ਸਵਿਟਜ਼ਰਲੈਂਡ ''ਚ ''ਹਿਊਮਨ ਰਾਈਟਸ'' ਦੀ 76ਵੀਂ ਵਰ੍ਹੇਗੰਢ ਮੌਕੇ ਸੰਮੇਲਨ ਦਾ ਆਯੋਜਨ

Saturday, Dec 14, 2024 - 06:20 PM (IST)

ਸਵਿਟਜ਼ਰਲੈਂਡ ''ਚ ''ਹਿਊਮਨ ਰਾਈਟਸ'' ਦੀ 76ਵੀਂ ਵਰ੍ਹੇਗੰਢ ਮੌਕੇ ਸੰਮੇਲਨ ਦਾ ਆਯੋਜਨ

ਮਿਲਾਨ/ਇਟਲੀ (ਸਾਬੀ ਚੀਨੀਆ)- ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵਿਸ਼ਵ ਵਿਆਪੀ ਸੰਸਥਾ  "ਯੂਨੀਵਰਸਲ ਡਿਕਲੈਰੇਸ਼ਨ ਆਫ ਹਿਊਮਨ ਰਾਈਟਸ" (ਯੂ.ਡੀ.ਐੱਚ.ਆਰ.) 10 ਦਸੰਬਰ 1948 ਵਿੱਚ ਹੋਂਦ ਵਿੱਚ ਆਈ ਸੀ, ਜਿਸ ਲਈ ਵੱਖ-ਵੱਖ ਜੱਥੇਬੰਦੀਆਂ ਵੱਲੋਂ ਇਸ ਦੀ ਸਾਲਾਨਾ ਵਰ੍ਹੇਗੰਢ ਮੌਕੇ ਸਵਿਟਰਜ਼ਲੈਂਡ ਦੇ ਸ਼ਹਿਰ ਜਿਨੇਵਾ ਵਿਖੇ ਸੰਮੇਲਨ ਆਯੋਜਿਤ ਕੀਤਾ ਜਾਂਦਾ ਹੈ। ਇਸੇ ਤਹਿਤ ਇਸ ਸਾਲ 76ਵੀਂ ਵਰ੍ਹੇਗੰਢ ਮੌਕੇ ਹਿਊਮਨ ਰਾਈਟਸ ਦੇ ਮੁੱਖ ਦਫਤਰ ਵਿਖੇ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ਼ਾਂਤੀ, ਸਾਂਝਾਕਰਨ ਅਤੇ ਸ਼ਮੂਲੀਅਤ ਲਈ ਇਕਜੁੱਟਤਾ, ਵਿਭਿੰਨਤਾ ਇੱਕ ਸਰੋਤ ਦੇ ਵਿਸ਼ੇ 'ਤੇ ਚਰਚਾ ਹੋਈ। ਸੰਮੇਲਨ ਦੀ ਸ਼ੁਰੂਆਤ ਦਰੀਤੀ ਉਮਾਨੀ ਅਤੇ ਲਾ ਟੋਲਰਾਂਸਾ ਐਸੋਸੀਏਸ਼ਨ (ਮਨੁੱਖੀ ਅਧਿਕਾਰ) ਇਟਲੀ ਦੀ ਮੁਖੀ ਫਿਉਰੈਲਾ ਚਿਰਕਿਆਰਾ ਦੁਆਰਾ ਕੀਤੀ ਗਈ। ਉਹਨਾਂ ਉਪਰੰਤ ਡਾ.ਮੈਰੀ ਜੋ ਕਿ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਯੂਥ ਵਿੰਗ ਦੇ ਮੁਖੀ ਹਨ, ਉਹਨਾਂ ਆਪਣੇ ਵਿਚਾਰ ਸਾਂਝੇ ਕੀਤੇ। 

ਇਹ ਵੀ ਪੜ੍ਹੋ: ਸੰਸਦ 'ਚ ਮਹਾਦੋਸ਼ ਮਤਾ ਪਾਸ ਹੋਣ 'ਤੇ ਬੋਲੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ; ਕਦੇ ਹਾਰ ਨਹੀਂ ਮੰਨਾਂਗਾ

PunjabKesari

ਸੰਮੇਲਨ ਦੌਰਾਨ ਸਿੱਖੀ ਸੇਵਾ ਸੁਸਾਇਟੀ ਇਟਲੀ ਤੋਂ ਸ:ਜਗਜੀਤ ਸਿੰਘ ਅਤੇ ਸ:ਗੁਰਸ਼ਰਨ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸ:ਗੁਰਸ਼ਰਨ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਿੱਖ ਧਰਮ ਸਮੁੱਚੀ ਮਨੁੱਖਤਾ ਨੂੰ ਆਪਣੇ ਗਲੇ ਲਗਾਉਂਦਾ ਹੈ। ਉਹਨਾਂ ਲੰਗਰ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਦੁਨੀਆ ਭਰ ਦੇ ਲੱਖਾਂ ਲੋਕ ਗੁਰਦੁਆਰਾ ਸਾਬਿਹ ਵਿਖੇ ਬਿਨਾਂ ਕਿਸੇ ਭੇਦ-ਭਾਵ ਦੇ ਲੰਗਰ ਛੱਕਦੇ ਹਨ। ਉਨ੍ਹਾਂ ਦਸਤਾਰ ਬਾਰੇ ਦੱਸਦਿਆਂ ਕਿਹਾ ਕਿ ਦਸਤਾਰ ਸਾਰੇ ਸਿੱਖਾਂ ਵੱਲੋਂ ਸਨਮਾਨ, ਮਾਣ ਅਤੇ ਸਮਾਨਤਾ ਪ੍ਰਤੀ ਵੱਚਨਬੱਧਤਾ ਦੇ ਪ੍ਰਤੀਕ ਵੱਜੋਂ ਸਜਾਈ ਜਾਂਦੀ ਹੈ। ਹਰ ਸਿੱਖ ਅਰਦਾਸ ਸਰਬੱਤ ਦੇ ਭਲੇ ਲਈ ਕਰਦਾ ਹੈ। ਇਸ ਸੰਮੇਲਨ ਵਿੱਚ ਯੂਰਪ ਦੇ ਹੋਰ ਮੁਲਕਾਂ ਦੇ ਨਾਲ-ਨਾਲ ਪੂਰੇ ਵਿਸ਼ਵ ਭਰ ਤੋਂ ਪ੍ਰਮੁੱਖ ਸ਼ਖਸ਼ੀਅਤਾਂ ਪਹੁੰਚੀਆਂ ਸਨ।

ਇਹ ਵੀ ਪੜ੍ਹੋ: ਇਹ ਸਾਬਕਾ ਫੁੱਟਬਾਲ ਖਿਡਾਰੀ ਬਣਿਆ ਜਾਰਜੀਆ ਦਾ ਰਸ਼ਟਰਪਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News