ਕੇਲਿਆਂ ਦੇ ਪੈਲੇਟ ’ਚੋਂ ਬਰਾਮਦ ਹੋਈ 75 ਮਿਲੀਅਨ ਪੌਂਡ ਮੁੱਲ ਦੀ ਕੋਕੀਨ

Friday, Mar 20, 2026 - 08:58 PM (IST)

ਕੇਲਿਆਂ ਦੇ ਪੈਲੇਟ ’ਚੋਂ ਬਰਾਮਦ ਹੋਈ 75 ਮਿਲੀਅਨ ਪੌਂਡ ਮੁੱਲ ਦੀ ਕੋਕੀਨ

ਸਾਊਥਹੈਂਪਟਨ, ਇੰਗਲੈਂਡ (ਮਨਦੀਪ ਖੁਰਮੀ) - ਸੌਖੇ ਢੰਗ ਨਾਲ ਤੇ ਜਲਦੀ ਅਮੀਰ ਬਣਨ ਦੀ ਚਾਹਤ ਕਰ ਕੇ ਨਸ਼ਾ ਤਸਕਰੀ ਵਿਸ਼ਵਵਿਆਪੀ ਸਮੱਸਿਆ ਬਣੀ ਹੋਈ ਹੈ। ਇੰਗਲੈਂਡ ਦੇ ਸ਼ਹਿਰ ਸਾਊਥਹੈਂਪਟਨ ਦੀ ਬੰਦਰਗਾਹ ’ਤੇ ਲਗਭਗ ਇੱਕ ਕਵਿੰਟਲ ਕੋਕੀਨ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੈਸ਼ਨਲ ਕ੍ਰਾਈਮ ਏਜੰਸੀ ਵੱਲੋਂ ਇਕ ਕੰਟੇਨਰ ਕਬਜੇ ਵਿਚ ਲਿਆ ਗਿਆ, ਜਿਸ ਵਿਚਲੇ ਕੇਲਿਆਂ ਦੇ ਪੈਲੇਟਾਂ ਵਿਚੋਂ ਕਵਿੰਟਲ ਦੇ ਕਰੀਬ ਕੋਕੀਨ ਬਰਾਮਦ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਉਕਤ ਕੰਟੇਨਰ ਨਿਕਾਰਾਗੁਆ ਤੋਂ ਵਾਇਆ ਪਨਾਮਾ ਆਇਆ ਸੀ। ਇਸ ਸਬੰਧੀ ਇੱਕ ਕਾਲੇ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 943 ਕਿਲੋਗ੍ਰਾਮ ਕੋਕੀਨ ਦੀ ਕੀਮਤ 75 ਮਿਲੀਅਨ ਪੌਂਡ ਦੱਸੀ ਜਾ ਰਹੀ ਹੈ। ਇਸ ਤਸਕਰੀ ਮਾਮਲੇ ਵਿਚ ਸਮੈਦਿਕ ਦੇ 37 ਸਾਲਾਂ ਡੇਨੀਅਲ ਦੁਮਿਤਰੂ ਅਤੇ ਮਰਸੀਸਾਈਡ ਦੇ 46 ਸਾਲਾ ਐਂਡਰਿਉ ਸਮਿਥ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
 


author

Inder Prajapati

Content Editor

Related News