ਵਿੱਤੀ ਕਾਰਨਾਂ ਕਰ ਕੇ ਚੀਨੀ ਅਖਬਾਰ ਦਾ ਦਫਤਰ ਬੰਦ ਕਰਨ ਦਾ ਫੈਸਲਾ
Wednesday, Jan 14, 2026 - 01:49 PM (IST)
ਵੈਨਕੂਵਰ (ਮਲਕੀਤ ਸਿੰਘ) : ਚੀਨੀ ਭਾਸ਼ਾ ਦੇ ਪ੍ਰਮੁੱਖ ਅਖਬਾਰ 'ਮਿੰਗ ਪਾਓ ਦੇਲੀ ਨਿਊਜ਼' ਨੇ ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ 'ਚ ਆਪਣੇ ਦਫ਼ਤਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਫੈਸਲੇ ਨਾਲ ਲਗਭਗ 60 ਕਰਮਚਾਰੀਆਂ ਦੀ ਨੌਕਰੀ ਪ੍ਰਭਾਵਿਤ ਹੋਵੇਗੀ।
ਅਖਬਾਰ ਦੇ ਪ੍ਰਕਾਸ਼ਕ ਵੱਲੋਂ ਜਾਰੀ ਪੱਤਰ ਅਨੁਸਾਰ, ਵਿੱਤੀ ਕਾਰਨਾਂ ਕਰ ਕੇ ਕੈਨੇਡਾ 'ਚ ਚੱਲ ਰਹੀਆਂ ਗਤੀਵਿਧੀਆਂ ਹੁਣ ਸਮਾਪਤ ਕੀਤੀਆਂ ਜਾ ਰਹੀਆਂ ਹਨ। 'ਮਿੰਗ ਪਾਓ'ਅਖਬਾਰ ਦੇ ਵੈਨਕੂਵਰ ਨੇੜਲੇ ਰਿਚਮੰਡ ਅਤੇ ਟੋਰਾਂਟੋ (ਓਨਟਾਰੀਓ) ਵਿੱਚ ਨਿਊਜ਼ਰੂਮ ਕੰਮ ਕਰਦੇ ਸਨ, ਜੋ ਹੁਣ ਬੰਦ ਹੋਣ ਜਾ ਰਹੇ ਹਨ।
ਪ੍ਰਾਪਤ ਵੇਰਵਿਆ ਮੁਤਾਬਕ ਕੈਨੇਡਾ ਵਿੱਚ 'ਮਿੰਗ ਪਾਓ' ਅਖਬਾਰ ਦੀਆਂ ਸੇਵਾਵਾਂ ਕਈ ਸਾਲਾਂ ਤੋਂ ਚੀਨੀ ਭਾਈਚਾਰੇ ਲਈ ਜਾਣਕਾਰੀ ਦਾ ਮੁੱਖ ਸਰੋਤ ਰਹੀਆਂ ਹਨ। ਅਖਬਾਰ ਦੇ ਬੰਦ ਹੋਣ ਨਾਲ ਸਥਾਨਕ ਚੀਨੀ ਪਾਠਕਾਂ ਅਤੇ ਮੀਡੀਆ ਕਰਮਚਾਰੀਆਂ ‘ਚ ਨਿਰਾਸ਼ਾ ਦਾ ਆਲਮ ਪਾਇਆ ਜਾਣਾ ਸੁਭਾਵਿਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
