ਅਫਗਾਨਿਸਤਾਨ ''ਚ ਸੋਨੇ ਦੀ ਖਾਨ ਢਹਿਣ ਕਾਰਨ 3 ਲੋਕਾਂ ਦੀ ਮੌਤ

Wednesday, Oct 30, 2024 - 06:02 PM (IST)

ਅਫਗਾਨਿਸਤਾਨ ''ਚ ਸੋਨੇ ਦੀ ਖਾਨ ਢਹਿਣ ਕਾਰਨ 3 ਲੋਕਾਂ ਦੀ ਮੌਤ

ਫੈਜ਼ਾਬਾਦ : ਉੱਤਰੀ ਅਫਗਾਨਿਸਤਾਨ ਦੇ ਬਦਖਸ਼ਾਨ ਸੂਬੇ 'ਚ ਸੋਨੇ ਦੀ ਖਾਨ ਦੇ ਡਿੱਗਣ ਕਾਰਨ ਘੱਟੋ-ਘੱਟ ਤਿੰਨ ਖਾਣ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਸੂਬੇ ਦੇ ਅਰਘਨਚਖਵਾ ਜ਼ਿਲ੍ਹੇ ਦੇ ਪਹਾੜੀ ਖੇਤਰ 'ਚ ਵਾਪਰਿਆ। ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਪੀੜਤਾਂ ਦੀਆਂ ਲਾਸ਼ਾਂ ਸਥਾਨਕ ਨਿਵਾਸੀਆਂ ਅਤੇ ਬਚਾਅ ਦਲ ਨੇ ਬਰਾਮਦ ਕੀਤੀਆਂ ਹਨ।

ਬਦਖਸ਼ਾਨ ਅਫਗਾਨਿਸਤਾਨ ਦਾ ਇੱਕ ਦੂਰ-ਦੁਰਾਡੇ ਅਤੇ ਪਹਾੜੀ ਪ੍ਰਾਂਤ ਹੈ, ਜਿੱਥੇ ਬਹੁਤ ਸਾਰੀਆਂ ਅਣਛੂਹੀਆਂ ਖਾਨਾਂ ਹਨ, ਖਾਸ ਤੌਰ 'ਤੇ ਸੋਨੇ ਅਤੇ ਲੈਪਿਸ ਲਾਜ਼ੁਲੀ ਦੀਆਂ। ਜਿਨ੍ਹਾਂ ਵਿੱਚੋਂ ਕੁਝ ਨੂੰ ਆਧੁਨਿਕ ਸਹੂਲਤਾਂ ਜਾਂ ਉਪਕਰਣਾਂ ਤੋਂ ਬਿਨਾਂ ਚਲਾਇਆ ਜਾ ਰਿਹਾ ਹੈ।


author

Baljit Singh

Content Editor

Related News