ਕੋਰੋਨਾ ਦਾ ਖ਼ੌਫ, ਚੀਨ ਦੇ ਇਕ ਸੂਬੇ ’ਚ ਸਾਰੇ ਸੈਰ-ਸਪਾਟਾ ਸਥਾਨਾਂ ਨੂੰ ਕੀਤਾ ਗਿਆ ਬੰਦ

10/25/2021 1:45:20 PM

ਬੀਜਿੰਗ (ਭਾਸ਼ਾ) : ਸੈਲਾਨੀਆਂ ਵਿਚਾਲੇ ਪ੍ਰਸਿੱਧ ਉਤਰ-ਪੱਛਮੀ ਚੀਨ ਦੇ ਗਾਂਸੂ ਸੂਬੇ ਵਿਚ ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਸੋਮਵਾਰ ਨੂੰ ਇੱਥੇ ਸਾਰੇ ਸੈਰ-ਸਪਾਟਾ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ। ਗਾਂਸੂ ਸੂਬਾ ਪ੍ਰਾਚੀਨ ਸਮੇਂ ਦੇ ਰੇਸ਼ਮ ਮਾਰਗ ’ਤੇ ਸਥਿਤ ਹੈ ਅਤੇ ਇਸ ਨੂੰ ਬੋਧ ਧਰਮ ਨਾਲ ਸਬੰਧਤ ਪੇਟਿੰਗਾਂ ਵਾਲੀਆਂ ਗੁਫ਼ਾਵਾਂ ਅਤੇ ਹੋਰ ਧਾਰਮਿਕ ਸਥਾਨਾਂ ਲਈ ਜਾਣਿਆ ਜਾਂਦਾ ਹੈ।

ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ ਬੀਤੇ 24 ਘੰਟਿਆਂ ਵਿਚ ਸੰਕਰਮਣ ਦੇ ਸਥਾਨਕ ਪੱਧਰ ’ਤੇ 35 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 4 ਮਾਮਲੇ ਗਾਂਸੂ ਤੋਂ ਹਨ। ਇਨਰ ਮੰਗੋਲੀਆ ਖੇਤਰ ਵਿਚ ਸੰਕਰਮਣ ਦੇ 19 ਮਾਮਲੇ ਸਾਹਮਣੇ ਆਏ ਹਨ, ਜਿਸ ਦੇ ਬਾਅਦ ਇੱਥੋਂ ਦੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦਾ ਹੁਕਮ ਦਿੱਤਾ ਗਿਆ ਹੈ। ਬੀਜਿੰਗ ਵਿਚ ਫਰਵਰੀ ਵਿਚ ਹੋਣ ਵਾਲੇ ਵਿੰਟਰ ਓਲੰਪਿਕਸ ਤੋਂ ਪਹਿਲਾਂ ਯਾਤਰੀਆਂ ਅਤੇ ਸੈਲਾਨੀ ਸਮੂਹਾਂ ਕਾਰਨ ਕੋਰੋਨਾ ਦੇ ਡੈਲਟਾ ਵੈਰੀਐਂਟ ਦਾ ਪ੍ਰਕੋਪ ਚਿੰਦਾ ਦਾ ਵਿਸ਼ਾ ਹੈ। ਇਸ ਆਯੋਜਨ ਵਿਚ ਹੋਰ ਦੇਸ਼ਾਂ ਦੇ ਦਰਸ਼ਕਾਂ ’ਤੇ ਪਹਿਲਾਂ ਹੀ ਰੋਕ ਲਗਾਈ ਜਾ ਚੁੱਕੀ ਹੈ।


cherry

Content Editor

Related News