ਆਸਟਰੇਲੀਆ ''ਚ ਚਰਚਾ ''ਚ ਹੈ 100 ਡਾਲਰ ਦਾ ਨੋਟ, ਜਾਣੋ ਕੀ ਹੈ ਕਾਰਨ

05/10/2017 12:26:19 PM

ਡਾਰਵਿਨ— ਆਸਟਰੇਲੀਆ ''ਚ ਇਨ੍ਹਾਂ ਦਿਨੀਂ ਇਕ ਆਸਟਰੇਲੀਆਈ 100 ਡਾਲਰ ਵਾਲਾ ਨੋਟ ਚਰਚਾ ''ਚ ਹੈ। ਇਸ ਆਸਟਰੇਲੀਆਈ ਨੋਟ ਨੂੰ ਦੇਖ ਕੇ ਦੁਕਾਨਦਾਰ, ਰੈਸਟੋਰੈਂਟ ਦੇ ਮਾਲਕ ਅਤੇ ਪੁਲਸ ਵੀ ਚੱਕਰਾਂ ''ਚ ਪਈ ਹੋਈ ਹੈ। ਦਰਅਸਲ ਆਸਟਰੇਲੀਆ ਦੇ ਸ਼ਹਿਰ ਡਾਰਵਿਨ ''ਚ ਕੁਝ ਦਿਨ ਪਹਿਲਾਂ ਇਕ ਚੀਨੀ ਜੋੜਾ ਆਇਆ ਸੀ। ਉਨ੍ਹਾਂ ਨੇ ਦੁਕਾਨ ''ਤੇ 100 ਆਸਟਰੇਲੀਆਈ ਡਾਲਰ ਵਾਲੇ ਨੋਟ ਦੇ ਕੇ ਚੀਜ਼ਾਂ ਖਰੀਦਣੀਆਂ ਸ਼ੁਰੂ ਕੀਤੀਆਂ। ਇਸ ਤਰ੍ਹਾਂ ਇਹ ਨੋਟ ਅੱਗੇ ਦੀ ਅੱਗੇ ਜਾਂਦਾ ਰਿਹਾ ਅਤੇ ਦੁਕਾਨਦਾਰਾਂ ਨੇ ਇਸ ਨੋਟ ''ਤੇ ਖਾਸ ਧਿਆਨ ਨਹੀਂ ਦਿੱਤਾ ਪਰ ਜਦੋਂ ਨੋਟ ਨੂੰ ਧਿਆਨ ਨਾਲ ਦੇਖਿਆ ਗਿਆ ਤਾਂ ਚੀਨੀ ਭਾਸ਼ਾ ''ਚ ਲਿਖੇ ਕੁਝ ਸ਼ਬਦ ਲਿਖੇ ਸਨ, ਜਿਸ ਨੂੰ ਦੇਖ ਕੇ  ਉਹ ਸਾਰੇ ਹੈਰਾਨ ਰਹਿ ਗਏ। ਲਾਲ ਅੱਖਰਾਂ ''ਚ ਨੋਟ ''ਤੇ ਚੀਨੀ ਭਾਸ਼ਾ ਵਿਚ ''ਨਾਟ ਫਾਰ ਸਰਕੁਲੇਸ਼ਨ'' ਲਿਖਿਆ ਸੀ। 
ਮੀਡੀਆ ''ਚ ਦੋ ਨੇਟ ਦਿਖਾ ਕੇ ਦੱਸਿਆ ਜਾ ਰਿਹਾ ਹੈ ਕਿ ਅਸਲ ਨੋਟ ਕਿਹੋ ਜਿਹਾ ਹੈ ਅਤੇ ਚੀਨੀ ਭਾਸ਼ਾ ਵਾਲਾ ਨੋਟ ਕਿਹੋ ਜਿਹਾ ਹੈ। ਮਾਮਲਾ ਪੁਲਸ ਤੱਕ ਪੁੱਜਾ, ਫਿਰ ਮੀਡੀਆ ''ਚ ਉਸ ਦੀ ਜਾਣਕਾਰੀ ਆਈ। ਡਿਟੈਕਟਿਵ ਸੀਨੀਅਰ ਸਾਰਜੈਂਟ ਲੀਫ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਛੇਤੀ ਹੀ ਜੋੜੇ ਦਾ ਪਤਾ ਲਾ ਲਾਉਣਗੇ। ਇੱਥੇ ਦੱਸ ਦੇਈਏ ਕਿ ਨਕਲੀ ਆਸਟਰੇਲੀਆਈ ਦੇ 100 ਡਾਲਰ ਦੇ ਨੋਟ ਦੀ ਵਰਤੋਂ ਲਈ ਡਾਰਵਿਨ ਸ਼ਹਿਰ ਨੂੰ ਚੁਣਿਆ ਗਿਆ ਹੈ, ਜਿੱਥੇ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਨੋਟ ਦੀ ਵਰਤੋਂ ਕਰ ਰਹੇ ਹਨ। ਪੁਲਸ ਨੇ ਲੋਕਾਂ ਨੂੰ ਨੋਟ ਦੇਖਣ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਸ ''ਤੇ ਚੀਨੀ ਅੱਖਰਾਂ ''ਚ ਲਿਖਿਆ ਗਿਆ ਹੈ।

Tanu

News Editor

Related News