ਚੀਨ : ਵੁਹਾਨ ਲੈਬ ਦੀ ਵਿਗਿਆਨੀ ਨੇ ''ਲੈਬ ਲੀਕ ਥਿਓਰੀ'' ਤੋਂ ਕੀਤਾ ਇਨਕਾਰ, ਕਹੀ ਇਹ ਗੱਲ
Tuesday, Jun 15, 2021 - 07:17 PM (IST)
ਬੀਜਿੰਗ (ਬਿਊਰੋ): ਕੋਰੋਨਾ ਵਾਇਰਸ ਦੀ ਉਤਪੱਤੀ ਦੇ ਸਵਾਲ 'ਤੇ ਦੁਨੀਆ ਭਰ ਵਿਚ ਇਕ ਪਾਸੇ ਜਿੱਥੇ ਬਹਿਸ ਤੇਜ਼ ਹੋ ਗਈ ਹੈ।ਉੱਥੇ ਚੀਨ ਲਗਾਤਾਰ ਇਸ ਦਾਅਵੇ ਨੂੰ ਖਾਰਿਜ ਕਰ ਰਿਹਾ ਹੈ। ਹਾਲ ਹੀ ਵਿਚ ਵੁਹਾਨ ਲੈਬ ਦੀ ਵਿਗਿਆਨੀ ਡਾਕਟਰ ਸ਼ੀ ਝੇਂਗਲੀ ਨੇ ਵੀ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਵਾਇਰਸ ਦੀ ਉਤਪੱਤੀ ਦੀਆਂ ਖ਼ਬਰਾਂ ਵਿਚ ਇਹੀ ਲੈਬ ਚਰਚਾ ਦਾ ਕੇਂਦਰ ਬਣੀ ਹੋਈ ਹੈ। ਮਾਹਰ ਅਤੇ ਕਈ ਨੇਤਾ ਲਗਾਤਾਰ ਇਸ ਲੈਬ ਤੋਂ ਵਾਇਰਸ ਲੀਕ ਹੋਣ ਦੀ ਗੱਲ ਕਹਿ ਰਹੇ ਹਨ। ਭਾਵੇਂਕਿ ਇਹਨਾਂ ਦਾਅਵਿਆਂ ਦੀ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।
ਨਿਊਯਾਰਕ ਟਾਈਮਜ਼ ਨਾਲ ਗੱਲਬਾਤ ਵਿਚ ਲੀ ਨੇ ਕਿਹਾ,''ਜਦੋਂ ਕੋਈ ਸਬੂਤ ਹੀ ਨਹੀਂ ਹੈ ਤਾਂ ਇਸ ਗੱਲ ਨੂੰ ਕਿਵੇਂ ਮੰਨਿਆ ਜਾ ਸਕਦਾ ਹੈ।'' ਉਹਨਾਂ ਨੇ ਕਿਹਾ,''ਮੈਨੂੰ ਨਹੀਂ ਪਤਾ ਦੁਨੀਆ ਇਸ ਗੱਲ 'ਤੇ ਕਿਵੇਂ ਆਈ, ਲਗਾਤਾਰ ਇਕ ਮਾਸੂਮ ਵਿਗਿਆਨੀ 'ਤੇ ਚਿੱਕੜ ਸੁੱਟਿਆ ਜਾ ਰਿਹਾ ਹੈ।'' ਬੀਤੇ ਮਹੀਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਖੁਫੀਆ ਏਜੰਸੀਆਂ ਤੋਂ ਲੈਬ ਲੀਕ ਥਿਓਰੀ ਸਮੇਤ ਵਾਇਰਸ ਉਤਪੱਤੀ ਦੀ ਜਾਂਚ ਕਰਨ ਲਈ ਕਿਹਾ ਹੈ।
ਲੈਬ ਲੀਕ ਥਿਓਰੀ ਕਾਫੀ ਸਮੇਂ ਤੋਂ ਚਰਚਾ ਵਿਚ ਹੈ। ਬਾਈਡੇਨ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਚੀਨ 'ਤੇ ਨਿਸ਼ਾਨਾ ਵਿੰਨ੍ਹਿਆ ਸੀ।