ਕਾਂਗੋ ''ਚ ਡਿੱਗੀ ਸੋਨੇ ਦੀ ਖਾਨ, 30 ਲੋਕਾਂ ਦੀ ਮੌਤ

Monday, Dec 16, 2019 - 03:59 PM (IST)

ਕਾਂਗੋ ''ਚ ਡਿੱਗੀ ਸੋਨੇ ਦੀ ਖਾਨ, 30 ਲੋਕਾਂ ਦੀ ਮੌਤ

ਕਿਨਹਾਸਾ (ਭਾਸ਼ਾ): ਪੂਰਬੀ-ਉੱਤਰੀ ਡੈਮੋਕ੍ਰੇਟਿਕ ਰੀਪਬਲਿਕ ਆਫ਼ ਕਾਂਗੋ (ਡੀ.ਆਰ.ਸੀ.) ਵਿਚ ਬੀਤੇ ਦਿਨ ਇਕ ਸੋਨੇ ਦੀ ਖਾਨ ਡਿੱਗ ਪਈ। ਇਸ ਹਾਦਸੇ ਵਿਚ ਤਕਰੀਬਨ 30 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਐਕਚੁਅਲਾਈਟ ਆਨਲਾਈਨ ਨਿਊਜ਼ ਪੋਰਟਲ ਦੇ ਮੁਤਾਬਕ ਇਹ ਹਾਦਸਾ ਸ਼ਨੀਵਾਰ ਨੂੰ ਹੌਤ-ਯੂਲੇ ਸੂਬੇ ਵਿਚ ਵਾਪਰਿਆ। ਹਾਲ ਹੀ ਵਿਚ ਪਏ ਭਾਰੀ ਮੀਂਹ ਦੇ ਬਾਅਦ ਜ਼ਮੀਨ ਖਿਸਕਣ ਕਾਰਨ ਇਹ ਹਾਦਸਾ ਵਾਪਰਿਆ।ਸਮਾਚਾਰ ਏਜੰਸੀ ਨੇ ਦੱਸਿਆ ਕਿ ਪੀੜਤਾਂ ਦੀਆਂ ਲਾਸ਼ਾਂ ਨੂੰ ਖਾਨ ਵਿਚੋਂ 12 ਮੀਟਰ ਦੀ ਡੂੰਘਾਈ ਤੋਂ ਹਟਾ ਦਿੱਤਾ ਗਿਆ ਸੀ।


author

Vandana

Content Editor

Related News