿਰ ਤੋਂ ਇਕ ਨਵੀਂ ਲਹਿਰ ਆਈ ਹੈ। ਇਹ ਖਤਰਨਾਕ ਹੋ ਸਕਦੀ ਹੈ।''


Vandana

Content Editor

Related News