23 ਸਾਲ ਦੀ ਉਮਰ ''ਚ ਇਹ ਬੀਬੀ ਬਣੀ 11 ਬੱਚਿਆਂ ਦੀ ਮਾਂ, ਚਾਹੁੰਦੀ ਹੈ 100 ਬੱਚਿਆਂ ਦਾ ਪਰਿਵਾਰ (ਤਸਵੀਰਾਂ)
Friday, Feb 12, 2021 - 05:35 PM (IST)
ਮਾਸਕੋ (ਬਿਊਰੋ): ਦੁਨੀਆ ਵਿਚ ਅਜੀਬੋ-ਗਰੀਬ ਸ਼ੌਂਕ ਰੱਖਣ ਵਾਲੇ ਬਹੁਤ ਸਾਰੇ ਲੋਕ ਹਨ। ਅੱਜ ਅਸੀਂ ਤੁਹਾਨੂੰ ਜਿਸ ਬੀਬੀ ਬਾਰੇ ਦੱਸ ਰਹੇ ਹਾਂ, ਉਸ ਦੇ ਸ਼ੌਂਕ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਰੂਸ ਵਿਚ ਰਹਿਣ ਵਾਲੀ 23 ਸਾਲਾ ਕ੍ਰਿਸਟੀਨਾ ਓਜ਼ਟਰਕ ਨੂੰ ਬੱਚਿਆਂ ਨਾਲ ਬੇਹਦ ਪਿਆਰ ਹੈ। ਇਸ ਲਈ ਸਿਰਫ 23 ਸਾਲ ਦੀ ਉਮਰ ਵਿਚ ਹੀ ਉਹ 11 ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਭਾਵੇਂਕਿ ਉਹਨਾਂ ਦਾ ਬੱਚਿਆਂ ਪ੍ਰਤੀ ਪਿਆਰ ਇੱਥੇ ਹੀ ਖਤਮ ਨਹੀਂ ਹੁੰਦਾ ਹੈ। ਉਹ ਭਵਿੱਖ ਵਿਚ ਬਹੁਤ ਸਾਰੇ ਬੱਚਿਆਂ ਦੀ ਮਾਂ ਬਣਨਾ ਚਾਹੁੰਦੀ ਹੈ।
ਨਿਊਜ਼ ਫਲੈਸ਼ ਮੀਡੀਆ ਨਾਲ ਗੱਲਬਾਤ ਵਿਚ ਕ੍ਰਿਸਟੀਨਾ ਨੇ ਕਿਹਾ ਕਿ ਮੈਂ 6 ਸਾਲ ਪਹਿਲਾਂ ਇਕ ਬੇਬੀ ਗਰਲ ਨੂੰ ਜਨਮ ਦਿੱਤਾ ਸੀ। ਉਸ ਮਗਰੋਂ ਮੈਂ ਇਹਨਾਂ ਬੱਚਿਆਂ ਨੂੰ ਜਨਮ ਨਹੀਂ ਦਿੱਤਾ ਅਤੇ ਅਸੀਂ ਸਰੋਗੇਸੀ ਤਕਨੀਕ ਦੇ ਸਹਾਰੇ ਬਾਕੀ ਬੱਚੇ ਪੈਦਾ ਕੀਤੇ ਹਨ। ਇਹ ਸਾਰੇ ਬੱਚੇ ਸਾਡੇ ਜੈਨੇਟਿਕ ਤੋਂ ਹੀ ਹਨ। ਅਸੀਂ ਭਾਵੇਂਕਿ ਕਈ ਹੋਰ ਬੱਚੇ ਪੈਦਾ ਕਰਨਾ ਚਾਹੁੰਦੇ ਹਾਂ।
