‘ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ’ ਨੇ ਪਾਕਿਸਤਾਨੀ ਪੱਤਰਕਾਰਾਂ ’ਤੇ ਹਮਲਿਆਂ ਦੀ ਕੀਤੀ ਨਿਖੇਧੀ

Friday, Jul 08, 2022 - 05:15 PM (IST)

‘ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ’ ਨੇ ਪਾਕਿਸਤਾਨੀ ਪੱਤਰਕਾਰਾਂ ’ਤੇ ਹਮਲਿਆਂ ਦੀ ਕੀਤੀ ਨਿਖੇਧੀ

ਨਿਊਯਾਰਕ (ਭਾਸ਼ਾ) : ‘ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ’ (ਸੀ. ਪੀ. ਜੇ.) ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਨੂੰ ਦੋ ਪੱਤਰਕਾਰਾਂ ’ਤੇ ਹਾਲ ਹੀ ’ਚ ਹੋਏ ਹਮਲਿਆਂ ਦੀ ਤੁਰੰਤ ਜਾਂਚ ਕਰਨੀ ਚਾਹੀਦੀ ਹੈ। ਸੀ. ਪੀ. ਜੇ. ਨੇ ਕਿਹਾ ਕਿ ਸਰਕਾਰ ਨੂੰ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਕਰਨੀ ਚਾਹੀਦੀ ਹੈ ਅਤੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਨਿਊਯਾਰਕ ਸਥਿਤ ਸੀ. ਪੀ. ਜੇ. ਇਕ ਸੁਤੰਤਰ ਸੰਸਥਾ ਹੈ, ਜੋ ਪ੍ਰੈੱਸ ਦੀ ਆਜ਼ਾਦੀ ਅਤੇ ਪੱਤਰਕਾਰਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰਦਾ ਹੈ। ਸੰਗਠਨ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਪੱਤਰਕਾਰ ਅਯਾਜ਼ ਆਮਿਰ ਅਤੇ ਅਹਿਮਦ ਸ਼ਾਹੀਨ ’ਤੇ ਹਮਲਾ ਪਾਕਿਸਤਾਨ ’ਚ ਪ੍ਰੈੱਸ ਦੇ ਮੈਂਬਰਾਂ ’ਤੇ ਮੰਡਰਾਉਂਦੇ  ਗੰਭੀਰ ਖ਼ਤਰਿਆਂ ਨੂੰ ਦਰਸਾਉਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਭਾਰਤੀ ਸਰਹੱਦ ’ਤੇ ਉੱਡਦੇ ਪਾਕਿਸਤਾਨੀ ਗੁਬਾਰੇ BSF ਨੇ ਫਾਇਰਿੰਗ ਕਰ ਸੁੱਟੇ ਹੇਠਾਂ

ਜ਼ਿਕਰਯੋਗ ਹੈ ਕਿ ਕੁਝ ਅਣਪਛਾਤੇ ਹਮਲਾਵਰਾਂ ਨੇ 30 ਜੂਨ ਨੂੰ ਨਿਊਜ਼ ਵੈੱਬਸਾਈਟ ‘ਆਈਨਿਊਜ਼’ ਦੇ ਮੁੱਖ ਸੰਪਾਦਕ ਸ਼ਾਹੀਨ ’ਤੇ ਹਮਲਾ ਕੀਤਾ ਸੀ। ਉਥੇ ਹੀ 1 ਜੁਲਾਈ ਨੂੰ ਨਿਊਜ਼ ਚੈਨਲ ‘ਦੁਨੀਆ ਨਿਊਜ਼’ ਦੇ ਪੱਤਰਕਾਰ ਆਮਿਰ ਨਾਲ ਕੁਝ ਅਣਪਛਾਤੇ ਲੋਕਾਂ ਨੇ ਕੁੱਟਮਾਰ ਕੀਤੀ ਸੀ। ਦੋਵੇਂ ਹਮਲੇ ਲਾਹੌਰ ’ਚ ਹੋਏ ਸਨ ਅਤੇ ਪੁਲਸ ਇਨ੍ਹਾਂ ਦੀ ਜਾਂਚ ਕਰ ਰਹੀ ਹੈ। ਸੀ. ਪੀ. ਜੇ. ਦੇ ਪ੍ਰੋਗਰਾਮ ਨਿਰਦੇਸ਼ਕ ਕਾਰਲੋਸ ਮਾਰਟੀਨੇਜ਼ ਡੇ ਲਾ ਸੇਰਨਾ ਨੇ ਕਿਹਾ, ‘‘ਪੱਤਰਕਾਰ ਅਾਮਿਰ ਅਤੇ ਸ਼ਾਹੀਨ ’ਤੇ ਹਮਲਾ ਪਾਕਿਸਤਾਨ ’ਚ ਪ੍ਰੈੱਸ ਦੇ ਮੈਂਬਰਾਂ ਲਈ ਗੰਭੀਰ ਖ਼ਤਰਿਆਂ ਨੂੰ ਦਰਸਾਉਂਦਾ ਹੈ। ਦੇਸ਼ ਦੀ ਨਵੀਂ ਸਰਕਾਰ ਨੂੰ ਇਸ ਮੁੱਦੇ ’ਤੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਪਾਕਿਸਤਾਨੀ ਅਧਿਕਾਰੀਆਂ ਨੂੰ ਅਾਮਿਰ ਅਤੇ ਸ਼ਾਹੀਨ ’ਤੇ ਹੋਏ ਹਮਲੇ ਦੀ ਜਾਂਚ ’ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ, ਦੋਵਾਂ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਕਰਨੀ ਚਾਹੀਦੀ ਹੈ ਅਤੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਖ਼ਬਰ ਵੀ ਪੜ੍ਹੋ : ਗੁਰਦਾਸਪੁਰ ’ਚ ਕਬੱਡੀ ਖਿਡਾਰੀਆਂ ਵਿਚਾਲੇ ਹੋਈ ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਹੋਈ ਫਾਇਰਿੰਗ


author

Manoj

Content Editor

Related News