ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਕਰਨਗੇ ਰੂਸ ਦਾ ਦੌਰਾ, ਯੂਕ੍ਰੇਨ ''ਤੇ ਕਰ ਸਕਦੇ ਹਨ ਚਰਚਾ

Friday, Mar 17, 2023 - 02:29 PM (IST)

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਕਰਨਗੇ ਰੂਸ ਦਾ ਦੌਰਾ, ਯੂਕ੍ਰੇਨ ''ਤੇ ਕਰ ਸਕਦੇ ਹਨ ਚਰਚਾ

ਬੀਜਿੰਗ (ਭਾਸ਼ਾ) ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 20 ਤੋਂ 22 ਮਾਰਚ ਤੱਕ ਰੂਸ ਦੇ ਦੌਰੇ 'ਤੇ ਰਹਿਣਗੇ। ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਇਸ ਦੌਰੇ ਦੌਰਾਨ ਸ਼ੀ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਯਿੰਗ ਨੇ ਇੱਕ ਸੰਖੇਪ ਘੋਸ਼ਣਾ ਵਿੱਚ ਕਿਹਾ ਕਿ "ਰਾਸ਼ਟਰਪਤੀ ਸ਼ੀ ਜਿਨਪਿੰਗ ਰੂਸੀ ਸੰਘ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੱਦੇ 'ਤੇ 20 ਤੋਂ 22 ਮਾਰਚ ਤੱਕ ਰੂਸ ਦੀ ਰਾਜਕੀ ਯਾਤਰਾ ਕਰਨਗੇ।" 

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਨੇ ਸੁਰੱਖਿਆ ਚਿੰਤਾਵਾਂ ਵਿਚਕਾਰ ਚੁੱਕਿਆ ਕਦਮ, ਸੰਸਦ ਮੈਂਬਰਾਂ ਦੇ ਫੋਨ 'ਚ TikTok 'ਤੇ ਲਗਾਈ ਪਾਬੰਦੀ 

ਨੈਸ਼ਨਲ ਪੀਪਲਜ਼ ਕਾਂਗਰਸ (ਐੱਨ.ਪੀ.ਸੀ.) ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿਚ ਰਾਸ਼ਟਰਪਤ ਸ਼ੀ ਜਿਨਪਿੰਗ ਦੇ ਪੰਜ ਸਾਲ ਦੇ ਤੀਜੇ ਕਾਰਜਕਾਲ ਦਾ ਸਮਰਥਨ ਕਰਨ ਤੋਂ ਬਾਅਦ ਸ਼ੀ ਆਪਣੀ ਪਹਿਲੀ ਵਿਦੇਸ਼ ਯਾਤਰਾ 'ਤੇ ਹਨ। ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਪਿਛਲੇ 10 ਸਾਲਾਂ ਤੋਂ ਪੁਤਿਨ ਦੇ ਕਰੀਬੀ ਸਹਿਯੋਗੀ 69 ਸਾਲਾ ਸ਼ੀ, ਯੂਕ੍ਰੇਨ ਵਿੱਚ ਸੰਘਰਸ਼ ਨੂੰ ਖ਼ਤਮ ਕਰਨ ਲਈ ਰੂਸ ਅਤੇ ਯੂਕ੍ਰੇਨ ਦਰਮਿਆਨ ਸ਼ਾਂਤੀ ਵਾਰਤਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਸ਼ੀ ਦੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਵੀ ਫੋਨ 'ਤੇ ਗੱਲਬਾਤ ਕਰਨ ਦੀ ਉਮੀਦ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News