ਲੰਡਨ 'ਚ ਨਵਾਜ਼ ਸ਼ਰੀਫ਼ ਤੇ ਇਮਰਾਨ ਖਾਨ ਦੇ ਸਮਰਥਕਾਂ ਵਿਚਾਲੇ ਹੋਈ ਝੜਪ
Sunday, Apr 10, 2022 - 09:48 PM (IST)
ਇਸਲਾਮਾਬਾਦ-ਪਾਕਿਸਾਤਨ 'ਚ ਸਿਆਸੀ ਟਕਰਾਅ ਦਾ ਅਸਰ ਲੰਡਨ 'ਚ ਵੀ ਦੇਖਣ ਨੂੰ ਮਿਲਿਆ ਹੈ। ਦੱਸ ਦੇਈਏ ਕਿ ਲੰਡਨ 'ਚ ਨਵਾਜ਼ ਸ਼ਰੀਫ਼ ਅਤੇ ਇਮਰਾਨ ਖਾਨ ਦੇ ਸਮਰਥਕਾਂ 'ਚ ਝੜਪ ਹੋ ਗਈ ਹੈ। ਨਵਾਜ਼ ਸ਼ਰੀਫ ਦੇ ਘਰ ਦੇ ਬਾਹਰ ਇਮਰਾਨ ਖਾਨ ਦੇ ਸਮਰਥਕ ਇਕੱਠੇ ਹੋਏ ਸਨ। ਇਸ ਤੋਂ ਬਾਅਦ ਦੋਵਾਂ ਗੁੱਟਾਂ 'ਚ ਝੜਪ ਹੋ ਗਈ। ਕੁਝ ਦਿਨ ਪਹਿਲਾਂ ਲੰਡਨ 'ਚ ਹੀ ਨਵਾਜ਼ ਸ਼ਰੀਫ 'ਤੇ ਹਮਲਾ ਹੋਇਆ ਸੀ।
ਇਹ ਵੀ ਪੜ੍ਹੋ : PM ਮੋਦੀ ਕੱਲ੍ਹ ਅਮਰੀਕੀ ਰਾਸ਼ਟਰਪਤੀ ਬਾਈਡੇਨ ਨਾਲ ਕਰਨਗੇ ਵਰਚੁਅਲ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
ਪਾਕਿਸਤਾਨ ਨੈਸ਼ਨਲ ਅਸੈਂਬਲੀ 'ਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਰੁੱਧ ਬੇਭਰੋਸਗੀ ਪ੍ਰਸਤਾਵ 'ਤੇ ਸ਼ਨੀਵਾਰ ਅੱਧੀ ਰਾਤ ਤੋਂ ਬਾਅਦ ਵੋਟਿੰਗ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਖਾਨ ਦੇਸ਼ ਦੇ ਇਤਿਹਾਸ 'ਚ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ, ਜਿਨ੍ਹਾਂ ਨੂੰ ਬੇਭਰਸੋਗੀ ਪ੍ਰਸਤਾਵ ਰਾਹੀਂ ਹਟਾਇਆ ਗਿਆ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਬੇਘਰ ਹੋਏ ਲੋਕਾਂ ਦੀ ਗਿਣਤੀ 45 ਲੱਖ ਪਹੁੰਚੀ : ਸੰਯੁਕਤ ਰਾਸ਼ਟਰ
ਵੋਟਾਂ ਦੇ ਸਮੇਂ ਖਾਨ ਹੇਠਲੇ ਸਦਨ 'ਚ ਹਾਜ਼ਰ ਨਹੀਂ ਸੀ ਅਤੇ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਸੰਸਦ ਮੈਂਬਰਾਂ ਨੇ ਵੀ ਬਾਈਕਾਟ ਕੀਤਾ। ਹਾਲਾਂਕਿ, ਪੀ.ਟੀ.ਆਈ. ਦੇ ਬਾਗੀ ਮੈਂਬਰ ਸਦਨ 'ਚ ਹਾਜ਼ਰ ਰਹੇ। ਖਾਨ ਨੂੰ ਹਟਾਏ ਜਾਣ ਤੋਂ ਬਾਅਦ ਸਦਨ ਦੇ ਨਵੇਂ ਨੇਤਾ ਦੀ ਚੋਣ ਪ੍ਰਕਿਰਿਆ ਦਾ ਰਸਤਾ ਸਾਫ਼ ਹੋ ਗਿਆ ਹੈ।
ਇਹ ਵੀ ਪੜ੍ਹੋ : ਇਮਰਾਨ ਖਾਨ ਨੇ ਪਾਰਟੀ ਦੀ ਕੋਰ ਕਮੇਟੀ ਦੀ ਬੁਲਾਈ ਬੈਠਕ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