ਚੀਨ ਦੇ ਫੌਜੀ ਮਾਹਰਾਂ ਨੇ ਕੀਤੀ ਭਾਰਤੀ ਫੌਜੀਆਂ ਦੀ ਸ਼ਲਾਘਾ

06/10/2020 2:01:11 AM

 

ਬੀਜਿੰਗ (ਭਾਸ਼ਾ)- ਸਰਹੱਦ 'ਤੇ ਜਾਰੀ ਤਣਾਅ ਦੇ ਵਿਚਾਲੇ ਚੀਨ ਦੀ ਫੌਜ ਦੇ ਇਕ ਮਾਹਰ ਨੇ ਭਾਰਤ ਫੌਜ ਦੀ ਜਨਤਕ ਰੂਪ ਨਾਲ ਸ਼ਲਾਘਾ ਕੀਤੀ ਹੈ, ਜੋ ਵਿਰਲਾ ਹੀ ਦੇਖਣ ਨੂੰ ਮਿਲਦਾ ਹੈ। ਮਾਹਰ ਦਾ ਕਹਿਣਾ ਹੈ ਕਿ ਭਾਰਤ ਦੇ ਕੋਲ ਪਠਾਰ ਤੇ ਪਰਬਤੀ ਇਲਾਕਿਆਂ ਦੇ ਮਾਮਲੇ ਵਿਚ ਵਿਸ਼ਵ ਦੀ ਸਭ ਤੋਂ ਵੱਡੀ ਤੇ ਸਭ ਤੋਂ ਤਜ਼ਰਬੇਕਾਰ ਫੌਜ ਟੁਕੜੀ ਹੈ ਜੋ ਤਿੱਬਤੀ ਸਰਹੱਦ 'ਤੇ ਇਸ ਤਰ੍ਹਾਂ ਦੇ ਖੇਤਰ ਵਿਚ ਬਿਹਤਰੀਨ ਹਥਿਆਰਾਂ ਨਾਲ ਲੈਸ ਹਨ।
'ਮਾਰਡਰਨ ਵੇਪਨਰੀ' ਮੈਗੇਜ਼ੀਨ ਦੇ ਸੀਨੀਅਰ ਸੰਪਾਦਕ ਹੁਆਂਗ ਗੁਓਝੀ ਨੇ ਚੀਨ ਦੀ ਦ ਪੇਪਰ ਡਾਟ ਸੀ. ਐੱਨ. ਵਲੋਂ ਮੰਗਲਵਾਰ ਨੂੰ ਪ੍ਰਕਾਸ਼ਿਤ ਇਕ ਲੇਖ ਵਿਚ ਲਿਖਿਆ ਕਿ ਵਰਤਮਾਨ ਵਿਚ ਪਠਾਰ ਤੇ ਪਰਬਤੀ ਫੌਜੀਆਂ ਦੇ ਮਾਮਲੇ ਵਿਚ ਵਿਸ਼ਵ ਵਿਚ ਸਭ ਤੋਂ ਵੱਡੇ ਤੇ ਸਭ ਤੋਂ ਤਜ਼ਰਬੇਕਾਰ ਦੇਸ਼ ਭਾਰਤ ਹੈ, ਨਾ ਕਿ ਅਮਰੀਕਾ, ਰੂਸ ਜਾਂ ਹੋਰ ਕੋਈ ਯੂਰਪੀ ਸ਼ਕਤੀ। ਉਨ੍ਹਾਂ ਦੀ ਟਿੱਪਣੀ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਭਾਰਤ ਤੇ ਚੀਨ ਦੇ ਫੌਜੀਆਂ ਦੇ ਵਿਚਾਲੇ ਅਸਲ ਕੰਟਰੋਲ ਲਾਈਨ 'ਤੇ ਇਕ ਮਹੀਨੇ ਤੋਂ ਵਧੇਰੇ ਸਮੇਂ ਤੋਂ ਲਗਾਤਾਰ ਤਣਾਅ ਬਣਿਆ ਹੋਇਆ ਹੈ। ਹੁਆਂਗ ਨੇ ਲਿਖਿਆ ਕਿ 