ਭਾਵੇਂਕਿ ਉਸ ਦੌਰਾਨ ਇਸ ਨੂੰ ਸਾਜਿਸ਼ ਦੱਸ ਕੇ ਲਗਾਤਾਰ ਖਾਰਿਜ ਕਰ ਦਿੱਤਾ ਗਿਆ ਸੀ। ਇਸ ਮਗਰੋਂ ਹਾਲ ਹੀ ਵਿਚ ਕੁਝ ਰਿਪੋਰਟਾਂ ਸਾਹਮਣੇ ਆਈਆਂ ਸਨ ਜਿਹਨਾਂ ਵਿਚ ਕਿਹਾ ਗਿਆ ਸੀ ਕਿ ਵੁਹਾਨ ਇੰਸਟੀਚਿਊਟ ਆਫ ਵਾਇਰੋਲੌਜੀ ਦੇ ਤਿੰਨ ਖੋਜੀ 2019 ਵਿਚ ਯੂਨਾਨ ਸੂਬੇ ਵਿਚ ਚਮਗਾਦੜਾਂ ਦੀ ਗੁਫਾ ਵਿਚ ਜਾਣ ਦੇ ਬਾਅਦ ਬੀਮਾਰ ਹੋ ਗਏ ਸਨ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਪੰਜਾਬੀ ਡਰਾਈਵਰ ਨੇ ਕੋਰਟ 'ਚ ਆਪਣਾ ਦੋਸ਼ ਕਬੂਲਿਆ
ਏ.ਐੱਫ.ਪੀ. ਨੇ ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ 2017 ਵਿਚ ਸ਼ੀ ਅਤੇ ਵੁਹਾਨ ਲੈਬ ਵਿਚ ਉਹਨਾਂ ਦੇ ਸਾਥੀਆਂ ਨੇ ਇਕ ਪ੍ਰਯੋਗ ਨੂੰ ਲੈ ਕੇ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਇਸ ਵਿਚ ਉਹਨਾਂ ਨਵੇਂ ਪਹਿਲਾਂ ਤੋ ਮੌਜੂਦ ਕਈ ਵਾਇਰਸ ਦੇ ਮਿਸ਼ਰਨ ਅਤੇ ਮਿਲਾਨ ਵਿਚ ਹਾਇਬ੍ਰਿਡ ਬੈਟ ਕੋਰੋਨਾ ਵਾਇਸ ਬਣਾਏ ਸਨ। ਇਹਨਾਂ ਵਿਚ ਉਹ ਵਾਇਰਸ ਵੀ ਸ਼ਾਮਲ ਸੀ ਜੋ ਇਨਸਾਨਾਂ ਵਿਚ ਵੀ ਫੈਲ ਸਕਦਾ ਸੀ। ਇਹ ਵਾਇਰਸ ਉਹਨਾਂ ਦੀ ਇਨਫੈਕਸ਼ਨ ਸਮਰੱਥਾ ਜਾਂਚਣ ਲਈ ਤਿਆਰ ਕੀਤੇ ਗਏ ਸਨ।'' ਇਕ ਈ-ਮੇਲ ਵਿਚ ਸ਼ੀ ਨੇ ਕਿਹਾ ਕਿ ਉਹਨਾਂ ਦੇ ਪ੍ਰਯੋਗ ਗੇਨ ਆਫ ਫੰਕਸ਼ਨ ਪ੍ਰਯੋਗਾਂ ਤੋਂ ਵੱਖ ਹਨ। ਉਹ ਵਾਇਰਸ ਨੂੰ ਹੋਰ ਜ਼ਿਆਦਾ ਖਤਰਨਾਕ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਨ। ਉਹ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਵਾਇਰਸ ਕਿਵੇਂ ਇਕ ਪ੍ਰਜਾਤੀ ਤੋਂ ਦੂਜੀ ਪ੍ਰਜਾਤੀ ਤੱਕ ਪਹੁੰਚ ਸਕਦਾ ਹੈ। ਉਹਨਾਂ ਨੇ ਕਿਹਾ ਕਿ ਮੇਰੀ ਲੈਬ ਨੇ ਵਾਇਰਸ ਦੇ ਇਨਫੈਕਸ਼ਨ ਨੂੰ ਵਧਾਉਣ ਵਾਲੇ ਨਾ ਕਦੇ GOF ਪ੍ਰਯੋਗ ਕੀਤੇ ਅਤੇ ਨਾ ਹੀ ਇਸ ਵਿਚ ਸਹਿਯੋਗ ਕੀਤਾ ਹੈ।
ਨੋਟ- ਚੀਨ : ਵੁਹਾਨ ਲੈਬ ਦੀ ਵਿਗਿਆਨੀ ਨੇ 'ਲੈਬ ਲੀਕ ਥਿਓਰੀ' ਤੋਂ ਕੀਤਾ ਇਨਕਾਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।