ਹਾਂਗਕਾਂਗ ਦੇ ਹਵਾਲਗੀ ਕਾਨੂੰਨ ''ਤੇ ਯੂਰਪੀ ਸੰਘ ਨੇ ਜਤਾਇਆ ਵਿਰੋਧ, ਦੱਸਿਆ ਸੁਤੰਤਰਾਤ ਨੂੰ ਖਤਰਾ

05/24/2019 8:51:19 PM

ਹਾਂਗਕਾਂਗ (ਏਜੰਸੀ)- ਹਾਂਗਕਾਂਗ ਵਿਚ ਪ੍ਰਸਤਾਵਿਤ ਨਵੇਂ ਹਵਾਲਗੀ ਕਾਨੂੰਨ 'ਤੇ ਯੂਰਪੀ ਸੰਘ (ਈ.ਯੂ.) ਨੇ ਵਿਰੋਧ ਜਤਾਇਆ ਹੈ। ਹਾਂਗਕਾਂਗ ਸਥਿਤ ਈ.ਯੂ. ਦਫਤਰ ਨੇ ਇਸ ਵਿਵਾਦਪੂਰਨ ਕਾਨੂੰਨ ਦੇ ਵਿਰੋਧ ਵਿਚ ਅਧਿਕਾਰਤ ਰੂਪ ਨਾਲ ਡਿਮਾਰਸ਼ (ਵਿਰੋਧ ਪੱਤਰ) ਜਾਰੀ ਕੀਤਾ ਹੈ। ਇਸ ਕਾਨੂੰਨ ਤਹਿਤ ਦੋਸ਼ੀ ਅਤੇ ਸ਼ੱਕੀ ਨੂੰ ਮੁਕੱਦਮੇ ਲਈ ਚੀਨ ਵਿਚ ਹਵਾਲਗੀ ਕਰਨ ਦੀ ਵਿਵਸਥਾ ਹੈ। ਵੱਡੀ ਗਿਣਤੀ ਵਿਚ ਲੋਕ ਇਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਸਾਲ 1997 ਵਿਚ ਬ੍ਰਿਟੇਨ ਨੇ ਚੀਨ ਨੂੰ ਹਾਂਗਕਾਂਗ ਇਸੇ ਸ਼ਰਤ 'ਤੇ ਸੌਂਪਿਆ ਸੀ ਕਿ ਵਨ ਕੰਟਰੀ, ਟੂ ਸਿਸਟਮ ਸਿਧਾਂਤ ਦੇ ਤਹਿਤ ਉਸ ਦੀ ਖੁਦਮੁਖਤਿਆਰੀ ਬਰਕਰਾਰ ਰਹੇਗੀ। ਮਾਹਰਾਂ ਦਾ ਕਹਿਣਾ ਹੈ ਕਿ ਨਵਾਂ ਹਵਾਲਗੀ ਕਾਨੂੰਨ ਹਾਂਗਕਾਂਗ ਦੀ ਸੁਤੰਤਰਤਾ 'ਤੇ ਖਤਰਾ ਬਣ ਸਕਦਾ ਹੈ। 28 ਮੈਂਬਰੀ ਈ.ਯੂ. ਸ਼ੁਰੂਆਤ ਤੋਂ ਹੀ  ਇਸ ਕਾਨੂੰਨ 'ਤੇ ਚਿੰਤਾ ਜਤਾ ਚੁੱਕਾ ਹੈ। ਇਸ ਦੇ ਖਿਲਾਫ ਵਿਰੋਧ ਪੱਤਰ ਜਾਰੀ ਕਰਕੇ ਉਸ ਨੇ ਆਪਣਾ ਰੁਖ ਸਪੱਸ਼ਟ ਕਰ ਦਿੱਤਾ ਹੈ। ਈ.ਯੂ. ਮੁਤਾਬਕ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਾਂਗਕਾਂਗ ਦੀ ਨੇਤਾ ਕੈਰੀ ਲੈਮ ਨਾਲ ਮੁਲਾਕਾਤ ਕਰਕੇ ਹਵਾਲਗੀ ਕਾਨੂੰਨ 'ਤੇ ਵਿਰੋਧ ਜਤਾਇਆ ਹੈ। ਹਾਲਾਂਕਿ, ਲੈਮ ਕੁਝ ਦਿਨ ਪਹਿਲਾਂ ਹੀ ਇਸ ਬਿੱਲ ਨੂੰ ਰੱਦ ਨਹੀਂ ਕਰਨ ਦੀ ਗੱਲ ਦੁਹਰਾ ਚੁੱਕੀ ਹੈ।


Sunny Mehra

Content Editor

Related News