ਨਾਗਰਿਕਤਾ ਸੰਦੇਸ਼ ''ਚ ਟਰੰਪ ਨੇ ਪ੍ਰਵਾਸੀਆਂ ਦਾ ਅਮਰੀਕਾ ਵਿਚ ਕੀਤਾ ਸਵਾਗਤ

09/21/2017 11:53:20 AM

ਲਾਸ ਏਂਜਲਸ— ਅਮਰੀਕੀ ਨਾਗਰਿਕਤਾ ਦੀ ਸਹੁੰ ਲੈਣ ਇਕੱਠੇ ਹੋਏ ਕਰੀਬ ਚਾਰ ਹਜ਼ਾਰ ਪ੍ਰਵਾਸੀਆਂ ਵਿਚ ਉਸ ਸਮੇਂ ਕੁੱਝ ਪਲ ਲਈ ਨਿਰਾਸ਼ਾ ਫੈਲ ਗਈ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਕ ਵੀਡੀਓ ਸੰਦੇਸ਼ ਦੇਖਣਾ ਹੋਵੇਗਾ । ਉਨ੍ਹਾਂ ਲਈ ਰਾਸ਼ਟਰਪਤੀ ਵੱਲੋਂ ਬੁੱਧਵਾਰ ਨੂੰ ਅਮਰੀਕੀ ਪਰਿਵਾਰ ਵਿਚ ਉਨ੍ਹਾਂ ਦਾ ਸਵਾਗਤ ਕਰਨ ਅਤੇ ਅਮਰੀਕੀਆਂ ਨੂੰ ਨਵੇਂ ਨਾਗਰਿਕਾਂ ਨੂੰ ਸ਼ਾਮਲ ਕਰਨ ਲਈ ਮਦਦ ਦੀ ਅਪੀਲ ਕਰਨਾ ਗਲੇ ਤੋਂ ਨਹੀਂ ਉੱਤਰ ਪਾ ਰਿਹਾ ਸੀ ਕਿਉਂਕਿ ਪਹਿਲਾਂ ਟਰੰਪ ਨੇ ਪ੍ਰਵਾਸੀਆਂ 'ਤੇ ਯਾਤਰਾ ਪਾਬੰਦੀ ਦਾ ਹੁਕਮ ਦਿੱਤਾ ਸੀ । ਕਾਲਜ ਵਿਦਿਆਰਥੀ ਕੇਵਿਨ ਅਲਵਾਰਾਡੋ ਨੇ ਕਿਹਾ, ਉਨ੍ਹਾਂ (ਟਰੰਪ) ਦੀਆਂ ਪਿੱਛਲੀਆਂ ਗੱਲਾਂ ਨੂੰ ਜੇਕਰ ਦੇਖੋ ਤਾਂ ਤੁਹਾਨੂੰ ਅਜਿਹਾ ਮਹਿਸੂਸ ਨਹੀਂ ਹੋਵੇਗਾ ਕਿ ਉਹ ਇਕ ਈਮਾਨਦਾਰ ਵਿਅਕਤੀ ਹਨ, ਜੋ ਨਵੇਂ ਨਾਗਰਿਕਾਂ ਦਾ ਸਵਾਗਤ ਕਰਨਾ ਚਾਹੁੰਦੇ ਹਨ।'' ਕੇਵਿਨ ਨਿਕਾਰਾਗੁਆ ਤੋਂ ਅਮਰੀਕਾ ਉਦੋਂ ਆਇਆ ਸੀ ਜਦੋਂ ਉਹ ਬਹੁਤ ਛੋਟਾ ਸੀ । ਹਾਲਾਂਕਿ, ਕਈ ਦੂਜੇ ਲੋਕਾਂ ਨੇ ਟਰੰਪ ਦੇ ਏਕਤਾ ਸੰਦੇਸ਼ ਦੀ ਤਾਰੀਫ ਵੀ ਕੀਤੀ ਹੈ । 
ਟਰੰਪ ਨੇ ਆਪਣੇ ਸੰਦੇਸ਼ ਵਿਚ, ਨਾਗਰਿਕਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਦੂਜਿਆਂ ਨੂੰ ਅਮਰੀਕੀ ਮੁੱਲਾਂ ਦੀ ਸੀਖ ਦੇਣ ਅਤੇ ਸਾਡੇ ਜੀਵਨ ਜਿਊਂਣ ਦੇ ਤਰੀਕੇ ਵਿਚ ਸ਼ਾਮਲ ਹੋਣ ਵਿਚ ਨਵੇਂ ਨਾਗਰਿਕਾਂ ਦੀ ਮਦਦ ਕਰਨ।'' ਉਨ੍ਹਾਂ ਕਿਹਾ, ਸਾਡਾ ਇਤਹਾਸ ਹੁਣ ਤੁਹਾਡਾ ਇਤਹਾਸ ਹੈ ਅਤੇ ਸਾਡੀ ਪਰੰਪਰਾਵਾਂ ਹੁਣ ਤੁਹਾਡੀ ਪਰੰਪਰਾਵਾਂ ਹਨ । ਬੁਸ਼ ਅਤੇ ਓਬਾਮਾ ਦੇ ਭਾਸ਼ਣਾਂ ਵਿਚ ਵੀ ਅਮਰੀਕੀ ਨਾਗਰਿਕਤਾ ਦੇ ਮੁੱਲਾਂ ਦੀਆਂ ਗੱਲਾਂ ਸ਼ਾਮਲ ਹੁੰਦੀਆਂ ਸਨ ਪਰ ਟਰੰਪ ਦੀ ਟਿੱਪਣੀ ਦਾ ਲਹਿਜਾ ਕੁੱਝ ਵੱਖ ਸੀ । ਮੈਸਾਚੁਸੇਟਸ ਦੀ ਬ੍ਰਿਜਵਾਟਰ ਸਟੇਟ ਯੂਨੀਵਰਸਿਟੀ ਵਿਚ ਪ੍ਰੋਫੈਸਰ ਜੇਸਨ ਐਡਵਡਰਸ ਨੇ ਕਿਹਾ, ਉਨ੍ਹਾਂ ਦੇ ਸੰਦੇਸ਼ ਵਿਚ ਹੋਰ ਵੀ ਬਹੁਤ ਕੁੱਝ ਸੀ। ਟਰੰਪ ਦਾ ਵੀਡੀਓ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਵੱਡੀ ਗਿਣਤੀ ਵਿਚ ਪ੍ਰਵਾਸੀ ਅਮਰੀਕਾ ਦੀ ਨਾਗਰਿਕਤਾ ਪਾਉਣ ਲਈ ਐਪਲੀਕੇਸ਼ਨ ਦੇ ਰਹੇ ਹਨ।


Related News