ਚੀਨੀ ਜਹਾਜ਼ਾਂ ਨੇ ਮਨੀਲਾ ਦੇ ਜਹਾਜ਼ ਨੂੰ ਖੁਰਾਕ ਸਪਲਾਈ ਦੇਣ ਤੋਂ ਰੋਕਿਆ

Tuesday, Aug 27, 2024 - 12:40 PM (IST)

ਮਨੀਲਾ (ਏਪੀ) - ਚੀਨ ਨੇ 40 ਜਹਾਜ਼ਾਂ ਦੇ ‘‘ਬੇਹੱਦ-ਸਕਤੀਸ਼ਾਲੀ’’ ਪ੍ਰਯੋਗ ਨਾਲ ਫਿਲੀਪੀਨ ਦੇ ਦੋ ਜਹਾਜ਼ਾਂ ਨੂੰ ਦੱਖਣੀ ਚੀਨ ਸਾਗਰ ’ਚ ਇਕ ਵਿਵਾਦਤ ਟਾਪੂ ’ਤੇ ਮਨੀਲਾ ਦੇ ਸਭ ਤੋਂ ਵੱਡੇ ਤੱਟ ਰੱਖਿਅਕ ਜਹਾਜ਼ ਨੂੰ ਖੁਰਾਕ ਅਤੇ ਹੋਰ ਸਾਮਾਨ ਦੀ ਸਪਲਾਈ ਕਰਨ ਤੋਂ ਰੋਕ ਦਿੱਤਾ। ਫਿਲੀਪੀਨੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਖਣੀ ਚੀਨ ਸਾਗਰ ’ਚ ਖੇਤਰੀ ਵਿਵਾਦ ਦਾ ਇਹ ਤਾਜ਼ਾ ਮਾਮਲਾ ਹੈ। ਚੀਨ ਅਤੇ ਫਿਲੀਪੀਨ ਨੇ ਸੋਮਵਾਰ ਨੂੰ ‘ਸਬੀਨਾ ਸ਼ੋਲ’ ’ਚ ਟਕਰਾਅ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਬੀਨਾ ਸ਼ੋਲ ਇਕ ਅਣ-ਆਬਾਦ ਕੋਰਲ ਟਾਪੂ ਹੈ, ਜਿਸ 'ਤੇ ਦੋਵੇਂ ਦੇਸ਼ ਆਪਣਾ ਦਾਅਵਾ ਜਤਾਉਂਦੇ ਹਨ ਅਤੇ ਇਹ ਸਪ੍ਰੈਟਲੀ ਟਾਪੂ ਗਰੁੱਪ ’ਚ ਵਿਵਾਦ ਦਾ ਨਵਾਂ ਕੇਂਦਰ ਬਣ ਗਿਆ ਹੈ, ਜੋ ਮਹੱਤਵਪੂਰਣ ਗਲੋਬਲ ਵਪਾਰ ਅਤੇ ਸੁਰੱਖਿਆ ਮਾਰਗ ਹੈ।

ਚੀਨ ਅਤੇ ਫਿਲੀਪੀਨ ਨੇ ਹਾਲੀਆਂ ਮਹੀਨਿਆਂ ’ਚ ਸਬੀਨਾ ਸ਼ੋਲ ’ਚ ਵੱਖ-ਵੱਖ ਤੱਟ ਰੱਖਿਅਕ ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਦੂਜਾ ਪੱਖ ਮੱਛੀਆਂ ਨਾਲ ਭਰਪੂਰ ਇਸ ਟਾਪੂ 'ਤੇ ਕਾਬੂ ਕਰ ਸਕਦਾ ਹੈ। ਚੀਨ ਅਤੇ ਫਿਲੀਪੀਨ ਦਰਮਿਆਨ ਪਿਛਲੇ ਸਾਲ ਤਣਾਅ ਵੱਧ ਗਿਆ ਸੀ। ਦੋਵੇਂ ਦੇਸ਼ਾਂ ਦੇ ਵਿਚਾਲੇ ਹਾਲੀਆ ਘਟਨਾਵਾਂ ਨੇ ਵੱਡੇ ਸੰਘਰਸ਼ ਦਾ ਖਤਰਾ ਪੈਦਾ ਕਰ ਦਿੱਤਾ ਹੈ, ਜਿਸ ’ਚ ਫਿਲੀਪੀਨ ਦਾ ਸਹਿਯੋਗੀ ਦੇਸ਼ ਅਮਰੀਕਾ ਵੀ ਸ਼ਾਮਲ ਹੋ ਸਕਦਾ ਹੈ।


Sunaina

Content Editor

Related News