ਅਜਬ-ਗਜ਼ਬ : ਜਹਾਜ਼ ਕ੍ਰੈਸ਼ ਹੋਣ ਤੋਂ 2 ਹਫ਼ਤਿਆਂ ਬਾਅਦ ਜ਼ਿੰਦਾ ਮਿਲੇ 4 ਬੱਚੇ

Friday, May 19, 2023 - 01:37 AM (IST)

ਅਜਬ-ਗਜ਼ਬ : ਜਹਾਜ਼ ਕ੍ਰੈਸ਼ ਹੋਣ ਤੋਂ 2 ਹਫ਼ਤਿਆਂ ਬਾਅਦ ਜ਼ਿੰਦਾ ਮਿਲੇ 4 ਬੱਚੇ

ਬੋਗੋਟਾ (ਇੰਟ.) : "ਜਾਕੋ ਰਾਖੇ ਸਾਈਆਂ...ਮਾਰ ਕੇ ਨਾ ਕੋਈ।" ਇਹ ਕਹਾਵਤ ਕੋਲੰਬੀਆ 'ਚ ਇਕ ਵਾਰ ਫਿਰ ਸੱਚ ਸਾਬਤ ਹੋਈ ਹੈ। ਕੋਲੰਬੀਆ ਦੇ ਅਮੇਜ਼ਨ ਜੰਗਲ 'ਚ 1 ਮਈ ਨੂੰ ਇਕ ਜਹਾਜ਼ ਕ੍ਰੈਸ਼ ਹੋ ਗਿਆ ਸੀ। ਇਸ ਦਰਦਨਾਕ ਹਾਦਸੇ 'ਚ ਪਾਇਲਟ ਤੋਂ ਇਲਾਵਾ 2 ਯਾਤਰੀਆਂ ਦੀ ਵੀ ਮੌਤ ਹੋ ਗਈ ਸੀ, ਜਦਕਿ ਬਾਕੀ ਲਾਪਤਾ ਸਨ। ਉਦੋਂ ਤੋਂ ਇਹ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਸੀ ਪਰ ਇਸ ਹਾਦਸੇ ਦੇ 2 ਹਫ਼ਤਿਆਂ ਬਾਅਦ ਅਜਿਹਾ ਚਮਤਕਾਰ ਦੇਖਣ ਨੂੰ ਮਿਲਿਆ ਕਿ ਦੇਖਣ ਵਾਲਿਆਂ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋ ਰਿਹਾ। ਦਰਅਸਲ, ਜਹਾਜ਼ ਹਾਦਸੇ ਦੇ ਲਗਭਗ 2 ਹਫ਼ਤਿਆਂ ਬਾਅਦ 4 ਬੱਚੇ ਜ਼ਿੰਦਾ ਪਾਏ ਗਏ ਹਨ। ਇਸ ਦੀ ਜਾਣਕਾਰੀ ਖੁਦ ਰਾਸ਼ਟਰਪਤੀ ਗੁਸਤਾਵੋ ਪੈਟ੍ਰੋ ਨੇ ਦਿੱਤੀ ਹੈ।

ਇਹ ਵੀ ਪੜ੍ਹੋ : ਮਹਾਰਾਣੀ ਐਲਿਜ਼ਾਬੇਥ-II ਦੇ ਅੰਤਿਮ ਸੰਸਕਾਰ ’ਚ 20 ਕਰੋੜ US ਡਾਲਰ ਹੋਏ ਖਰਚ, ਬ੍ਰਿਟਿਸ਼ ਸਰਕਾਰ ਦਾ ਖੁਲਾਸਾ

