ਚੀਨੀ ਪ੍ਰਧਾਨ ਮੰਤਰੀ ਨੇ ਆਸਿਆਨ ਸੰਮੇਲਨ ਦੌਰਾਨ ਪਾਣੀਆਂ ’ਚ ਚੀਨੀ ਹਮਲੇ ਦਾ ਬਚਾਅ ਕੀਤਾ
Wednesday, Sep 06, 2023 - 04:19 PM (IST)

ਜਕਾਰਤਾ (ਏ. ਪੀ.)– ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ’ਚ ਬੁੱਧਵਾਰ ਨੂੰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਨੇਤਾਵਾਂ ਨਾਲ ਗੱਲਬਾਤ ਦੌਰਾਨ ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਤੇ ਖ਼ੇਤਰ ਦੇ ਚੋਟੀ ਦੇ ਵਪਾਰਕ ਸਾਂਝੇਦਾਰ ਦੇ ਰੂਪ ’ਚ ਆਪਣੇ ਦੇਸ਼ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ।
ਵਿਵਾਦਿਤ ਦੱਖਣੀ ਚੀਨ ਸਾਗਰ ’ਚ ਬੀਜਿੰਗ ਦੇ ਨਵੇਂ ਹਮਲੇ ਦੇ ਜਵਾਬ ’ਚ ਲੀ ਨੇ ਦੱਖਣ-ਪੂਰਬੀ ਏਸ਼ੀਆ ਨਾਲ ਚੀਨ ਦੇ ਦੋਸਤਾਨਾ ਸਬੰਧਾਂ ਦੇ ਲੰਬੇ ਇਤਿਹਾਸ ਦਾ ਹਵਾਲਾ ਦਿੱਤਾ, ਜਿਸ ’ਚ ਕੋਰੋਨਾ ਵਾਇਰਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਸਾਂਝੇ ਯਤਨਾਂ ਤੇ ਦੋਵਾਂ ਪੱਖਾਂ ਵਲੋਂ ਗੱਲਬਾਤ ਤੇ ਮੀਡੀਆ ਰਾਹੀਂ ਮਤਭੇਦਾਂ ਨੂੰ ਸੁਲਝਾਉਣ ਦਾ ਜ਼ਿਕਰ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਨਿਊਜ਼ੀਲੈਂਡ ਦੀ ਗੈਂਗਾਂ 'ਤੇ ਸਖ਼ਤ ਕਾਰਵਾਈ, ਲਗਾਏ ਗਏ 50 ਹਜ਼ਾਰ ਦੋਸ਼
ਲੀ ਨੇ ਕਿਹਾ, ‘‘ਜਿੰਨਾ ਚਿਰ ਅਸੀਂ ਸਹੀ ਰਸਤੇ ’ਤੇ ਚੱਲਦੇ ਹਾਂ, ਭਾਵੇਂ ਕੋਈ ਵੀ ਤੂਫ਼ਾਨ ਆਉਣ, ਚੀਨ-ਆਸਿਆਨ ਸਹਿਯੋਗ ਹਮੇਸ਼ਾ ਦੀ ਤਰ੍ਹਾਂ ਮਜ਼ਬੂਤ ਰਹੇਗਾ ਤੇ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਅੱਗੇ ਵਧੇਗਾ।’’ ਲੀ ਨੇ ਕਿਹਾ ਕਿ ਉਨ੍ਹਾਂ ਨੇ ਬਦਲਾਅ ਨਾਲ ਭਰੀ ਦੁਨੀਆ ’ਚ ਪੂਰਬੀ ਏਸ਼ੀਆ ’ਚ ਸ਼ਾਂਤੀ ਬਣਾਈ ਰੱਖੀ ਹੈ।
ਇਸ ਦੇ ਨਾਲ ਹੀ ਦੱਖਣੀ ਚੀਨ ਸਾਗਰ ’ਚ ਚੀਨੀ ਹਮਲੇ ਦਾ ਵਿਰੋਧ ਕਰਦਿਆਂ ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰ ਸੰਘ (ਆਸਿਆਨ) ਦੇ ਕੁਝ ਦੇਸ਼ਾਂ ਨੇ ਬੀਜਿੰਗ ’ਤੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਪਾਣੀਆਂ ’ਚ ਵਿਸਥਾਰਵਾਦੀ ਨੀਤੀ ਅਪਣਾਉਣ ਦਾ ਦੋਸ਼ ਲਗਾਇਆ ਹੈ। ਦੂਜੇ ਦੇਸ਼ਾਂ ਦੇ ਨੇਤਾਵਾਂ ਨੇ ਚੀਨ ਦੇ ਨਵੇਂ ਨਕਸ਼ੇ ਦਾ ਵਿਰੋਧ ਕੀਤਾ ਹੈ। ਨੇਤਾਵਾਂ ਦਾ ਦੋਸ਼ ਹੈ ਕਿ ਨਕਸ਼ਾ ਬੀਜਿੰਗ ਵਲੋਂ ਉਨ੍ਹਾਂ ਦੇ ਤੱਟਵਰਤੀ ਪਾਣੀਆਂ ’ਚ ਕਬਜ਼ੇ ਨੂੰ ਦਰਸਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।