ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ, ਕਲੋਰੀਨ ਗੈਸ ਹੋਈ ਲੀਕ, 60 ਲੋਕਾਂ ਨੂੰ ਹਸਪਤਾਲ ''ਚ ਕਰਾਇਆ ਗਿਆ ਦਾਖ਼ਲ
Monday, Nov 18, 2024 - 10:55 AM (IST)
ਤਹਿਰਾਨ (ਏਜੰਸੀ)- ਈਰਾਨ ਦੇ ਇਸਫਾਹਾਨ ਸੂਬੇ 'ਚ ਕਲੋਰੀਨ ਗੈਸ ਲੀਕ ਹੋਣ ਕਾਰਨ 60 ਲੋਕ ਜ਼ਹਿਰੀਲੀ ਗੈਸ ਦੇ ਸੰਪਰਕ 'ਚ ਆ ਗਏ। ਇਹ ਜਾਣਕਾਰੀ ਸਰਕਾਰੀ ਸਮਾਚਾਰ ਏਜੰਸੀ ਆਈ.ਆਰ.ਐੱਨ. ਨੇ ਦਿੱਤੀ। ਸਮਾਚਾਰ ਏਜੰਸੀ ਅਨੁਸਾਰ, ਇਹ ਘਟਨਾ ਐਤਵਾਰ ਦੁਪਹਿਰ 1:40 ਵਜੇ ਵਾਪਰੀ, ਜਦੋਂ ਸ਼ਾਹਰੇਜ਼ਾ ਕਾਉਂਟੀ ਵਿੱਚ ਇੱਕ ਟਰੱਕ, ਜੋ ਕਿ ਕਲੋਰੀਨ ਗੈਸ ਸਿਲੰਡਰ ਲੈ ਕੇ ਜਾ ਰਿਹਾ ਸੀ, ਪਲਟ ਗਿਆ। ਇਹ ਸਥਾਨ ਸੂਬੇ ਦੀ ਰਾਜਧਾਨੀ ਇਸਫਾਹਾਨ ਤੋਂ 80 ਕਿਲੋਮੀਟਰ ਦੱਖਣ ਵਿਚ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਸੂਬਾਈ ਸੰਕਟ ਪ੍ਰਬੰਧਨ ਵਿਭਾਗ ਦੇ ਮੁਖੀ ਮਨਸੂਰ ਸ਼ਿਸ਼ੇਹਫਰੋਸ਼ ਨੇ ਕਿਹਾ ਕਿ ਸਿਲੰਡਰਾਂ ਵਿਚੋਂ ਇੱਕ ਸਿਲੰਡਰ ਵਿੱਚੋਂ ਕਲੋਰੀਨ ਗੈਸ ਲੀਕ ਹੋਣ ਕਾਰਨ ਆਸ-ਪਾਸ ਦੇ ਖੇਤਰ ਦੇ 60 ਲੋਕ ਗੈਸ ਨਾਲ ਪ੍ਰਭਾਵਿਤ ਹੋਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਸੰਕਟ ਪ੍ਰਬੰਧਨ ਵਿਭਾਗ, ਰੈੱਡ ਕ੍ਰੀਸੈਂਟ ਸੋਸਾਇਟੀ, ਟ੍ਰੈਫਿਕ ਪੁਲਸ ਅਤੇ ਹੋਰ ਏਜੰਸੀਆਂ ਨੇ ਮਿਲ ਕੇ ਸਥਿਤੀ 'ਤੇ ਕਾਬੂ ਪਾਇਆ ਅਤੇ ਇਲਾਕੇ ਨੂੰ ਸੁਰੱਖਿਅਤ ਬਣਾਇਆ। ਇਸ ਤੋਂ ਬਾਅਦ ਸੜਕ ਨੂੰ ਮੁੜ ਖੋਲ੍ਹ ਦਿੱਤਾ ਗਿਆ। ਕਲੋਰੀਨ ਗੈਸ ਦੇ ਲੀਕ ਹੋਣ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ ਦੇ ਨਾਲ-ਨਾਲ ਅੱਖਾਂ 'ਚ ਜਲਨ ਹੋਣ ਦੀ ਸ਼ਿਕਾਇਤ ਹੁੰਦੀ ਹੈ।
ਇਹ ਵੀ ਪੜ੍ਹੋ: ਅਰਸ਼ ਡੱਲਾ ਕੇਸ: ਕੈਨੇਡੀਅਨ ਅਦਾਲਤ ਨੇ ਮੁਕੱਦਮੇ ਦੇ ਟੈਲੀਕਾਸਟ 'ਤੇ ਲਾਈ ਪੂਰਨ ਪਾਬੰਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8