ਚੀਨੀ ਪ੍ਰਵਾਸੀ, ਮੈਕਸੀਕੋ ਤੋਂ ਅਮਰੀਕਾ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸਮੂਹ

Friday, Feb 09, 2024 - 12:38 PM (IST)

ਚੀਨੀ ਪ੍ਰਵਾਸੀ, ਮੈਕਸੀਕੋ ਤੋਂ ਅਮਰੀਕਾ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸਮੂਹ

ਵਾਸ਼ਿੰਗਟਨ- ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਪਿਛਲੇ ਸਾਲ ਮੈਕਸੀਕੋ ਤੋਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਜਾਂ ਵਾਪਸ ਭੇਜਣ ਦੇ ਢਾਈ ਲੱਖ ਮਾਮਲੇ ਦਰਜ ਕੀਤੇ ਹਨ। ਇਨ੍ਹਾਂ ਵਿੱਚੋਂ ਮੈਕਸੀਕੋ ਤੋਂ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸਮੂਹ ਚੀਨੀ ਪ੍ਰਵਾਸੀਆਂ ਦਾ ਹੈ। ਇਕ ਰਿਪੋਰਟ ਵਿਚ ਇਸ ਗੱਲ ਨੂੰ ਉਜਾਗਰ ਕੀਤਾ ਗਿਆ ਕਿ ਕਿਵੇਂ ਮੱਧ-ਸ਼੍ਰੇਣੀ ਦੇ ਵਿਅਕਤੀਆਂ ਸਮੇਤ ਚੀਨੀ ਪ੍ਰਵਾਸੀ ਸੈਨ ਡਿਏਗੋ ਦੇ ਨੇੜੇ ਸਰਹੱਦੀ ਵਾੜ ਦੇ ਗੈਪ (ਅੰਤਰਾਲ) ਰਾਹੀਂ ਅਮਰੀਕਾ ਵਿੱਚ ਦਾਖ਼ਲ ਹੁੰਦੇ ਹਨ। ਗੈਰ-ਕਾਨੂੰਨੀ ਐਂਟਰੀਵੇਅ ਅਮਰੀਕਾ ਵਿੱਚ ਰਹਿਣ ਦੀ ਉਮੀਦ ਰੱਖਣ ਵਾਲਿਆਂ ਲਈ ਇੱਕ ਨਵਾਂ ਰਸਤਾ ਹੈ। ਇਕ ਇੰਟਰਵਿਊ ਵਿਚ ਪ੍ਰਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਦਿਸ਼ਾ-ਨਿਰਦੇਸ਼ ਪ੍ਰਾਪਤ ਕਰਨ, ਕਥਿਤ ਸਮੱਗਲਰਾਂ ਨਾਲ ਸੰਪਰਕ ਸਥਾਪਤ ਕਰਨ ਅਤੇ ਸਰਹੱਦੀ ਕੰਧ ਵਿਚਲੇ ਗੈਪ ਤੱਕ ਪਹੁੰਚਣ ਦੇ ਤਰੀਕਿਆਂ ਦੇ ਬਾਰੇ ਵਿਚ ਨਿਰਦੇਸ਼ ਪ੍ਰਾਪਤ ਕਰਨ ਲਈ ਪਲੇਟਫਾਰਮ ਡੂਯਿਨ (ਟਿੱਕਟੋਕ ਦੇ ਚੀਨੀ ਸੰਸਕਰਣ) ਦੀ ਵਰਤੋਂ ਕੀਤੀ। ਕੁਝ ਪ੍ਰਵਾਸੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਖ਼ਤਰਨਾਕ ਯਾਤਰਾ ਕੀਤੀ, ਜਦੋਂ ਕਿ ਕੁਝ ਨੇ ਚੀਨ ਤੋਂ ਇਕਵਾਡੋਰ ਲਈ ਉਡਾਣ ਭਰੀ, ਕਿਉਂਕਿ ਇਸ ਵਿਚ ਚੀਨੀ ਨਾਗਰਿਕਾਂ ਲਈ ਵੀਜ਼ੇ ਦੀ ਲੋੜ ਨਹੀਂ ਹੈ। ਫਿਰ ਮੈਕਸੀਕੋ ਦੇ ਟਿਜੁਆਨਾ ਲਈ ਉਡਾਣਾਂ ਲਈਆਂ। ਕੁਝ ਪ੍ਰਵਾਸੀਆਂ ਦੇ ਅਨੁਸਾਰ, ਉਹ ਟਿਜੁਆਨਾ ਵਿੱਚ ਤਸਕਰਾਂ ਨਾਲ 400 ਡਾਲਰ ਦੀ ਫੀਸ ਦੇ ਕੇ ਜੁੜੇ ਸਨ, ਤਾਂ ਜੋ ਤਸਕਰ ਉਹਨਾਂ ਨੂੰ ਸਰਹੱਦੀ ਖੇਤਰ ਤੱਕ ਪਹੁੰਚਾ ਦੇਣ।

ਇਹ ਵੀ ਪੜ੍ਹੋ: ਨਿੱਕੀ ਹੈਲੀ ਦਾ ਵੱਡਾ ਬਿਆਨ; ਭਾਰਤ ਰੂਸ ਦੇ ਕਰੀਬ, ਉਸ ਨੂੰ ਅਮਰੀਕੀ ਲੀਡਰਸ਼ਿਪ 'ਤੇ ਨਹੀਂ ਭਰੋਸਾ

