ਕੋਲੰਬੀਆ ਨੇ ਫਿਲਸਤੀਨ ਨੂੰ ਪ੍ਰਭੂਸੱਤਾ ਦੇਸ਼ ਦੇ ਰੂਪ ''ਚ ਦਿੱਤੀ ਮਾਨਤਾ

Thursday, Aug 09, 2018 - 10:11 AM (IST)

ਕੋਲੰਬੀਆ ਨੇ ਫਿਲਸਤੀਨ ਨੂੰ ਪ੍ਰਭੂਸੱਤਾ ਦੇਸ਼ ਦੇ ਰੂਪ ''ਚ ਦਿੱਤੀ ਮਾਨਤਾ

ਬੋਗੋਟਾ (ਭਾਸ਼ਾ)— ਕੋਲੰਬੀਆ ਦੇ ਨਵੇਂ ਰਾਸ਼ਟਰਪਤੀ ਇਵਾਨ ਡਿਊਕ ਦੇ ਅਹੁਦਾ ਸੰਭਾਲਣ ਦੇ ਕੁਝ ਦਿਨ ਪਹਿਲਾਂ ਹੀ ਕੋਲੰਬੀਆ ਨੇ ਫਿਲਸਤੀਨ ਨੂੰ ਪ੍ਰਭੂਸੱਤਾ ਦੇਸ਼ ਦੇ ਰੂਪ ਵਿਚ ਮਾਨਤਾ ਦੇ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਜਨਤਕ ਕੀਤੇ ਗਏ ਇਕ ਪੱਤਰ ਵਿਚ ਇਹ ਜਾਣਕਾਰੀ ਮਿਲੀ ਹੈ। 3 ਅਗਸਤ ਨੂੰ ਜਾਰੀ ਕੀਤੇ ਗਏ ਇਸ ਪੱਤਰ ਵਿਚ ਕਿਹਾ ਗਿਆ ਹੈ,''ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਕੋਲੰਬੀਆ ਦੀ ਸਰਕਾਰ ਦੇ ਨਾਮ 'ਤੇ ਰਾਸ਼ਟਰਪਤੀ ਜੁਆਨ ਮੈਨੁਅਲ ਸੈਂਟੋਸ ਨੇ ਫਿਲਸਤੀਨ ਨੂੰ ਮੁਕਤ, ਸੁਤੰਤਰ, ਅਤੇ ਪ੍ਰਭੂਸੱਤਾ ਦੇਸ਼ ਦੇ ਰੂਪ ਵਿਚ ਮਾਨਤਾ ਦੇਣ ਦਾ ਫੈਸਲਾ ਲਿਆ ਹੈ।'' ਇਸ ਪੱਤਰ ਵਿਚ ਸੈਂਟੋਸ ਦੇ ਵਿਦੇਸ਼ ਮੰਤਰੀ ਮਾਰੀਆ ਐਂਜੇਲਾ ਹੋਲਜੀਅਮ ਨੇ ਦਸਤਖਤ ਕੀਤੇ ਹਨ। ਨਵੇਂ ਵਿਦੇਸ਼ ਮੰਤਰੀ ਕਾਰਲੋਸ ਹੋਲਮੇਜ਼ ਨੇ ਕਿਹਾ ਕਿ ਉਹ ਪੁਰਾਣੀ ਸਰਕਾਰ ਦੇ ਇਸ ਫੈਸਲੇ ਦੀ ਸਮੀਖਿਆ ਕਰਨਗੇ।


Related News