ਚੀਨ ''ਚ ਲੈਂਡਸਲਾਈਡ ਕਾਰਨ 15 ਹਲਾਕ, 30 ਲਾਪਤਾ

Thursday, Jul 25, 2019 - 08:31 PM (IST)

ਚੀਨ ''ਚ ਲੈਂਡਸਲਾਈਡ ਕਾਰਨ 15 ਹਲਾਕ, 30 ਲਾਪਤਾ

ਬੀਜਿੰਗ— ਚੀਨ ਦੇ ਦੱਖਣ-ਪੱਛਮੀ ਸੂਬੇ ਗੁਈਝੋਓ 'ਚ ਜ਼ਮੀਨ ਖਿਸਕਣ ਕਾਰਨ ਹੁਣ ਤੱਕ 15 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 30 ਹੋਰ ਲੋਕ ਲਾਪਤਾ ਹਨ। ਸਥਾਨਕ ਮੀਡੀਆ ਦੀ ਵੀਰਵਾਰ ਨੂੰ ਜਾਰੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ।

ਸ਼ੁਈਝੇਂਗ ਕਾਉਂਟੀ 'ਚ ਮੰਗਲਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤੀ 9:15 ਵਜੇ ਲੈਂਡਸਲਾਈਡ ਦੀ ਸ਼ੁਰੂਆਤ ਹੋਈ, ਜਿਸ 'ਚ 20 ਭਵਨਾਂ ਸਣੇ 23 ਘਰ ਨੁਕਸਾਨੇ ਗਏ। ਵੀਰਵਾਰ ਸਵੇਰ ਤੱਕ ਬਚਾਅ ਟੀਮਾਂ ਨੇ ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 15 ਹੋ ਗਈ। ਇਸ 'ਚ 30 ਲੋਕ ਅਜੇ ਵੀ ਲਾਪਤਾ ਹਨ। ਬਚਾਅ ਤੇ ਰਾਹਤ ਕੰਮਾਂ 'ਚ 100 ਤੋਂ ਵਧੇਰੇ ਵਾਹਨ ਤੇ 20 ਵੱਡੇ ਵਾਹਨਾਂ ਦੀ ਮਦਦ ਲਈ ਜਾ ਰਹੀ ਹੈ। ਚੀਨੀ ਵਿੱਤ ਮੰਤਰਾਲੇ ਨੇ ਇਸ ਹਾਦਸੇ ਤੋਂ ਨਿਪਟਣ ਲਈ ਤੁਰੰਤ 4.3 ਅਰਬ ਦੀ ਸਹਾਇਤਾ ਭੇਜੀ ਹੈ।


author

Baljit Singh

Content Editor

Related News