ਕੋਰੋਨਾਵਾਇਰਸ ਦੇ ਕਹਿਰ ''ਚ ਇਸ ਕਾਰਨ ਬਾਲ ਕਟਾਉਣ ਨਿਕਲੇ ਚੀਨੀ ਲੋਕ

02/24/2020 1:51:01 AM

ਬੀਜਿੰਗ - ਚੀਨ ਇਸ ਵੇਲੇ ਕੋਰੋਨਾਵਾਇਰਸ ਨਾਲ ਨਜਿੱਠ ਰਿਹਾ ਹੈ। ਹਰ ਦਿਨ ਇਸ ਵਾਇਰਸ ਦੇ ਚੱਲਦੇ ਲੋਕਾਂ ਨੂੰ ਸਾਵਧਾਨੀ ਵਰਤਣ ਕਰਨ ਲਈ ਆਖਿਆ ਜਾ ਰਿਹਾ ਹੈ। ਇਸ ਵਿਚਾਲੇ ਖਬਰ ਆਈ ਹੈ ਕਿ ਚੀਨ ਵਿਚ ਸੋਮਵਾਰ ਭਾਵ 24 ਫਰਵਰੀ ਨੂੰ Dragon Head-Raising Day ਤਿਓਹਾਰ ਮਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤਿਓਹਾਰ ਵਿਚ ਸਿਰ ਦੇ ਬਾਲ ਕਟਾਉਣ ਨਾਲ ਆਉਣ ਵਾਲੇ ਸਾਲ ਚੰਗੇ ਸਾਬਿਤ ਹੁੰਦੇ ਹਨ। ਗਲੋਬਲ ਟਾਈਮਸ ਮੁਤਾਬਕ, ਚੀਨ ਦੇ ਨਾਗਰਿਕ ਇਸ ਤਿਓਹਾਰ ਨੂੰ ਲੈ ਕੇ ਕਾਫੀ ਉਤਸੁਕ ਹਨ।

ਇਸ ਮੌਕੇ ਚੇਂਗਦੂ ਨਗਰ ਸਿਹਤ ਕਮਿਸ਼ਨ ਅਤੇ ਚੇਂਗਦੂ ਕੋਲਡ ਫਾਰ ਪਬਲਿਕ ਡਿਵੈਲਪਮੈਂਟ ਐਸੋਸੀਏਸ਼ਨ ਨੇ ਬੁੱਧਵਾਰ ਨੂੰ ਕਈ ਸ਼ਹਿਰਾਂ ਵਿਚ ਚੀਨ ਹਸਪਤਾਲਾਂ ਵਿਚ ਕੰਮ ਕਰਨ ਵਾਲੇ ਡਾਕਟਰਾਂ ਲਈ 100 ਵਲੰਟੀਅਰਾਂ ਨੇ ਫ੍ਰੀ ਵਿਚ ਬਾਲ ਕੱਟੇ। ਦੱਸ ਦਈਏ ਕਿ ਚੀਨ ਵਿਚ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਚੱਲਦੇ ਜ਼ਿਆਦਾਤਰ ਪਾਰਲਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸ ਦੇ ਜ਼ਿਆਦਾਤਰ ਕਾਰੋਬਾਰੀਆਂ ਨੇ ਇਸ ਨੂੰ ਲੈ ਕੇ ਚੀਨੀ ਸਰਕਾਰ ਤੋਂ ਇਸ ਸਿਲਸਿਲੇ ਵਿਚ ਬੈਠਕ ਵੀ ਕੀਤੀ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹੇਅਰ ਐਂਡ ਬਿਊਟੀ ਇੰਡਸਟ੍ਰੀ ਲਈ ਕੋਰੋਨਾਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਨਾਲ ਹੀ ਨਿਯਮਤ ਤਾਪਮਾਨ ਚੈੱਕ ਕਰਨ 'ਤੇ ਪਾਰਲਰ ਵਿਚ ਸਫਾਈ ਯਕੀਨਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਸ ਤੋਂ ਪਹਿਲਾਂ ਹੇਅਰ ਡਰੈਸਿੰਗ ਐਂਡ ਬਿਊਟੀ ਐਸੋਸੀਏਸ਼ਨ ਨੇ ਵੀਰਵਾਰ ਨੂੰ 30 ਪਾਰਲਰਾਂ ਨੂੰ ਖੋਲਣ ਦੀ ਇਜਾਜ਼ਤ ਦੇ ਦਿੱਤੀ ਸੀ। ਇਸ ਤੋਂ ਬਾਅਦ ਸੋਮਵਾਰ ਨੂੰ ਹੋਣ ਵਾਲੇ ਤਿਓਹਾਰ ਲਈ ਕਾਫੀ ਗਿਣਤੀ ਵਿਚ ਲੋਕਾਂ ਦੀ ਭੀਡ਼ ਲੱਗ ਰਹੀ ਹੈ। ਇਨ੍ਹਾਂ ਪਾਰਲਰਾਂ ਦੇ ਖੁਲਣ ਤੋਂ ਬਾਅਦ ਪਾਰਲਰ ਦੇ ਮਾਲਿਕਾਂ ਨੇ ਗਾਹਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਆਨਲਾਈਨ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਜੋਂ ਉਨ੍ਹਾਂ ਦੀਆਂ ਦੁਕਾਨਾਂ 'ਤੇ ਭੀਡ਼ ਇਕੱਠੀ ਨਾ ਹੋਵੇ। ਸੋਸ਼ਲ ਮੀਡੀਆ 'ਤੇ ਵੀ ਚੀਨ ਵਿਚ ਸੋਮਵਾਰ ਨੂੰ ਹੋਣ ਵਾਲੇ ਤਿਓਹਾਰ ਨੂੰ ਲੈ ਕੇ ਚਰਚਾ ਗਰਮ ਹੈ। ਕਾਫੀ ਲੰਬੇ ਸਮੇਂ ਤੋਂ ਘਰਾਂ ਵਿਚ ਬੰਦ ਚੀਨੀ ਨਾਗਰਿਕ ਘਰਾਂ ਤੋਂ ਬਾਹਰ ਨਿਕਲਣਗੇ। ਸੋਸ਼ਲ ਮੀਡੀਆ 'ਤੇ ਹੈਜ਼ ਟੇਗ ਚੱਲ ਰਿਹਾ ਹੈ ਕਿ ਕਦੋਂ ਉਹ ਬਾਲ ਕਟਾਉਣ ਲਈ ਆਪਣੇ ਘਰਾਂ ਤੋਂ ਬਾਹਰ ਨਿਕਲ ਸਕਦੇ ਹਨ।


Khushdeep Jassi

Content Editor

Related News