ਪਾਕਿ ''ਚ ਕਬਰਸਤਾਨਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਈਸਾਈ, ਇਕ ਕਬਰ ''ਚ 5 ਲਾਸ਼ਾਂ ਦਫ਼ਨਾਉਣ ਨੂੰ ਮਜ਼ਬੂਰ
Friday, Feb 17, 2023 - 05:20 PM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ’ਚ ਇਸ ਸਮੇਂ ਕਬਰਸਤਨਾਂ ਦੀ ਭਾਰੀ ਘਾਟ ਦੇ ਚੱਲਦਿਆਂ ਇਕ ਹੀ ਕਬਰ ’ਚ 5 ਤੋਂ 10 ਲਾਸ਼ਾਂ ਦਫ਼ਨਾਉਣ ਦੇ ਲਈ ਈਸਾਈ ਭਾਈਚਾਰਾ ਮਜ਼ਬੂਰ ਹੋ ਰਿਹਾ ਹੈ ਜਾਂ ਪੁਰਾਣੀਆਂ ਕਬਰਾਂ ਤੋਂ ਪਿੰਜ਼ਰ ਕੱਢ ਕੇ ਨਵੀਆਂ ਲਾਸ਼ਾਂ ਨੂੰ ਦਫ਼ਨਾਉਣ ਦੇ ਲਈ ਮਜ਼ਬੂਰ ਹਨ। ਸੂਤਰਾਂ ਅਨੁਸਾਰ ਪਾਕਿਸਤਾਨ ਵਿਚ ਪੇਸ਼ਾਵਰ ਸਮੇਤ ਹੋਰ ਹਿੱਸਿਆਂ ’ਚ 70 ਹਜ਼ਾਰ ਤੋਂ ਜ਼ਿਆਦਾ ਈਸਾਈਆਂ ਦੇ ਲਈ ਮਾਤਰ ਚਾਰ ਕਬਰਸਤਾਨ ਹਨ। ਪੇਸ਼ਾਵਰ ਦੇ ਈਸਾਈ ਭਾਈਚਾਰੇ ਦੇ ਪ੍ਰਤੀਨਿਧੀ ਆਗਸਿਟਨ ਜੈਕਬ ਨੇ ਇਸ ਸਬੰਧੀ ਕਿਹਾ ਕਿ ਪੁਰਾਣੀਆਂ ਕਬਰਾਂ ਨੂੰ ਪੁੱਟ ਕੇ ਮੁਰਦਿਆਂ ਨੂੰ ਦਫ਼ਨਾਉਣ ਦੇ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਪਾਕਿਸਤਾਨ ’ਚ ਈਸਾਈਆਂ ਦੀ ਵੱਧ ਰਹੀ ਆਬਾਦੀ ਦੇ ਬਾਵਜੂਦ ਸਰਕਾਰ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਸਰਕਾਰ ਨੇ ਇਸ ਸਬੰਧੀ ਗੱਲਬਾਤ ਕੀਤੀ ਗਈ ਹੈ ਅਤੇ ਅਥਾਰਟੀ ਵੱਲੋਂ ਕਬਰਸਤਾਨ ਦੀ ਜ਼ਮੀਨ ਸ਼ਹਿਰ ਤੋਂ ਬਾਹਰ ਦੇਣ ਦੀ ਗੱਲ ਆਖੀ ਜਾ ਰਹੀ ਹੈ, ਜੋ ਕੀ ਈਸਾਈ ਭਾਈਚਾਰੇ ਲਈ ਹੋਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
ਇਹ ਵੀ ਪੜ੍ਹੋ- ਪਤੀ ਨੇ ਵਸੀਅਤ ਤੋਂ ਕੀਤਾ ਸੀ ਬਾਹਰ, ਯੂਕੇ 'ਚ ਕੋਰਟ ਨੇ ਸੁਣਾਇਆ ਸਿੱਖ ਔਰਤ ਦੇ ਹੱਕ 'ਚ ਵੱਡਾ ਫ਼ੈਸਲਾ