ਯੂ.ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦੇ ਡਾਟਾ ਤੋਂ ਹਾਲ ਹੀ ਵਿੱਚ ਪਤਾ ਲੱਗਾ ਹੈ ਕਿ ਵਿੱਤੀ ਸਾਲ 2024 ਦੇ ਪਹਿਲੇ ਕੁਝ ਮਹੀਨਿਆਂ ਵਿੱਚ ਯੂ.ਐੱਸ.-ਮੈਕਸੀਕੋ ਸਰਹੱਦ 'ਤੇ ਲਗਭਗ 15,700 ਚੀਨੀ ਪ੍ਰਵਾਸੀ ਆ ਚੁੱਕੇ ਹਨ। ਇਹ ਸੰਖਿਆ ਪਿਛਲੇ ਵਿੱਤੀ ਸਾਲ ਦੇ 14,600 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਯੂ.ਐੱਸ. ਬਾਰਡਰ ਪੈਟਰੋਲ ਦੇ ਅਨੁਸਾਰ, ਉਹਨਾਂ ਕੋਲ ਪ੍ਰਵਾਸੀਆਂ ਨੂੰ ਗੈਪ 'ਤੇ ਰੋਕਣ ਲਈ ਅਧਿਕਾਰ ਨਹੀਂ ਹੈ ਅਤੇ ਇਸ ਨੂੰ ਬੰਦ ਕਰਨ ਲਈ ਕਾਂਗਰਸ ਦੀ ਫੰਡਿੰਗ ਦੀ ਲੋੜ ਪਵੇਗੀ। ਬਹੁਤ ਸਾਰੇ ਪ੍ਰਵਾਸੀਆਂ ਕਿਹਾ ਕਿ ਉਨ੍ਹਾਂ ਆਰਥਿਕ ਮੁਸ਼ਕਲਾਂ, ਰਾਜਨੀਤਿਕ ਮਾਹੌਲ ਅਤੇ ਵੀਜ਼ਾ ਪ੍ਰਾਪਤ ਕਰਨ ਵਿੱਚ ਮੁਸ਼ਕਲ ਕਾਰਨ ਚੀਨ ਨੂੰ ਛੱਡਿਆ ਹੈ। ਸਰਹੱਦ ਪਾਰ ਕਰਨ ਤੋਂ ਬਾਅਦ, ਪ੍ਰਵਾਸੀ ਯੂ.ਐੱਸ. ਬਾਰਡਰ ਪੈਟਰੋਲ ਦੇ ਸਾਹਮਣੇ ਆਤਮ-ਸਮਰਪਣ ਕਰ ਦਿੰਦੇ ਹਨ, ਜਿੱਥੇ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਅਕਸਰ 72 ਘੰਟਿਆਂ ਦੇ ਅੰਦਰ ਰਿਹਾਅ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਜਲਦੀ ਹੀ ਸ਼ਰਨ ਮੰਗ ਲੈਂਦੇ ਹਨ। ਨਿਆਂ ਵਿਭਾਗ ਦੇ ਅਨੁਸਾਰ, ਪਿਛਲੇ ਸਾਲ 55 ਫ਼ੀਸਦੀ ਚੀਨੀ ਪ੍ਰਵਾਸੀਆਂ ਨੂੰ ਸ਼ਰਨ ਦਿੱਤੀ ਗਈ ਸੀ। ਸੀ.ਬੀ.ਪੀ. ਨੇ ਹਾਲ ਹੀ ਵਿੱਚ ਰਿਪੋਰਟ ਦਿੱਤੀ ਸੀ ਕਿ ਪਿਛਲੇ ਸਾਲ ਸਰਹੱਦ ਪਾਰ ਕਰਨ ਤੋਂ ਬਾਅਦ 37,000 ਚੀਨੀ ਨਾਗਰਿਕਾਂ ਨੂੰ ਫੜਿਆ ਗਿਆ ਸੀ। ਹਾਲਾਂਕਿ, ਯੂ.ਐੱਸ. ਇਮੀਗ੍ਰੇਸ਼ਨ ਅਦਾਲਤਾਂ ਦੁਆਰਾ ਛੱਡਣ ਦੇ ਆਦੇਸ਼ ਦਿੱਤੇ ਜਾਣ ਦੇ ਬਾਵਜੂਦ, ਚੀਨ ਵੱਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰਨ ਦੇ ਕਾਰਨ ਬਹੁਤ ਸਾਰੇ ਲੋਕ ਉੱਥੇ ਹੀ ਰਹਿ ਗਏ।

ਇਹ ਵੀ ਪੜ੍ਹੋ: ਚੋਣਾਂ ’ਚ ਦਖ਼ਲ ਦੇ ਬਿਆਨ ’ਤੇ ਟਰੂਡੋ ਨੂੰ ਭਾਰਤ ਦਾ ਮੂੰਹ ਤੋੜ ਜਵਾਬ, ‘ਤੁਸੀਂ ਅਜਿਹਾ ਕਰਦੇ ਹੋ, ਅਸੀਂ ਨਹੀਂ’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News