ਕੈਨੇਡਾ : ਘਰ ਖਾਲੀ ਛੱਡਣ 'ਤੇ ਲੱਗਾ 1.4 ਕਰੋੜ ਰੁਪਏ ਦਾ ਜੁਰਮਾਨਾ

07/11/2019 3:00:38 PM

ਵੈਨਕੁਵਰ— ਕੈਨੇਡਾ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਵੈਨਕੁਵਰ ਪ੍ਰਸ਼ਾਸਨ ਨੇ ਚੀਨੀ ਅਰਬਪਤੀ ਦੀ ਪਤਨੀ ਹੇ ਯਿਜੂ 'ਤੇ 1.4 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਕਿਉਂਕਿ ਉਹ ਘਰ ਖਰੀਦਣ ਮਗਰੋਂ ਉਸ 'ਚ ਰਹਿੰਦੀ ਨਹੀਂ ਸੀ। ਜਾਣਕਾਰੀ ਮੁਤਾਬਕ ਉਸ ਨੇ 143 ਕਰੋੜ ਰੁਪਏ ਖਰਚ ਕੇ ਘਰ ਖਰੀਦਿਆ ਸੀ ਪਰ ਇਹ ਘਰ ਹਮੇਸ਼ਾ ਖਾਲੀ ਹੀ ਰਿਹਾ। ਅਸਲ 'ਚ ਵੈਨਕੁਵਰ ਪ੍ਰਸ਼ਾਸਨ ਨੇ 2018 'ਚ 'ਐਂਪਟੀ ਹੋਮ ਟੈਕਸ' ਲਾਗੂ ਕੀਤਾ ਸੀ। ਇਸ ਮੁਤਾਬਕ ਖਾਲੀ ਰੱਖੇ ਗਏ ਘਰਾਂ 'ਤੇ ਕੁੱਲ ਕੀਮਤ ਦਾ ਇਕ ਫੀਸਦੀ ਜੁਰਮਾਨੇ ਦੇ ਤੌਰ 'ਤੇ ਦੇਣਾ ਪੈਂਦਾ ਹੈ। 

2015 'ਚ ਹੇ ਯਿਜੂ ਨਾਂ ਦੀ ਔਰਤ ਨੇ ਬੇਲਮੋਂਟ ਅਵੈਨਿਊ ਇਲਾਕੇ 'ਚ ਓਸ਼ਨ ਵਿਊ ਵਾਲਾ ਘਰ ਖਰੀਦਿਆ ਸੀ। ਉਸ ਦਾ ਪਤੀ ਜੇਨ ਝਿਆਂਗ ਚੀਨ ਦੀ 'ਪੀਪਲਸ ਨੈਸ਼ਨਲ ਕਾਂਗਰਸ' 'ਚ ਨੇਤਾ ਹੈ। ਰਿਪੋਰਟਾਂ ਮੁਤਾਬਕ ਜੋੜੇ ਦੀ ਕੁੱਲ ਨੈੱਟਵਰਥ 6,475 ਕਰੋੜ ਰੁਪਏ ਹੈ। ਯਿਜੂ ਨੇ ਨੋਟਿਸ ਦੇ ਖਿਲਾਫ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ 'ਚ ਅਪੀਲ ਦਾਇਰ ਕਰਕੇ ਦੱਸਿਆ ਕਿ ਘਰ ਭਾਵੇਂ ਹੀ ਖਾਲੀ ਰਿਹਾ ਹੋਵੇ ਪਰ ਉਸ 'ਚ ਉਸਾਰੀ ਦੇ ਕੰਮ ਚੱਲਦੇ ਰਹੇ ਹਨ।


Related News