ਜੈਕਬ ਦੇ ਮੁਤਾਬਕ ਪ੍ਰਸ਼ਾਸਨ ਉਨ੍ਹਾਂ ਨੂੰ ਪੇਸ਼ਾਵਰ ਤੋਂ 15 ਕਿਲੋਮੀਟਰ ਦੂਰ ਕਬਰਸਤਾਨ ਦੀ ਜਗ੍ਹਾਂ ਦੇ ਰਿਹਾ ਹੈ, ਜਿਸ ਕਾਰਨ ਆਰਥਿਕ ਹਾਲਾਤ ਨਾਲ ਲੜ ਰਹੇ ਈਸਾਈ ਪਰਿਵਾਰਾਂ ਨੂੰ ਇੰਨੀ ਦੂਰ ਆਪਣੇ ਪਰਿਵਾਰ ਦੀਆਂ ਲਾਸ਼ਾਂ ਨੂੰ ਲੈ ਜਾਣਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ 2019 ਵਿਚ ਖੈਬਰ ਪਖਤੂਨਖਵਾਂ ਵਿਚ ਹਿੰਦੂ ਭਾਈਚਾਰੇ ਦੇ ਲਈ ਪੰਜ ਸਮਸ਼ਾਨਘਾਟ ਅਤੇ ਈਸਾਈਆਂ ਦੇ ਲਈ ਸੱਤ ਕਬਰਸਤਾਨ ਬਣਾਉਣ ਦੇ ਲਈ 75 ਲੱਖ ਰੁਪਏ ਦੇਣ ਦਾ ਐਲਾਨ ਸਰਕਾਰ ਨੇ ਕੀਤਾ ਸੀ, ਜਿਸ ਨਾਲ ਜ਼ਮੀਨ ਖ਼ਰੀਦਣ ਅਤੇ ਚਾਰ ਦੀਵਾਰੀ ਬਣਾਉਣ ਦੀ ਯੋਜਨਾ ਸੀ, ਪਰ ਅੱਜ ਤੱਕ ਇਕ ਪੈਸਾ ਵੀ ਸਰਕਾਰ ਨੇ ਜਾਰੀ ਨਹੀਂ ਕੀਤਾ।
ਇਹ ਵੀ ਪੜ੍ਹੋ- ਪਾਕਿਸਤਾਨ ਸਥਿਤ TTP ਅਤੇ ਹਿਜ਼ਬੁਲ ਮੁਜਾਹਿਦੀਨ ਦਾ ਅੱਤਵਾਦੀ ਦਰਜਾ ਰਹੇਗਾ ਕਾਇਮ : ਬਲਿੰਕਨ
ਸੂਤਰਾਂ ਮੁਤਾਬਕ ਪੇਸ਼ਾਵਰ ਵਿਚ ਸ਼ਮਸਾਨਘਾਟ ਦੇ ਬਣਾਉਣ ਲਈ ਚਾਰ ਕਨਾਲ ਜ਼ਮੀਨ, ਖੈਬਰ ਪਖਤੂਨਖਵਾਂ ਦੇ ਰੰਗੂ, ਡੇਰਾ ਇਸਮਾਈਲ ਖਾਨ, ਬਨੂੰ ਅਤੇ ਨਾਊ ਸ਼ੇਰਾ ਜ਼ਿਲ੍ਹਿਆਂ ਵਿਚ ਦੋ-ਦੋ ਕਨਾਲ ਜ਼ਮੀਨ ਅਲਾਟ ਕੀਤੀ ਗਈ ਸੀ। ਇਸ ਤਰ੍ਹਾਂ ਪੇਸ਼ਾਵਰ ਵਿਚ ਈਸਾਈ ਕਬਰਸਤਾਨ ਬਣਾਉਣ ਦੇ ਲਈ 6 ਕਨਾਲ, ਮਰਦਾਨ, ਕੋਹਾਟ, ਸਵਾਬੀ ਅਤੇ ਲੋਅਰ ਧੀਰਨ ਵਿਚ ਪੰਜ-ਪੰਜ ਕਨਾਲ ਜ਼ਮੀਨ ਅਤੇ ਨੌਸ਼ਹਿਰਾ ਜ਼ਿਲ੍ਹੇ ਵਿਚ ਚਾਰ ਕਨਾਲ ਜ਼ਮੀਨ ਦਿੱਤੀ ਗਈ ਸੀ ਪਰ ਮੁਸਲਿਮ ਭਾਈਚਾਰੇ ਨੇ ਇਕ ਵੀ ਕਬਰਤਸਾਨ ਅਤੇ ਸਮਸ਼ਾਨਘਾਟ ਨਹੀਂ ਬਣਾਉਣ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।