ਮਨੁੱਖੀ ਪੇਸ਼ਾਬ ਨਾਲ ਚੰਦ ''ਤੇ ਬਣਾਈ ਜਾ ਸਕਦੀ ਹੈ ਕੰਕਰੀਟ
Saturday, May 09, 2020 - 12:21 AM (IST)
ਬਰਲਿਨ - ਯੂਰਪੀ ਪੁਲਾੜ ਏਜੰਸੀ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਚੰਦ 'ਤੇ ਕੰਕਰੀਟ ਬਣਨ ਵਿਚ ਮਨੁੱਖੀ ਪੇਸ਼ਾਬ ਇਕ ਦਿਨ ਲਾਭਦਾਇਕ ਅੰਸ਼ ਸਾਬਿਤ ਹੋ ਸਕਦਾ ਹੈ। ਏਜੰਸੀ ਨੇ ਆਖਿਆ ਕਿ ਖੋਜਕਾਰਾਂ ਨੇ ਹਾਲ ਹੀ ਵਿਚ ਇਕ ਅਧਿਐਨ ਵਿਚ ਪਾਇਆ ਕਿ ਪੇਸ਼ਾਬ ਵਿਚ ਪਾਏ ਜਾਣ ਵਾਲੇ ਪ੍ਰਮੁੱਖ ਤੱਤ ਯੂਰੀਆ ਨਾਲ ਚੰਦ ਕੰਕਰੀਟ ਦਾ ਮਿਸ਼ਰਣ ਬਣਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਇਸ ਨੂੰ ਆਖਰੀ ਰੂਪ ਨਾਲ ਮਜ਼ਬੂਤ ਕੰਕਰੀਟ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਇਸ ਨੇ ਜ਼ਿਕਰ ਕੀਤਾ ਕਿ ਇਸ ਦੇ ਲਈ ਚੰਦ 'ਤੇ ਉਪਲੱਬਧ ਕੰਕਰੀਟ ਦਾ ਇਸਤੇਮਾਲ ਕਰਨ ਨਾਲ ਧਰਤੀ ਤੋਂ ਸਪਲਾਈ ਭੇਜਣ ਦੀ ਜ਼ਰੂਰਤ ਘੱਟ ਹੋਵੇਗੀ। ਧਰਤੀ 'ਤੇ ਯੂਰੀਆ ਨੂੰ ਉਦਯੋਗਿਕ ਖਾਦ ਦੇ ਰੂਪ ਵਿਚ ਇਸਤੇਮਾਲ ਕੀਤਾ ਹੈ। ਅਧਿਐਨ ਦੇ ਸਹਿ-ਲੇਖਕ ਮਾਰਲਿਸ ਐਰਨਹੋਫ ਨੇ ਇਕ ਬਿਆਨ ਵਿਚ ਆਖਿਆ ਕਿ ਉਮੀਦ ਹੈ ਕਿ ਪੁਲਾੜ ਯਾਤਰੀਆਂ ਦੇ ਪੇਸ਼ਾਬ ਨੂੰ ਭਵਿੱਖ ਵਿਚ ਚੰਦ 'ਤੇ ਥੋੜੇ ਬਹੁਤ ਬਦਲਾਅ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।