ਕੁੜੀ ਨੇ ਇਕ ਹਫ਼ਤੇ 'ਚ ਕਮਾਏ 155 ਕਰੋੜ ਰੁਪਏ, ਸਿਰਫ਼ 3 ਸਕਿੰਟਾਂ ਦਾ ਕਰਦੀ ਹੈ ਇਹ ਕੰਮ, ਦੇਖੋ ਵੀਡੀਓ
Friday, Feb 09, 2024 - 04:43 PM (IST)
ਨੈਸ਼ਨਲ ਡੈਸਕ— ਦੁਨੀਆ ਦਾ ਹਰ ਵਿਅਕਤੀ ਪੈਸਾ ਕਮਾਉਣਾ ਚਾਹੁੰਦਾ ਹੈ। ਪੈਸਾ ਭਾਵੇਂ ਕੰਮ ਕਰਕੇ ਕਮਾਇਆ ਜਾਵੇ ਜਾਂ ਬਿਨਾਂ ਕੰਮ ਕੀਤੇ। ਬਹੁਤੇ ਲੋਕ ਮਿਹਨਤ ਕਰਕੇ ਪੈਸਾ ਕਮਾਉਂਦੇ ਹਨ ਪਰ ਕੁਝ ਲੋਕ ਆਪਣੇ ਦਿਮਾਗ਼ ਨਾਲ ਪੈਸਾ ਕਮਾਉਣ ਦਾ ਹੁਨਰ ਰੱਖਦੇ ਹਨ। ਇਸ ਕਾਰਨ ਇਕ ਚੀਨੀ ਕੁੜੀ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਇਸ ਕੁੜੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਪ੍ਰੋਡਕਟਸ ਦੇ ਪ੍ਰਚਾਰ ਦੀ ਮਦਦ ਨਾਲ ਇਕ ਹਫ਼ਤੇ 'ਚ 18.7 ਮਿਲੀਅਨ ਡਾਲਰ (155 ਕਰੋੜ ਰੁਪਏ) ਕਮਾਏ ਹਨ। ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਹਰ ਪ੍ਰੋਡਕਟ ਦੀ ਪ੍ਰਮੋਸ਼ਨ ਲਈ ਸਿਰਫ਼ 3 ਸਕਿੰਟਾਂ ਦਾ ਸਮਾਂ ਲਗਾਉਂਦੀ ਹੈ।
Chinese live streamer who spends only 3 seconds promoting each product made $18.7m in 7 days 🤯 pic.twitter.com/BpjgpKbJpN
— non aesthetic things (@PicturesFoIder) February 7, 2024
ਅਜਿਹੇ ਹੀ ਇਕ ਪ੍ਰਮੋਸ਼ਨ ਵੀਡੀਓ 'ਚ ਉਹ ਇਕ ਕਾਲੇ ਰੰਗ ਦੀ ਡਰੈੱਸ ਵਿਚ ਨਜ਼ਰ ਆ ਰਹੀ ਹੈ। ਬੱਚਿਆਂ ਅਤੇ ਵੱਡਿਆਂ ਦੇ ਕੱਪੜਿਆਂ ਤੋਂ ਲੈ ਕੇ ਹੇਅਰ ਡਰਾਇਰ ਅਤੇ ਹੈਂਗਰਾਂ ਤੱਕ, ਉਹ ਹਰ ਪ੍ਰੋਡਕਟ ਇਕ-ਇਕ ਕਰਕੇ ਦਿਖਾ ਰਹੀ ਹੈ। ਇੱਥੇ ਸਭ ਤੋਂ ਅਜੀਬ ਗੱਲ ਇਹ ਹੈ ਕਿ ਕੁੜੀ ਨੇ ਬਿਨਾਂ ਕੋਈ ਐਕਸਪ੍ਰੈਸ਼ਨ ਦਿੱਤੇ ਹੀ ਪੂਰੀ ਵੀਡੀਓ ਬਣਾਈ। ਇਸਦਾ ਮਤਲਬ ਹੈ ਕਿ ਨਾ ਤਾਂ ਉਹ ਹੱਸ ਰਹੀ ਹੈ ਅਤੇ ਨਾ ਹੀ ਕੋਈ ਹੋਰ ਭਾਵਨਾ ਦਿਖਾ ਰਹੀ ਹੈ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, "ਚੀਨੀ ਲਾਈਵ ਸਟ੍ਰੀਮਰ ਜੋ ਹਰ ਪ੍ਰੋਡਕਟ ਨੂੰ ਪ੍ਰਮੋਟ ਕਰਨ ਵਿੱਚ ਸਿਰਫ਼ 3 ਸਕਿੰਟ ਦਾ ਸਮਾਂ ਲਗਾਉਂਦੀ ਹੈ, ਨੇ 7 ਦਿਨਾਂ ਵਿੱਚ 18.7 ਮਿਲੀਅਨ ਡਾਲਰ ਕਮਾਏ ਹਨ।"
ਇਹ ਵੀ ਪੜ੍ਹੋ: ਨਿੱਕੀ ਹੈਲੀ ਦਾ ਵੱਡਾ ਬਿਆਨ; ਭਾਰਤ ਰੂਸ ਦੇ ਕਰੀਬ, ਉਸ ਨੂੰ ਅਮਰੀਕੀ ਲੀਡਰਸ਼ਿਪ 'ਤੇ ਨਹੀਂ ਭਰੋਸਾ
ਪ੍ਰੋਡਕਟ ਦਾ ਪ੍ਰਚਾਰ ਕਰਨ ਵਾਲੀ ਇਸ ਕੁੜੀ ਦੀ ਇਸ ਵੀਡੀਓ ਨੂੰ ਟਵਿੱਟਰ 'ਤੇ 21.8 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ। ਉਸਨੇ ਬਹੁਤ ਘੱਟ ਸਮੇਂ ਵਿੱਚ 10 ਆਈਟਮਜ਼ ਦੀ ਪ੍ਰਮੋਸ਼ਨ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਜ਼ੇਂਗ ਜਿਆਂਗ ਜਿਆਂਗ ਦੇ ਨਾਂ ਨਾਲ ਜਾਣੀ ਜਾਣ ਵਾਲੀ ਇਹ ਕੁੜੀ ਇੱਕ ਪਲ ਵਿੱਚ ਲੱਖਾਂ ਰੁਪਏ ਕਮਾ ਲੈਂਦੀ ਹੈ। ਇਹ 3-ਸਕਿੰਟ ਦੀ ਪ੍ਰਚਾਰ ਰਣਨੀਤੀ ਹੀ ਹੈ ਜੋ ਉਸ ਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਂਦੀ ਹੈ। Zheng Jiang Jiang 2017 ਤੋਂ ਲਾਈਵ-ਸਟ੍ਰੀਮਿੰਗ ਦੇ ਇਸ ਕਾਰੋਬਾਰ ਵਿੱਚ ਸਰਗਰਮ ਹੈ ਅਤੇ ਉਸਦੀ ਪ੍ਰਸਿੱਧੀ ਲਗਾਤਾਰ ਵਧ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।