ਜਰਮਨੀ ਚੋਣਾਂ : ਚਾਂਸਲਰ ਦੇ ਅਹੁਦੇ ਲਈ ਦੋ ਪ੍ਰਮੁੱਖ ਪਾਰਟੀਆਂ ਵਿਚਕਾਰ ਨੇੜਲਾ ਮੁਕਾਬਲਾ

Sunday, Sep 26, 2021 - 04:26 PM (IST)

ਜਰਮਨੀ ਚੋਣਾਂ : ਚਾਂਸਲਰ ਦੇ ਅਹੁਦੇ ਲਈ ਦੋ ਪ੍ਰਮੁੱਖ ਪਾਰਟੀਆਂ ਵਿਚਕਾਰ ਨੇੜਲਾ ਮੁਕਾਬਲਾ

ਬਰਲਿਨ (ਭਾਸ਼ਾ): ਜਰਮਨੀ ਦੇ ਵੋਟਰ ਇਕ ਨਵੀਂ ਸੰਸਦ ਦੀ ਚੋਣ ਕਰ ਰਹੇ ਹਨ। ਇਹ ਚੋਣ ਨਿਰਧਾਰਤ ਕਰੇਗੀ ਕਿ ਯੂਰਪ ਦੀ ਸਭ ਤੋਂ ਵੱਡੀ ਅਰਥਵਿਵਸਥਾ ਦੇ ਸਭ ਤੋਂ ਉੱਚੇ ਅਹੁਦੇ 'ਤੇ 16 ਸਾਲ ਤੱਕ ਰਹੀ ਚਾਂਸਲਰ ਏਂਜਲਾ ਮਰਕੇਲ ਦੀ ਜਗ੍ਹਾ ਕੌਣ ਲਵੇਗਾ। ਐਤਵਾਰ ਨੂੰ ਵੋਟਿੰਗ ਨੇ ਮਰਕੇਲ ਦੇ ਮੱਧ-ਖੱਬੇ ਪੱਖੀ ਦਲ ਯੂਨੀਅਨ ਬਲਾਕ ਅਤੇ ਮੱਧ-ਸੱਜੇ ਪੱਖੀ ਦਲ ਸੋਸ਼ਲ ਡੈਮੋਕ੍ਰੇਟਸ ਵਿਚਕਾਰ ਇਕ ਬਹੁਤ ਕਰੀਬੀ ਦੌੜ ਵੱਲ ਇਸ਼ਾਰਾ ਕੀਤਾ। 

ਯੂਨੀਅਨ ਬਲਾਕ ਵੱਲੋਂ ਆਰਮਿਨ ਲਾਸਕੇਟ ਚਾਂਸਲਰ ਅਹੁਦੇ ਦੀ ਦੌੜ ਵਿਚ ਹਨ, ਉੱਥੇ ਵਿੱਤ ਮੰਤਰੀ ਅਤੇ ਵਾਈਸ ਚਾਂਸਲਰ ਓਲਾਫ ਸਕੋਲਜ਼ ਦੂਜੀ ਪਾਰਟੀ ਦੇ ਉਮੀਦਵਾਰ ਹਨ। ਹਾਲ ਹੀ ਦੇ ਸਰਵੇਖਣਾਂ ਵਿਚ ਸੋਸ਼ਲ ਡੈਮੋਕ੍ਰੇਟਸ ਨੂੰ ਮਾਮੂਲੀ ਤੌਰ 'ਤੇ ਅੱਗੇ ਦਿਖਾਇਆ ਗਿਆ ਹੈ। ਕਰੀਬ 8.3 ਕਰੋੜ ਲੋਕਾਂ ਦੀ ਆਬਾਦੀ ਵਾਲੇ ਦੇਸ਼ ਵਿਚ ਕਰੀਬ 6.04 ਕਰੋੜ ਲੋਕ ਸੰਸਦ ਦੇ ਹੇਠਲੇ ਸਦਨ ਦੇ ਮੈਂਬਰਾਂ ਨੂੰ ਚੁਣਨ ਦੀ ਯੋਗਤਾ ਰੱਖਦੇ ਹਨ ਜੋ ਸਰਕਾਰ ਦੇ ਪ੍ਰਮੁੱਖ ਨੂੰ ਚੁਣਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੀ ਨਾਰਾਜ਼ਗੀ ਦੇ ਬਾਵਜੂਦ ਹੋਰ ਜ਼ਿਆਦਾ ਰੂਸੀ ਮਿਜ਼ਾਈਲਾਂ ਖਰੀਦ ਸਕਦਾ ਹੈ ਤੁਰਕੀ : ਅਰਦੌਣ

ਚੋਣਾਂ ਵਿਚ ਕਿਸੇ ਵੀ ਦਲ ਨੂੰ ਸਪੱਸ਼ਟ ਬਹੁਮਤ ਮਿਲਦਾ ਨਹੀਂ ਦਿਸ ਰਿਹਾ ਹੈ। ਇਹ ਦਿਖਾਉਂਦਾ ਹੈ ਕਿ ਗਠਜੋੜ ਵਾਲੀ ਸਰਕਾਰ ਸੰਭਾਵਿਤ ਹੈ ਅਤੇ ਇਸ ਕ੍ਰਮ ਵਿਚ ਨਵੀਂ ਸਰਕਾਰ ਦੇ ਗਠਨ ਲਈ ਕਈ ਹਫ਼ਤੇ ਜਾਂ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ ਅਤੇ ਜਦੋਂ ਤੱਕ ਨਵੀਂ ਸਰਕਾਰ ਦਾ ਗਠਨ ਨਹੀਂ ਹੁੰਦਾ ਉਦੋਂ ਤੱਕ ਮਰਕੇਲ ਕਾਰਜਕਾਰੀ ਮੁਖੀ ਰਹੇਗੀ।


author

Vandana

Content Editor

Related News