ਮਿਸਰ ''ਚ ਕਲੋਰੀਨ ਗੈਸ ਲੀਕ ਹੋਣ ਕਾਰਨ 1 ਔਰਤ ਦੀ ਮੌਤ, 83 ਬੀਮਾਰ
Friday, Jul 28, 2023 - 03:46 PM (IST)
ਕਾਹਿਰਾ (ਵਾਰਤਾ)- ਮਿਸਰ ਦੇ ਦੱਖਣੀ ਸੂਬੇ ਕਿਊਨਾ 'ਚ ਵੀਰਵਾਰ ਨੂੰ ਇਕ ਸੀਵਰੇਜ ਟ੍ਰੀਟਮੈਂਟ ਸਟੇਸ਼ਨ 'ਤੇ ਕਲੋਰੀਨ ਗੈਸ ਲੀਕ ਹੋਣ ਕਾਰਨ ਘੱਟੋ-ਘੱਟ 1 ਔਰਤ ਦੀ ਮੌਤ ਹੋ ਗਈ ਅਤੇ 83 ਹੋਰ ਬੀਮਾਰ ਹੋ ਗਏ। ਅਧਿਕਾਰੀ ਅਹਰਾਮ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਲੀਕੇਜ ਸੂਬੇ ਦੇ ਕੇਂਦਰੀ ਖੇਤਰ 'ਚ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਕੰਪਨੀ ਦੀ ਮਕੈਨੀਕਲ ਵਰਕਸ਼ਾਪ 'ਚ ਹੋਇਆ ਹੈ।
ਰੀਫਿਲਿੰਗ ਕਰਨ ਤੋਂ ਠੀਕ ਪਹਿਲਾਂ ਇਕ ਸਿਲੰਡਰ ਵਿਚੋਂ ਗੈਸ ਲੀਕ ਹੋ ਗਈ। ਜਲ ਕੰਪਨੀ ਦੀ ਮੇਨਟੇਨੈਂਸ ਟੀਮ ਨੇ ਲੀਕੇਜ 'ਤੇ ਕਾਬੂ ਪਾਇਆ। ਸਾਰੇ ਬਿਮਾਰ ਲੋਕਾਂ ਨੂੰ ਮੌਕੇ 'ਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਅਧਿਕਾਰੀ ਮੁਤਾਬਕ ਸਾਰੇ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ।