‘ਜਿਨਪਿੰਗ ਦੇ ਡ੍ਰੀਮ ਪ੍ਰਾਜੈਕਟ ਬੈਲਟ ਐਂਡ ਰੋਡ ਇਨੀਸ਼ਿਏਟਿਵ ’ਤੇ ਕੋਰੋਨਾ ਨੇ ਲਾਈ ਬ੍ਰੇਕ’

Monday, Mar 15, 2021 - 12:24 AM (IST)

ਕਾਬੁਲ- ਚੀਨ ਦੇ ਰਾਸ਼ਟਰਪਤੀ ਦਾ ਡ੍ਰੀਮ ਪ੍ਰਾਜੈਕਟ ‘ਬੈਲਟ ਐਂਡ ਰੋਡ ਇਨੀਸ਼ਿਏਟਿਵ’ (ਬੀ. ਆਰ. ਆਈ.) ਕੋਰੋਨਾ ਕਾਰਣ ਵਿਗੜਦੀ ਅਰਥਵਿਵਸਥਾ ਕਰ ਕੇ ਪੂਰੀ ਤਰ੍ਹਾਂ ਰੁਕ ਗਿਆ ਹੈ। ਮਹਾਮਾਰੀ ਅਤੇ ਦੁਨੀਆ ਦੇ ਹੋਰ ਦੇਸ਼ਾਂ ਨਾਲ ਵਧਦੇ ਤਣਾਅ ਕਾਰਣ ਚੀਨ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਖੋਜੀਆਂ ਅਨੁਸਾਰ 2020 ਵਿਚ ਚੀਨ ਦਾ ਨਿਵੇਸ਼ ਤੇਜ਼ੀ ਨਾਲ ਘਟ ਗਿਆ ਸੀ।

ਇਸ ਵਿਚ ਇਕ ਸਾਲ ’ਚ 54 ਫੀਸਦੀ ਦੀ ਕਮੀ ਆਈ ਹੈ। ‘ਕਾਬੁਲ ਟਾਈਮਸ’ ਅਨੁਸਾਰ ਚੀਨੀ ਵਿਦੇਸ਼ ਮੰਤਰਾਲਾ ਦੇ ਇੰਟਰਨੈਸ਼ਨਲ ਇਕੋਨਾਮਿਕ ਅਫੇਅਰ ਡਿਪਾਰਟਮੈਂਟ ਦੇ ਡਾਇਰੈਕਟਰ ਜਨਰਲ ਵਾਂਗ ਸ਼ਿਆਲੋਂਗ ਨੇ ਦੱਸਿਆ ਕਿ ਬੀ. ਆਰ. ਆਈ. ਦੇ 20 ਫੀਸਦੀ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। 30 ਤੋਂ 40 ਫੀਸਦੀ ਕੰਮਾਂ ’ਤੇ ਉਲਟ ਅਸਰ ਪਿਆ ਹੈ।

ਇਹ ਵੀ ਪੜ੍ਹੋ -ਮਿਆਂਮਾਰ 'ਚ ਸੁਰੱਖਿਆ ਫੋਰਸਾਂ ਦੀ ਕਾਰਵਾਈ 'ਚ ਗੋਲੀ ਲੱਗਣ ਨਾਲ 4 ਦੀ ਮੌਤ

ਬੀ. ਆਰ. ਆਈ. ਵਿਚ ਨਿਵੇਸ਼ ਦੀ ਸਥਿਤੀ 2016 ਵਿਚ 75 ਬਿਲੀਅਨ ਡਾਲਰ ਸੀ, ਜੋ 2020 ਵਿਚ ਡਿੱਗ ਕੇ 3 ਬਿਲੀਅਨ ਡਾਲਰ ਰਹਿ ਗਈ। ਪਾਕਿਸਤਾਨ ਵਿਚ ਵੀ ਬੀ. ਆਰ. ਆਈ. ਤਹਿਤ 122 ਯੋਜਨਾਵਾਂ ਵਿਚੋਂ ਸਿਰਫ 32 ਵਿਚ ਹੀ ਕੰਮ ਸ਼ੁਰੂ ਹੋ ਸਕਿਆ ਹੈ। ਇਸ ਦਾ ਅਸਰ ਉਸ ਦੀਆਂ ਹੋਰ ਵਿਕਾਸਸ਼ੀਲ ਦੇਸ਼ਾਂ ਵਿਚ ਚੱਲ ਰਹੀਆਂ ਯੋਜਨਾਵਾਂ ’ਤੇ ਵੀ ਦੇਖਣ ਨੂੰ ਮਿਲਿਆ ਹੈ। ਇਸ ਖੋਜ ਸੰਸਥਾ ਨੇ ਹੁਣ ਬੀ. ਆਰ. ਆਈ. ਯੋਜਨਾ ਦੇ ਰਫਤਾਰ ਫੜਨ ਦੀ ਬਹੁਤ ਘੱਟ ਸੰਭਾਵਨਾ ਪ੍ਰਗਟਾਈ ਹੈ।

ਇਹ ਵੀ ਪੜ੍ਹੋ -ਅਮਰੀਕਾ ਦੇ ਸ਼ਿਕਾਗੋ 'ਚ ਪਾਰਟੀ ਦੌਰਾਨ ਗੋਲੀਬਾਰੀ, 2 ਦੀ ਮੌਤ ਤੇ 10 ਜ਼ਖਮੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News