ਨਾਇਜੀਰੀਆ ''ਚ ਹੈਜ਼ੇ ਦਾ ਕਹਿਰ, 20 ਲੋਕਾਂ ਦੀ ਗਈ ਜਾਨ

Tuesday, Dec 20, 2022 - 03:38 AM (IST)

ਇੰਟਰਨੈਸ਼ਨਲ ਡੈਸਕ: ਨਾਇਜੀਰੀਆ ਦੇ ਦੱਖਣੀ ਕਰਾਸ ਰਿਵਰ ਸੂਬੇ ਵਿਚ ਹੈਜ਼ਾ ਫੈਲਣ ਨਾਲ 20 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਾਸ ਰਿਵਰ ਸੂਬੇ ਵਿਚ ਹੈਜ਼ਾ ਬਿਮਾਰੀ ਨਾਲ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਰੋਜ਼ੀ-ਰੋਟੀ ਲਈ ਵਿਦੇਸ਼ ਗਏ ਪੰਜਾਬੀ ਦੀ ਮੌਤ, ਪਰਿਵਾਰ ਨੂੰ ਮ੍ਰਿਤਕ ਦੇਹ ਲਈ 22 ਦਿਨ ਕਰਨਾ ਪਿਆ ਇੰਤਜ਼ਾਰ

ਜ਼ਿਕਰਯੋਗ ਹੈ ਕਿ ਹੈਜ਼ਾ ਬਿਮਾਰੀ ਗੰਦਲੇ ਪਾਣੀ ਕਾਰਨ ਹੁੰਦੀ ਹੈ ਜਿਸ ਨਾਲ ਅਚਾਨਕ ਉਲਟੀਆਂ ਤੇ ਦਸਤ ਸ਼ੁਰੂ ਹੋ ਜਾਂਦੇ ਹਨ। ਸਰੀਰ ਵਿਚ ਪਾਣੀ ਦੀ ਕਮੀ ਕਾਰਨ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਨਾਇਜੀਰੀਆ ਵਿਚ ਕਈ ਵਾਰ ਬਾਰਿਸ਼ ਦੇ ਮੌਸਮ ਵਿਚ ਹੈਜ਼ੇ ਦਾ ਵੱਧ ਪ੍ਰਕੋਪ ਵੇਖਿਆ ਜਾਂਦਾ ਹੈ।  ਇਸ ਦਾ ਮੁੱਖ ਕਾਰਨ ਗੰਦਗੀ, ਭੀੜ, ਸਾਫ਼ ਭੋਜਨ ਤੇ ਪਾਣੀ ਦੀ ਕਮੀ ਅਤੇ ਖੁਲ੍ਹੇ ਵਿਚ ਸ਼ੋਚ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News