12 ਡਿਵੀਜ਼ਨਾਂ ਵਿਚੋਂ ਦੋ ਲੱਖ ਤੋਂ ਵਧੇਰੇ ਫੌਜੀਆਂ ਦੇ ਨਾਲ, ਭਾਰਤੀ ਪਰਬਤੀ ਬਲ ਦੁਨੀਆ ਵਿਚ ਸਭ ਤੋਂ ਵੱਡਾ ਪਰਬਤੀ ਲੜਾਕੂ ਬਲ ਹੈ। ਉਨ੍ਹਾਂ ਕਿਹਾ ਕਿ 1970 ਦੇ ਦਹਾਕੇ ਤੋਂ ਭਾਰਤੀ ਫੌਜ ਨੇ ਪਰਬਤੀ ਫੌਜੀਆਂ ਦੀ ਗਿਣਤੀ ਵਿਚ ਬਹੁਤ ਵਾਧਾ ਕੀਤਾ ਹੈ ਤੇ ਉਸ ਦੀ ਯੋਜਨਾ 50 ਹਜ਼ਾਰ ਤੋਂ ਵਧੇਰੇ ਫੌਜੀਆਂ ਵਾਲੀ ਇਕ ਪਰਬਤੀ ਲੜਾਕੂ ਕੋਰ ਬਣਾਉਣ ਦੀ ਵੀ ਹੈ।
ਚੀਨੀ ਮਾਹਰ ਨੇ ਕਿਹਾ ਕਿ ਭਾਰਤ ਦੀ ਪਰਬਤੀ ਫੌਜ ਦੇ ਲੱਗਭਗ ਹਰ ਮੈਂਬਰ ਦੇ ਲਈ ਪਰਬਤਾਰੋਹਣ ਇਕ ਲੋੜੀਦਾ ਹੁਨਰ ਹੈ। ਸਿਆਚਿਨ 'ਚ ਭਾਰਤੀ ਫੌਜ ਦੀ ਮੌਜੂਦਗੀ ਦਾ ਜ਼ਿਕਰ ਕਰਦਿਆ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤੀ ਫੌਜ ਨੇ ਸਿਆਚਿਨ ਗਲੇਸ਼ੀਅਰ ਖੇਤਰ ਵਿਚ ਪੰਜ ਹਜ਼ਾਰ ਮੀਟਰ ਤੋਂ ਜ਼ਿਆਦਾ ਦੀ ਉਚਾਈ 'ਤੇ ਸੈਂਕੜਿਆਂ ਚੌਕੀਆਂ ਦੀ ਸਥਾਪਨਾ ਕੀਤੀ ਹੈ ਤੇ ਉਥੇ 6 ਤੋਂ 7 ਹਜ਼ਾਰ ਲੜਾਕੂ ਤਾਇਨਾਤ ਹੈ। ਸਭ ਤੋਂ ਉੱਚੀ ਚੌਕੀ 6,749 ਮੀਟਰ ਦੀ ਉਚਾਈ 'ਤੇ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਫੌਜ ਖਰੀਦ ਤੇ ਘਰੇਲੂ ਖੋਜ ਤੇ ਵਿਕਾਸ ਨਾਲ ਤਿਆਰ ਵੱਡੀ ਗਿਣਤੀ 'ਚ ਅਜਿਹੇ ਹਥਿਆਰਾਂ ਨਾਲ ਲੈਸ ਹੈ ਜੋ ਪਹਾੜੀ ਤੇ ਉਚਾਈ ਵਾਲੇ ਇਲਾਕਿਆਂ 'ਚ ਕਾਰਜ ਲਈ ਯੋਗ ਹੈ।


Gurdeep Singh

Content Editor

Related News