ਹਾਈ ਅਲਰਟ ''ਤੇ ਕੋਲੰਬੋ, ਸੁਰੱਖਿਆ ਡਾਇਰੈਕਟਰ ਨੇ ਦਿੱਤੀ ਚਿਤਾਵਨੀ

Tuesday, Apr 23, 2019 - 06:15 PM (IST)

ਹਾਈ ਅਲਰਟ ''ਤੇ ਕੋਲੰਬੋ, ਸੁਰੱਖਿਆ ਡਾਇਰੈਕਟਰ ਨੇ ਦਿੱਤੀ ਚਿਤਾਵਨੀ

ਕੋਲੰਬੋ— ਸ਼੍ਰੀਲੰਕਾ ਸਰਕਾਰ ਨੇ ਮੰਗਲਵਾਰ ਨੂੰ ਕੋਲੰਬੋ ਦੇ ਸਾਰੇ ਥਾਣਿਆਂ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਪੁਲਸ ਇਕ ਅਣਪਛਾਤੇ ਟਰੱਕ ਤੇ ਇਕ ਵੈਨ ਦੀ ਤਲਾਸ਼ ਕਰ ਰਹੀ ਹੈ, ਜਿਨ੍ਹਾਂ 'ਤੇ ਧਮਾਕਾਖੇਜ਼ ਸਮੱਗਰੀ ਲਿਆਂਦੀ ਜਾਣ ਦਾ ਸ਼ੱਕ ਹੈ।

ਕੋਲੰਬੋ ਹਾਰਬਰ 'ਚ ਸੁਰੱਖਿਆ ਡਾਇਰੈਕਟਰ ਵਲੋਂ ਜਾਰੀ ਚਿਤਾਵਨੀ 'ਚ ਕਿਹਾ ਗਿਆ ਹੈ ਕਿ ਖੂਫੀਆ ਤੰਤਰ ਨੂੰ ਸੂਚਨਾ ਮਿਲੀ ਹੈ ਕਿ ਵੱਡੀ ਮਾਤਰਾ 'ਚ ਧਮਾਕਾਖੇਜ਼ ਸਮੱਗਰੀ ਨਾਲ ਲੱਦਿਆ ਇਕ ਅਣਪਛਾਤਾ ਕੰਟੇਨਰ ਟਰੱਕ ਤੇ ਇਕ ਵੈਨ ਕੋਲੰਬੋ ਵੱਲ ਵਧ ਰਹੇ ਹਨ। ਕੋਲੰਬੋ ਹਾਰਬਰ 'ਚ ਇਸ ਸਮੇਂ ਤਲਾਸ਼ੀ ਮੁਹਿੰਮ ਜਾਰੀ ਹੈ। ਈਸਟਰ ਦੇ ਐਤਵਾਰ ਨੂੰ ਸ਼੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ ਕਾਰਨ 320 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ ਤੇ ਅੱਜ ਉਨ੍ਹਾਂ ਦਾ ਰਾਸ਼ਟਰੀ ਸੋਗ ਮਨਾਇਆ ਜਾ ਰਿਹਾ ਹੈ।


author

Baljit Singh

Content Editor

Related News