PunjabKesari

ਪੈਟ੍ਰੋ ਨੇ ਕਿਹਾ ਕਿ ਫ਼ੌਜ ਨੇ ਮੁਸ਼ਕਿਲ ਸਰਚ ਆਪ੍ਰੇਸ਼ਨ ਚਲਾਇਆ ਤੇ ਅਖੀਰ ਉਨ੍ਹਾਂ ਨੂੰ ਜਿੱਤ ਪ੍ਰਾਪਤ ਹੋਈ। ਦੇਸ਼ ਲਈ ਖੁਸ਼ੀ ਵਾਲੀ ਗੱਲ ਹੈ। ਲਗਭਗ 2 ਹਫ਼ਤੇ ਪਹਿਲਾਂ ਹੋਏ ਹਾਦਸੇ ਤੋਂ ਬਾਅਦ ਬੁੱਧਵਾਰ ਨੂੰ ਸੰਘਣੇ ਕੋਲੰਬੀਆ ਅਮੇਜ਼ਨ 'ਚ 4 ਬੱਚੇ ਜ਼ਿੰਦਾ ਮਿਲੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿੰਦਾ ਮਿਲੇ ਬੱਚਿਆਂ 'ਚੋਂ ਸਭ ਤੋਂ ਛੋਟੀ ਬੱਚੇ ਦੀ ਉਮਰ ਸਿਰਫ਼ 11 ਮਹੀਨੇ ਹੈ। ਉਨ੍ਹਾਂ ਕਿਹਾ ਕਿ ਜਹਾਜ਼ ਹਾਦਸੇ ਦੇ 2 ਹਫ਼ਤਿਆਂ ਬਾਅਦ ਦੇਸ਼ ਦੀ ਸੈਨਾ, ਫਾਇਰ ਡਿਪਾਰਟਮੈਂਟ ਅਤੇ ਸਿਵਲ ਏਵੀਏਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਬੱਚਿਆਂ ਨੂੰ ਲੱਭਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਦੁਕਾਨਦਾਰ ਨੇ ਤੋਤਾ ਦੱਸ ਕੇ ਵੇਚ ਦਿੱਤੀ ਹਰੇ ਰੰਗ ਦੀ ਪੇਂਟ ਕੀਤੀ ਮੁਰਗੀ, ਖ਼ਬਰ ਪੜ੍ਹ ਕੇ ਨਹੀਂ ਰੋਕ ਸਕੋਗੇ ਹਾਸਾ

PunjabKesari

ਦੱਸ ਦੇਈਏ ਕਿ ਅਧਿਕਾਰੀਆਂ ਨੇ 100 ਤੋਂ ਵੱਧ ਫ਼ੌਜੀਆਂ ਨੂੰ ਸਨਿਫਰ ਡਾਗਸ ਦੇ ਨਾਲ ਸਰਚ ਆਪ੍ਰੇਸ਼ਨ ਚਲਾਇਆ ਸੀ। ਇਹ ਉਨ੍ਹਾਂ ਬੱਚਿਆਂ ਦੀ ਭਾਲ ਵਿੱਚ ਲੱਗੇ ਸਨ, ਜੋ 1 ਮਈ ਨੂੰ ਹੋਏ ਜਹਾਜ਼ ਹਾਦਸੇ ਤੋਂ ਬਾਅਦ ਤੋਂ ਲਾਪਤਾ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੱਚੇ ਦੱਖਣੀ ਕੈਕਵੇਟਾ ਦੇ ਜੰਗਲ 'ਚ ਭਟਕ ਰਹੇ ਸਨ। ਇਨ੍ਹਾਂ ਬੱਚਿਆਂ ਦੀ ਉਮਰ 4, 9 ਅਤੇ 13 ਸਾਲ ਦੱਸੀ ਜਾ ਰਹੀ ਹੈ। ਉਥੇ ਹੀ ਇਕ ਬੱਚਾ ਸਿਰਫ 11 ਮਹੀਨਿਆਂ ਦਾ ਹੈ। ਸਰਚ ਆਪ੍ਰੇਸ਼ਨ ਦੌਰਾਨ ਇਕ ਬੱਚੇ ਦੀ ਬੋਤਲ ਤੇ ਅੱਧਾ ਖਾਧਾ ਹੋਇਆ ਫਲ ਮਿਲਿਆ ਸੀ। ਇਸ ਤੋਂ ਬਾਅਦ ਭਾਲ ਹੋਰ ਤੇਜ਼ ਕਰ ਦਿੱਤੀ ਗਈ ਸੀ। ਮ੍ਰਿਤਕ ਯਾਤਰੀਆਂ 'ਚੋਂ ਇਕ ਔਰਤ 4 ਬੱਚਿਆਂ ਦੀ ਮਾਂ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News