ਇਸ ਉੱਚ ਵਰਗ ਜੋੜੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਿਹਾ ਸੀ ਕਿ ਉਹ 105 ਬੱਚੇ ਚਾਹੁੰਦੇ ਹਨ ਜਿਸ ਮਗਰੋਂ ਉਹਨਾਂ ਦੀ ਇਹ ਪੋਸਟ ਵਾਇਰਲ ਹੋਣ ਲੱਗੀ ਸੀ ਭਾਵੇਂਕਿ ਕ੍ਰਿਸਟੀਨਾ ਨੇ ਇਸ ਬਾਰੇ ਵਿਚ ਗੱਲ ਕਰਦਿਆਂ ਕਿਹਾ ਕਿ ਸਾਨੂੰ ਗਿਣਤੀ ਨੂੰ ਲੈਕੇ ਪੂਰਾ ਯਕੀਨ ਨਹੀਂ ਹੈ ਪਰ ਇੰਨਾ ਜ਼ਰੂਰ ਹੈ ਕਿ ਅਸੀਂ 11 'ਤੇ ਰੁਕਣ ਵਾਲੇ ਨਹੀਂ ਹਾਂ। ਅਸੀਂ ਫਾਈਨਲ ਨੰਬਰ 'ਤੇ ਫ਼ੈਸਲਾ ਨਹੀਂ ਕਰ ਪਾਏ ਹਾਂ।
ਮੈਨੂੰ ਲੱਗਦਾ ਹੈ ਕਿ ਹਰੇਕ ਚੀਜ਼ ਦਾ ਇਕ ਸਮਾਂ ਹੁੰਦਾ ਹੈ ਅਤੇ ਸਾਨੂੰ ਉਸ ਦੇ ਹਿਸਾਬ ਨਾਲ ਹੀ ਚੀਜ਼ਾਂ ਸੋਚਣੀਆਂ ਚਾਹੀਦੀਆਂ ਹਨ। ਇਹ ਪਰਿਵਾਰ ਜਾਰਜੀਆ ਦੇ ਬਾਤੁਮੀ ਸ਼ਹਿਰ ਵਿਚ ਰਹਿੰਦਾ ਹੈ। ਇਸ ਸ਼ਹਿਰ ਵਿਚ ਸਰੋਗੇਸੀ ਗੈਰ-ਕਾਨੂੰਨੀ ਨਹੀਂ ਹੈ ਅਤੇ ਸਰੋਗੇਟ ਬੀਬੀਆਂ ਨੂੰ ਪ੍ਰੈਗਨੈਂਸੀ ਲਈ ਵਰਤਣ 'ਤੇ ਕੋਈ ਇਤਰਾਜ਼ ਨਹੀਂ ਹੈ।
ਭਾਵੇਂਕਿ ਸਰੋਗੇਸੀ ਦੇ ਸਹਾਰੇ ਬੱਚੇ ਪੈਦਾ ਕਰਨ ਦੀ ਪ੍ਰਕਿਰਿਆ ਦੀ ਕੀਮਤ ਲੱਗਭਗ 8 ਹਜ਼ਾਰ ਯੂਰੋ ਮਤਲਬ 7 ਲੱਖ ਰੁਪਏ ਹੈ। ਜੇਕਰ ਇਹ ਪਰਿਵਾਰ 100 ਬੱਚੇ ਚਾਹੁੰਦਾ ਹੈ ਤਾਂ ਸਰੋਗੇਸੀ ਦੇ ਸਹਾਰੇ ਉਹਨਾਂ ਦੇ 70 ਕਰੋੜ ਰੁਪਏ ਖਰਚ ਹੋ ਸਕਦੇ ਹਨ।
ਕ੍ਰਿਸਟੀਨਾ ਨੇ ਕਿਹਾ ਕਿ ਬਾਤੁਮੀ ਵਿਚ ਜਿਸ ਕਲੀਨਿਕ ਵਿਚ ਅਸੀਂ ਸਰੋਗੇਸੀ ਲਈ ਜਾਂਦੇ ਹਾਂ ਉਹ ਹੀ ਸਾਡੇ ਲਈ ਸਗੋਗੇਟ ਬੀਬੀਆਂ ਦੀ ਚੋਣ ਕਰਦੇ ਹਨ। ਇਸ ਪੂਰੀ ਪ੍ਰਕਿਰਿਆ ਦੀ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਹੈ। ਅਸੀਂ ਨਿੱਜੀ ਤੌਰ 'ਤੇ ਇਸ ਸਰੋਗੇਟ ਬੀਬੀਆਂ ਦੇ ਸੰਪਰਕ ਵਿਚ ਨਹੀਂ ਹੁੰਦੇ ਹਾਂ ਅਤੇ ਨਾ ਹੀ ਸਾਡਾ ਉਹਨਾਂ ਨਾਲ ਕੋਈ ਸਿੱਧਾ ਸੰਪਰਕ ਹੁੰਦਾ ਹੈ। ਇਸ ਦੀ ਜ਼ਿੰਮੇਵਾਰੀ ਕਲੀਨਿਕ ਦੀ ਹੁੰਦੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।